ਬਲਾਚੌਰ (ਬੈਂਸ, ਰਾਜੇਸ਼)— ਅੱਜ ਕਾਠਗੜ੍ਹ ਥਾਣੇ ਅਧੀਨ ਪੈਂਦੇ ਪਿੰਡ ਐਮਾ ਚਾਹਲ ਵਾਸੀਆਂ ਨੇ ਰੇਤ ਨਾਲ ਭਰੇ ਟਿੱਪਰ ਨੂੰ ਸਮੇਤ ਡਰਾਈਵਰ ਕਾਬੂ ਕਰਕੇ ਪੁਲਸ ਦੇ ਸਪੁਰਦ ਕੀਤਾ। ਚੌਕੀ ਇੰਚਰਾਜ ਆਸਰੋ ਸਬ ਇੰਸਪੈਕਟਰ ਅਵਤਾਰ ਸਿੰਘ ਨੇ ਪੁਲਸ ਪਾਰਟੀ ਸਮੇਤ ਮੌਕੇ 'ਤੇ ਪੁੱਜ ਕੇ ਟਿੱਪਰ ਨੰ. ਪੀ.ਬੀ. 65 ਏ.ਐੱਚ.-5381 ਕਾਬੂ ਕਰਕੇ ਡਰਾਈਵਰ ਹਰਮਨ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਗੜਬਾਗਾ ਥਾਣਾ ਨੂਰਪੁਰ ਬੇਦੀ ਜ਼ਿਲਾ ਰੋਪੜ ਵਿਰੁੱਧ ਮਾਈਨਿੰਗ ਐਕਟ 1957 ਦੀ ਧਾਰਾ 21 (1) ਅਤੇ 4 (1) ਤਹਿਤ ਕਾਰਵਾਈ ਮਾਈਨਿੰਗ ਅਫਸਰ ਹਰਜਿੰਦਰ ਸਿੰਘ ਦਿੱਤੀ ਸ਼ਿਕਾਇਤ ਅਧੀਨ ਕਾਰਵਾਈ ਕੀਤੀ। ਮੌਕੇ 'ਤੇ ਟਿੱਪਰ ਚਾਲਕ ਕੋਈ ਪੁਖਤਾ ਕਾਗਜਾਤ ਨਾ ਦਿਖਾ ਸਕਿਆ ਅਤੇ ਉਸ ਨੇ ਦੱਸਿਆ ਕਿ ਟਿੱਪਰ ਸਤਲੁਜ ਦਰਿਆ 'ਚੋਂ ਰੇਤ ਦਾ ਭਰ ਕੇ ਲਿਆਂਦਾ ਗਿਆ ਹੈ। ਜ਼ਿਕਰਯੋਗ ਹੈ ਕਿ ਮਾਈਨਿੰਗ ਦਾ ਧੰਦਾ ਸਤਲੁਜ ਦਰਿਆ 'ਚੋਂ ਵੱਡੀ ਪੱਧਰ 'ਤੇ ਜਾਰੀ ਹੈ। ਰੇਤ ਦਾ ਵਪਾਰ ਕਰਨ ਵਾਲੇ ਬੇਖੋਫ ਹੋ ਕੇ ਆਪਣਾ ਕੰਮ ਕਰੀ ਜਾ ਰਹੇ ਹਨ। ਸਮੁੱਚੀ ਕਾਰਵਾਈ ਦੌਰਾਨ ਪੁਲੀਸ ਪਾਰਟੀ ਨਾਲ ਰਾਹੁਲ ਰਾਣਾ ਅਤੇ ਸਵਰਨ ਸਿੰਘ ਹਾਜ਼ਰ ਸਨ। ਪਿੰਡ ਵਾਸੀਆਂ ਦੇ ਟਿੱਪਰ ਨੂੰ ਕਾਬੂ ਕਰਨ ਹਿੱਤ ਕੀਤੇ ਕੰਮ ਦੀ ਹਰ ਪਾਸਿਓਂ ਸ਼ਲਾਘਾ ਕੀਤੀ ਜਾ ਰਹੀ ਹੈ।
Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ ਵੱਡੀਆਂ ਖਬਰਾਂ
NEXT STORY