ਬਲਾਚੌਰ,(ਬ੍ਰਹਮਪੁਰੀ): ਸਥਾਨਕ ਪੁਲਸ ਨੇ ਪਿੰਡਾਂ 'ਚ ਵਿਕਦੀ ਨਜ਼ਾਇਜ਼ ਸ਼ਰਾਬ ਖਿਲਾਫ ਮੁਹਿੰਮ ਵਿੱਢੀ ਹੈ। ਜਿਸ ਦੌਰਾਨ ਪੁਲਸ ਨੇ ਖਾਸ ਮੁਖਬਰ ਤੋਂ ਮਿਲੀ ਇਤਲਾਹ ਦੌਰਾਨ ਇਕ ਔਰਤ ਤੋਂ ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ। ਜਾਣਕਾਰੀ ਮੁਤਾਬਕ ਥਾਣਾ ਬਲਾਚੌਰ ਤੋਂ ਗਸ਼ਤ ਦੌਰਾਨ ਬਲਾਚੌਰ ਤੋਂ ਮਜਾਰੀ ਵਾਲੇ ਪਾਸੇ ਨੂੰ ਜਾ ਰਹੀ ਪੁਲਸ ਪਾਰਟੀ ਨੂੰ ਕਿਸੇ ਖਾਸ ਮੁਖਬਰ ਨੇ ਇਤਲਾਹ ਦਿੱਤੀ। ਜਿਸ 'ਚ ਉਸ ਨੇ ਦੱਸਿਆ ਕਿ ਪਿੰਡ ਕੌਲਗੜ੍ਹ ਦੀ ਇਕ ਔਰਤ ਨਜ਼ਾਇਜ਼ ਸ਼ਰਾਬ ਵੇਚ ਰਹੀ ਹੈ। ਇਸ ਦੌਰਾਨ ਕਾਰਵਾਈ ਕਰਦੇ ਹੋਏ ਪੁਲਸ ਨੇ ਕਥਿਤ ਦੋਸ਼ੀ ਜਤਿੰਦਰ ਕੌਰ ਪਤਨੀ ਗੁਰਮੇਲ ਸਿੰਘ ਵਾਸੀ ਕੌਲਗੜ੍ਹ ਕੋਲੋਂ 31 ਬੋਤਲਾਂ ਨਜਾਇਜ਼ ਸ਼ਰਾਬ ਫਸਟ ਚੁਆਇਸ ਸੇਲ ਫਾਰ ਹਰਿਆਣਾ ਬਰਾਮਦ ਕੀਤੀਆਂ ।ਪੁਲਸ ਨੇ ਉਕਤ ਜਨਾਨੀ ਖਿਲਾਫ ਐਕਸਾਈਜ਼ ਐਕਟ ਅਧੀਨ ਮੁਕੱਦਮਾ ਨੰਬਰ 84 ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
36 ਹਜ਼ਾਰ ਮਿਲੀਲੀਟਰ ਨਾਜਾਇਜ਼ ਸ਼ਰਾਬ ਸਣੇ 2 ਕਾਬੂ
NEXT STORY