ਕੋਟ ਫਤੂਹੀ (ਬਹਾਦਰ ਖਾਨ)— ਪੁਲਸ ਚੌਕੀ ਕੋਟ ਫਤੂਹੀ ਵੱਲੋਂ ਨਾਜਾਇਜ਼ ਮਾਈਨਿੰਗ ਕਰਨ ’ਤੇ ਟਰੈਕਟਰ-ਟਰਾਲੀ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਪੁਲਸ ਚੌਕੀ ਕੋਟ ਫਤੂਹੀ ਦੇ ਇੰਚਾਰਜ ਮੰਨਾ ਸਿੰਘ ਨੇ ਪੁਲਸ ਪਾਰਟੀ ਸਮੇਤ ਬਿਸਤ-ਦੋਆਬ ਨਹਿਰ ਵਾਲੇ ਪੁਲ ’ਤੇ ਮਾਹਿਲਪੁਰ ਸਾਈਡ ਤੋਂ ਆ ਰਹੇ ਇਕ ਟਰੈਕਟਰ-ਟਰਾਲੀ, ਜੋ ਰੇਤਾ ਦੀ ਭਰੀ ਹੋਈ ਸੀ ਅਤੇ ਜਿਸ ਦਾ ਨੰਬਰ ਪੀ. ਬੀ. 32 ਯੂ 4542 ਸੀ, ਨੂੰ ਰੋਕਿਆ।
ਇਹ ਵੀ ਪੜ੍ਹੋ: ਜੱਜ ਸਾਹਮਣੇ ਬੋਲਿਆ ਲਾੜਾ, 'ਕਿਡਨੈਪਰ ਨਹੀਂ ਹਾਂ, ਵਿਆਹ ਕੀਤਾ ਹੈ', ਮੈਡੀਕਲ ਕਰਵਾਉਣ 'ਤੇ ਲਾੜੀ ਦਾ ਖੁੱਲ੍ਹਿਆ ਭੇਤ
ਇਸ ਨੂੰ ਜਗਦੀਪ ਸਿੰਘ ਉਰਫ਼ ਦੀਪਾ ਪੁੱਤਰ ਕਰਨੈਲ ਸਿੰਘ ਪਿੰਡ ਕਲੇਰਾਂ, ਥਾਣਾ ਸਦਰ ਬੰਗਾ, ਜ਼ਿਲਾ ਐੱਸ. ਬੀ. ਐੱਸ. ਨਗਰ ਚਲਾ ਰਿਹਾ ਸੀ। ਪੁਲਸ ਨੇ ਉਸ ਨੂੰ ਰੇਤਾ ਸਬੰਧੀ ਕਾਗਜ਼ ਪੱਤਰ ਵਿਖਾਉਣ ਲਈ ਕਿਹਾ ਪਰ ਉਹ ਕੋਈ ਵੀ ਕਾਗਜ਼ ਨਾ ਵਿਖਾ ਸਕਿਆ। ਪੁਲਸ ਚੌਕੀ ਕੋਟ ਫਤੂਹੀ ਨੇ ਮਾਈਨਿੰਗ ਐਕਟ ਤਹਿਤ ਟਰੈਕਟਰ-ਟਰਾਲੀ ਸਮੇਤ ਉਕਤ ਵਿਅਕਤੀ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਸਹੁਰੇ ਨੇ ਨਹਾਉਂਦੀ ਨੂੰਹ ਦੀਆਂ ਅਸ਼ਲੀਲ ਤਸਵੀਰਾਂ ਖਿੱਚ ਕੀਤੀਆਂ ਵਾਇਰਲ, NRI ਪਤੀ ਨੇ ਵੀ ਕੀਤਾ ਰੂਹ ਕੰਬਾਊ ਕਾਂਡ
ਭੁਲੱਥ ’ਚ ਯੂਥ ਵਿੰਗ ਕਿਰਤੀ ਕਿਸਾਨ ਯੂਨੀਅਨ ਨੇ ਜੀਓ ਦਫ਼ਤਰ ਨੂੰ ਲਾਈਆਂ ਸੀਲਾਂ
NEXT STORY