ਜਲੰਧਰ, (ਵਰੁਣ)- ਅਰਬਨ ਅਸਟੇਟ ਫੇਜ਼-2 ਵਿਚ ਮਾਰੇ ਗਏ ਕਪੂਰ ਸਿੰਘ ਦੀ ਜਾਨ ਬਚ ਜਾਂਦੀ ਜੇਕਰ ਟ੍ਰੈਫਿਕ ਸਿਗਨਲ ਠੀਕ ਹੁੰਦੇ। ਲੋਕਾਂ ਦੀ ਮੰਨੀਏ ਤਾਂ ਜੇਕਰ ਟ੍ਰੈਫਿਕ ਸਿਗਨਲ ਚੱਲ ਰਹੇ ਹੁੰਦੇ ਤਾਂ ਐਕਸੀਡੈਂਟ ਕਰਨ ਵਾਲੀ ਕਾਰ ਇੰਨੀ ਸਪੀਡ ਨਾਲ ਲੂਨਾ ਨੂੰ ਟੱਕਰ ਨਾ ਮਾਰਦੀ ਅਤੇ ਕਪੂਰ ਸਿੰਘ ਦੀ ਜਾਨ ਬਚ ਜਾਂਦੀ। ਹੈਰਾਨੀ ਵਾਲੀ ਗੱਲ ਹੈ ਕਿ ਇਸ ਐਕਸੀਡੈਂਟ ਤੋਂ ਬਾਅਦ ਵੀ ਟ੍ਰੈਫਿਕ ਸਿਗਨਲ ਚਾਲੂ ਨਹੀਂ ਕਰਵਾਏ ਗਏ। ਸਿਰਫ ਇਹ ਹੀ ਨਹੀਂ, ਅਰਬਨ ਅਸਟੇਟ ਫੇਜ਼-1 ਵਿਚ 3 ਪੁਆਇੰਟ ਅਜਿਹੇ ਹਨ, ਜਿੱਥੇ ਕਾਫੀ ਲੰਮੇ ਸਮੇਂ ਤੋਂ ਟ੍ਰੈਫਿਕ ਸਿਗਨਲ ਖਰਾਬ ਹਨ। ਸਤਲੁਜ ਚੌਕ ’ਤੇ ਵੀ ਕਾਫੀ ਸਮੇਂ ਤੋਂ ਟਰੈਫਿਕ ਸਿਗਨਲ ਬੰਦ ਹਨ। ਵੀਰਵਾਰ ਸਵੇਰੇ ਜਿਸ ਥਾਂ ਐਕਸੀਡੈਂਟ ਹੋਇਆ, ਉਸ ਦੇ ਬਿਲਕੁਲ ਨੇੜੇ ਟ੍ਰੈਫਿਕ ਸਿਗਨਲ ਸਨ, ਜੋ ਬੰਦ ਸਨ। ‘ਜਗ ਬਾਣੀ’ ਨੇ ਇਸ ਸੜਕ ਹਾਦਸੇ ਤੋਂ ਪਹਿਲਾਂ ਹੀ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਸੀ ਕਿ ਅਰਬਨ ਅਸਟੇਟ ’ਚ ਕਈ ਪੁਆਇੰਟ ਅਜਿਹੇ ਹਨ, ਜਿੱਥੇ ਟ੍ਰੈਫਿਕ ਸਿਗਨਲ ਬੰਦ ਹਨ ਪਰ ਇਸ ਦੇ ਬਾਵਜੂਦ ਇਸ ਵੱਲ ਧਿਆਨ ਨਹੀਂ ਦਿੱਤਾ ਗਿਆ। ਦੱਸਣਯੋਗ ਹੈ ਕਿ ਕਪੂਰ ਸਿੰਘ ਵਾਸੀ ਸਾਬੋਵਾਲ ਜੋ ਕਿ ਲੂਨਾ ’ਤੇ ਸਵਾਰ ਸੀ, ਦੀ ਤੇਜ਼ ਰਫਤਾਰ ਟੈਕਸੀ ਨਾਲ ਟੱਕਰ ਹੋ ਜਾਣ ’ਤੇ ਮੌਤ ਹੋ ਗਈ ਸੀ।
ਇਸ ਸਬੰਧੀ ਜਦੋਂ ਏ. ਸੀ. ਪੀ. ਟ੍ਰੈਫਿਕ ਜੰਗ ਬਹਾਦਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਈ ਪੁਆਇੰਟਾਂ ’ਤੇ ਟ੍ਰੈਫਿਕ ਸਿਗਨਲਾਂ ਨੂੰ ਠੀਕ ਕਰਵਾਉਣ ਲਈ ਲਿਖਿਆ ਗਿਆ ਹੈ। ਜਲਦੀ ਹੀ ਅਜਿਹੇ ਪੁਆਇੰਟਾਂ ਦੀ ਸਮੀਖਿਆ ਕੀਤੀ ਜਾਵੇਗੀ ਤੇ ਜਿੰਨੀ ਦੇਰ ਤੱਕ ਲਾਈਟਾਂ ਠੀਕ ਨਹੀਂ ਹੁੰਦੀਆਂ, ਉਦੋਂ ਤੱਕ ਉਥੇ ਟ੍ਰੈਫਿਕ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ।
ਟੈਕਸੀ ਚਾਲਕ ਦੀ ਨਹੀਂ ਹੋਈ ਗ੍ਰਿਫਤਾਰੀ
ਕਪੂਰ ਸਿੰਘ ਤੇ ਸਤਨਾਮ ਸਿੰਘ ਦੀ ਲੂਨਾ ਨੂੰ ਟੱਕਰ ਮਾਰਨ ਵਾਲੇ ਟੈਕਸੀ ਚਾਲਕ ਲਖਵਿੰਦਰ ਸਿੰਘ ਵਾਸੀ ਭਿੱਲਾ ਪਿੰਡ ਕਪੂਰਥਲਾ ਦੀ ਗ੍ਰਿਫਤਾਰੀ ਨਹੀਂ ਹੋ ਸਕੀ। ਪੁਲਸ ਨੇ ਟੈਕਸੀ ਨੂੰ ਵੀਰਵਾਰ ਹੀ ਕਬਜ਼ੇ ਵਿਚ ਲੈ ਲਿਆ ਸੀ।
ਅਣਪਛਾਤੇ ਵਾਹਨ ਨੇ ਅੌਰਤ ਨੂੰ ਮਾਰੀ ਟੱਕਰ, ਮੌਤ
NEXT STORY