ਰੂਪਨਗਰ (ਵਿਜੇ ਸ਼ਰਮਾ)-ਪਿੰਡ ਚਿੰਤਗੜ ਦੇ ਇਕ ਘਰ ’ਚੋਂ ਚੋਰਾਂ ਨੇ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਅਤੇ ਢਾਈ ਲੱਖ ਰੁਪਏ ਨਕਦੀ ਚੋਰੀ ਕਰ ਲਈ। ਥਾਣਾ ਸਿੰਘ ਭਗਵੰਤਪੁਰ ਪੁਲਸ ਨੇ ਚਿੰਤਗੜ ਵਿਖੇ ਸ਼ਿਕਾਇਤ ਕਰਤਾ ਮਨਜੀਤ ਕੌਰ ਪਤਨੀ ਸਰਬਜੀਤ ਸਿੰਘ ਨਿਵਾਸੀ ਪਿੰਡ ਚਿੰਤਗੜ ਨੇ ਦੱਸਿਆ ਕਿ ਸਮੇਤ ਮਨਪ੍ਰੀਤ ਕੌਰ ਅਤੇ ਦੋਹਤੀ ਅਵਨੀਤ ਕੌਰ ਦੇ ਨਿੱਜੀ ਕੰਮ ਲਈ ਕੁਰਾਲੀ ਗਈ ਹੋਈ ਸੀ।
ਇਹ ਵੀ ਪੜ੍ਹੋ: ਉੱਪ ਮੁੱਖ ਮੰਤਰੀ ਰੰਧਾਵਾ ਦਾ ਵੱਡਾ ਬਿਆਨ, ਆਰੂਸਾ ਆਲਮ ਦੇ ਕਥਿਤ ISI ਕੁਨੈਕਸ਼ਨ ਦੀ ਹੋਵੇਗੀ ਜਾਂਚ
ਜਦੋਂ ਆ ਕੇ ਵੇਖਿਆ ਤਾਂ ਘਰ ਦਾ ਮੇਨ ਦਰਵਾਜੇ ਦਾ ਲਾਕ ਟੁੱਟਾ ਹੋਇਆ ਸੀ। ਦੋਵੇਂ ਕਮਰਿਆਂ ਦੀਆਂ ਲੋਹੇ ਦੀਆਂ ਅਲਮਾਰੀਆਂ ਦੇ ਲਾਕ ਟੁੱਟੇ ਹੋਏ ਸਨ ਅਤੇ ਇਕ ਜੋੜੀ ਸੋਨੇ ਦੀਆਂ ਵਾਲੀਆਂ ਕਰੀਬ ਡੇਢ ਤੋਲਾ, 2 ਜੋੜੀ ਕਾਂਟੇ ਸੋਨੇ ਦੇ, ਦੋ ਮੁੰਦਰੀਆਂ, ਅਤੇ ਕਰੀਬ 2 ਲੱਖ 50 ਹਜ਼ਾਰ ਰੁਪਏ, ਦੋ ਲੇਡੀ ਪਰਸ ਅਤੇ 2 ਛੋਟੇ ਬਟੂਏ, ਜਿਸ ’ਚ ਮਨਪ੍ਰੀਤ ਕੌਰ ਅਤੇ ਅਵਨੀਤ ਕੌਰ ਦੇ ਆਧਾਰ ਕਾਰਡ ਅਤੇ ਹੋਰ ਜ਼ਰੂਰੀ ਸਾਮਾਨ ਸੀ, ਇਸ ਨੂੰ ਨਾ ਮਾਲੂਮ ਵਿਅਕਤੀ ਚੋਰੀ ਕਰ ਕੇ ਲੈ ਗਏ। ਪੁਲਸ ਨੇ ਇਸ ਮਾਮਲੇ ’ਚ ਮੁਲਜ਼ਮਾਂ ਵਿਰੁੱਧ ਪਰਚਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ: ਦੋਆਬਾ ਵਾਸੀਆਂ ਨੂੰ ਟ੍ਰੈਫਿਕ ਤੋਂ ਮਿਲੇਗੀ ਰਾਹਤ, ਜਲੰਧਰ-ਪਠਾਨਕੋਟ ਹਾਈਵੇਅ ’ਤੇ ਬਣਨਗੇ 4 ਨਵੇਂ ਬਾਈਪਾਸ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਹੁਸ਼ਿਆਰਪੁਰ 'ਚ 23 ਨੂੰ ਪੁੱਜੇਗੀ ਲਖੀਮਪੁਰ ਖੀਰੀ 'ਚ ਮਾਰੇ ਗਏ ਕਿਸਾਨਾਂ ਦੀਆਂ ਅਸਥੀਆਂ ਦੀ ਕਲਸ਼ ਯਾਤਰਾ
NEXT STORY