ਜਲੰਧਰ (ਮਹੇਸ਼)— ਜੈਤੇਵਾਲੀ ਪਿੰਡ ਦੀ ਸ਼ਮਸ਼ਾਨਘਾਟ 'ਚ ਨਾਜਾਇਜ਼ ਤੌਰ 'ਤੇ ਸ਼ਰਾਬ ਵੇਚੀ ਜਾ ਰਹੀ ਸੀ, ਜਿਸ ਦੀ ਗੁਪਤ ਸੂਚਨਾ ਥਾਣਾ ਪਤਾਰਾ ਦੇ ਐੱਸ. ਐੱਚ. ਓ. ਦਲਜੀਤ ਸਿੰਘ ਦੇ ਕੋਲ ਪਹੁੰਚੀ। ਉਨ੍ਹਾਂ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਏ. ਐੱਸ. ਆਈ. ਚੈਂਚਲ ਸਿੰਘ ਨੂੰ ਮੌਕੇ 'ਤੇ ਭੇਜਿਆ, ਜਿੱਥੇ ਪੁਲਸ ਪਾਰਟੀ ਨੇ ਸਮੱਗਲਰ ਅਸ਼ਵਨੀ ਕੁਮਾਰ ਪੁੱਤਰ ਸਤਨਾਮ ਦਾਸ ਵਾਸੀ ਪਿੰਡ ਜੈਤੇਵਾਲੀ ਨੂੰ ਰੰਗੇ ਹੱਥ ਫੜ ਲਿਆ। ਉਸ ਤੋਂ 9 ਬੋਤਲਾਂ ਸ਼ਰਾਬ ਦੀਆਂ ਬਰਾਮਦ ਹੋਈਆਂ ਹਨ। ਉਸ ਖਿਲਾਫ ਥਾਣਾ ਪਤਾਰਾ 'ਚ ਆਬਕਾਰੀ ਐਕਟ ਦੇ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲਸ ਜਾਂਚ ਕਰ ਰਹੀ ਹੈ ਕਿ ਅਸ਼ਵਨੀ ਕੁਮਾਰ ਕਦੋਂ ਤੋਂ ਇਸ ਨਾਜਾਇਜ਼ ਧੰਦੇ ਨੂੰ ਅੰਜਾਮ ਦੇ ਰਿਹਾ ਸੀ।
ਯੂਥ ਕਾਂਗਰਸ ਚੋਣਾਂ 'ਚ ਫਿਲੌਰ ਪੁਲਸ ਵੱਲੋਂ ਬਿਲਗਾ ਦੇ 2 ਨੌਜਵਾਨਾਂ ਨੂੰ ਉਠਾਉਣ ਦਾ ਮਾਮਲਾ ਗਰਮਾਇਆ
NEXT STORY