ਭੋਗਪੁਰ, (ਸੂਰੀ)- ਰੇਲਵੇ ਪੁਲਸ ਫੋਰਸ ਤੇ ਰੇਲਵੇ ਦੀ ਕ੍ਰਾਈਮ ਇਨਵੈਸਟੀਗੇਸ਼ਨ ਬ੍ਰਾਂਚ ਨੇ ਕਾਰਵਾਈ ਕਰਦਿਆਂ ਭੋਗਪੁਰ ਸ਼ਹਿਰ ਵਿਚ ਨਾਜਾਇਜ਼ ਤੌਰ ’ਤੇ ਰੇਲਵੇ ਟਿਕਟਾਂ ਦੀ ਬੁਕਿੰਗ ਕਰਨ ਵਾਲੇ ਚੀਮਾ ਕੰਪਿਊਟਰ ਨਾਮੀ ਇਕ ਦਫਤਰ ’ਚ ਰੇਡ ਕਰ ਕੇ ਕਾਰਵਾਈ ਕਰਦਿਆਂ ਨਾਜਾਇਜ਼ ਤਰੀਕੇ ਨਾਲ ਬਣਾਈਆਂ ਗਈਆਂ 33 ਰੇਲਵੇ ਟਿਕਟਾਂ ਬਰਾਮਦ ਕੀਤੀਆਂ ਅਤੇ ਦਫਤਰ ਸੰਚਾਲਕ ਹਰਜੋਤ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਭੋਗਪੁਰ ਨੂੰ ਹਿਰਾਸਤ ਵਿਚ ਲੈ ਲਿਆ ਗਿਆ।
ਦੇਰ ਸ਼ਾਮ ਰੇਲਵੇ ਪੁਲਸ ਚੌਕੀ ਮੁਕੇਰੀਆਂ ਤੋਂ ਥਾਣੇਦਾਰ ਰਾਕੇਸ਼ ਕੁਮਾਰ ਸ਼ਰਮਾ, ਚੰਚਲ ਕੁਮਾਰ ਅਤੇ ਰੇਲਵੇ ਪੁਲਸ ਦੀ ਕ੍ਰਾਈਮ ਇਨਵੈਸਟੀਗੇਸ਼ਨ ਬ੍ਰਾਂਚ ਫਿਰੋਜ਼ਪੁਰ ਤੋਂ ਥਾਣੇਦਾਰ ਬਾਲ ਕ੍ਰਿਸ਼ਨ, ਮਨਜੀਤ ਸਿੰਘ, ਕੁਲਵੰਤ ਸਿੰਘ, ਬਲਵਿੰਦਰ ਸਿੰਘ ਆਦਿ ਦੀ ਟੀਮ ਪੁਲਸ ਫੋਰਸ ਨਾਲ ਭੋਗਪੁਰ ਪੁੱਜੀ, ਜਿਥੇ ਉਨ੍ਹਾਂ ਥਾਣਾ ਭੋਗਪੁਰ ਨਜ਼ਦੀਕ ਚੀਮਾ ਕੰਪਿਊਟਰ ਨਾਂ ਦੇ ਇਕ ਦਫਤਰ ’ਤੇ ਛਾਪਾ ਮਾਰਿਆ। ਇਸ ਛਾਪੇ ਦੌਰਾਨ ਟੀਮ ਵੱਲੋਂ ਦਫਤਰ ਵਿਚ ਪਏ ਕੰਪਿਊਟਰ ਦੀ ਜਾਂਚ ਕਰਦਿਆਂ ਇਸ ਦਫਤਰ ਵਿਚੋਂ ਨਾਜਾਇਜ਼ ਤੌਰ ’ਤੇ ਗਾਹਕਾਂ ਨੂੰ ਵੇਚੀਆਂ ਗਈਆਂ 33 ਰੇਲਵੇ ਟਿਕਟਾਂ ਬਰਾਮਦ ਹੋਈਆਂ। ਪੁਲਸ ਵਲੋਂ ਦਫਤਰ ਵਿਚ ਲੰਮਾ ਸਮਾਂ ਕਾਰਵਾਈ ਕਰਨ ਉਪਰੰਤ ਇਕੱਠੇ ਕੀਤੇ ਗਏ ਸਬੂਤਾਂ ਦੇ ਅਾਧਾਰ ’ਤੇ ਦਫਤਰ ਮਾਲਕ ਹਰਜੋਤ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਭੋਗਪੁਰ ਖਿਲਾਫ ਕਾਰਵਾਈ ਕਰਦਿਆਂ ਉਸ ਨੂੰ ਹਿਰਾਸਤ ’ਚ ਲੈ ਲਿਆ ਗਿਆ।
ਟੀਮ ਵਿਚ ਸ਼ਾਮਲ ਥਾਣੇਦਾਰ ਰਾਕੇਸ਼ ਕੁਮਾਰ ਸ਼ਰਮਾ ਅਤੇ ਰੇਲਵੇ ਪੁਲਸ ਦੀ ਕ੍ਰਾਈਮ ਇਨਵੈਸਟੀਗੇਸ਼ਨ ਬ੍ਰਾਂਚ ਦੇ ਅਫਸਰਾਂ ਨੇ ਦੱਸਿਆ ਹੈ ਕਿ ਅੱਜ ਦੇ ਇਸ ਛਾਪੇ ਦੌਰਾਨ ਸਾਡੀ ਟੀਮ ਨੂੰ ਇਸ ਦਫਤਰ ਵਿਚੋਂ ਨਾਜਾਇਜ਼ ਢੰਗ ਨਾਲ ਬੁੱਕ ਕੀਤੀਆਂ ਗਈਆਂ 33 ਰੇਲਵੇ ਟਿਕਟਾਂ ਬਰਾਮਦ ਹੋਈਆਂ ਹਨ। ਦਫਤਰ ਮਾਲਕ ਮੁਲਜ਼ਮ ਹਰਜੋਤ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਭੋਗਪੁਰ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਉਸ ਦੇ ਖਿਲਾਫ ਰੇਲਵੇ ਪੁਲਸ ਚੌਕੀ ਮੁਕੇਰੀਆਂ ਵਿਚ ਮਾਮਲਾ ਦਰਜ ਕਰ ਦਿੱਤਾ ਜਾਵੇਗਾ। ਮੁਲਜ਼ਮ ਨੇ ਰੇਲਵੇ ਵਿਭਾਗ ਦੀ ਵੈੱਬਸਾਈਟ ’ਤੇ ਕਈ ਨਿੱਜੀ ਅਕਾਊਂਟ ਬਣਾਏ ਹੋਏ ਸਨ, ਜਿਨ੍ਹਾਂ ਤੋਂ ਉਹ ਨਾਜਾਇਜ਼ ਤਰੀਕੇ ਨਾਲ ਟਿਕਟਾਂ ਬੁੱਕ ਕਰ ਕੇ ਲੋਕਾਂ ਨੂੰ ਵੇਚ ਰਿਹਾ ਸੀ। ਰੇਲਵੇ ਵਿਭਾਗ ਦੀ ਟੈਕਨੀਕਲ ਟੀਮ ਵੱਲੋਂ ਮੁਲਜ਼ਮ ਵਲੋਂ ਰੇਲਵੇ ਦੀ ਵੈੱਬਸਾਈਟ ’ਤੇ ਬਣਾਏ ਗਏ ਅਕਾਊਂਟਸ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਸੀ ਅਤੇ ਇਸੇ ਨਿਗਰਾਨੀ ਦੌਰਾਨ ਹੀ ਇਹ ਸਾਫ ਹੋਇਆ ਕਿ ਮੁਲਜ਼ਮ ਬਿਨਾਂ ਲਾਇਸੈਂਸ ਤੋਂ ਰੇਲਵੇ ਟਿਕਟਾਂ ਦੀ ਬੁਕਿੰਗ ਅਤੇ ਵਿਕਰੀ ਕਰ ਰਿਹਾ ਹੈ।
ਭੋਗਪੁਰ ’ਚ ਤੀਜੇ ਦਫਤਰ ’ਤੇ ਹੋਈ ਕਾਰਵਾਈ
ਭੋਗਪੁਰ ਵਿਚ ਇਕ ਮਹੀਨਾ ਪਹਿਲਾਂ ਵੀ ਰÐੇਲਵੇ ਪੁਲਸ ਫੋਰਸ ਅਤੇ ਰੇਲਵੇ ਦੀ ਕ੍ਰਾਈਮ ਇਨਵੈਸਟੀਗੇਸ਼ਨ ਬ੍ਰਾਂਚ ਨੇ ਸਾਂਝੇ ਤੌਰ ’ਤੇ ਕਾਰਵਾਈ ਕਰਦਿਆਂ ਸਪੈਕਟਰਮ ਇੰਟਰਪ੍ਰਾਈਜ਼ਜ਼ ਅਤੇ ਜੈ ਜੈ ਕਾਰ ਇੰਟਰਪ੍ਰਾਈਜ਼ਜ਼ ਨਾਂ ਦੇ 2 ਰੇਲਵੇ ਟਿਕਟ ਬੁਕਿੰਗ ਦਫਤਰਾਂ ਵਿਚ ਛਾਪੇਮਾਰੀ ਕੀਤੀ ਗਈ ਅਤੇ ਦੋਵਾਂ ਦਫਤਰਾਂ ਖਿਲਾਫ ਕਾਰਵਾਈ ਕੀਤੀ ਗਈ ਸੀ।
ਨਸ਼ੇ ਦੀ ਹਾਲਤ ’ਚ ਨਿਹੰਗ ਸਿੰਘ ਨੇ ਕੀਤਾ ਹੰਗਾਮਾ
NEXT STORY