ਜਲੰਧਰ (ਸੋਨੂੰ)— ਜਨ ਜਾਗ੍ਰਿਤੀ ਮੰਚ ਵੱਲੋਂ ਆਜ਼ਾਦੀ ਦਿਹਾੜੇ ਮੌਕੇ ਪੰਜਾਬ ਕੇਸਰੀ ਦੇ ਸਹਿਯੋਗ ਨਾਲ 73ਵਾਂ ਆਜ਼ਾਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਪੰਜਾਬ ਕੇਸਰੀ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕਮਾਰ ਚੋਪੜਾ ਜੀ ਮੁੱਖ ਮਹਿਮਾਨ ਵਜੋਂ ਪਹੁੰਚੇ। ਇਸ ਦੌਰਾਨ ਜਨ ਜਾਗ੍ਰਿਤੀ ਮੰਚ ਦੇ ਪ੍ਰਧਾਨ ਕਿਸ਼ਨ ਲਾਲ ਸ਼ਰਮਾ ਨੇ ਕਿਹਾ ਕਿ ਪਿਛਲੇ 21 ਸਾਲਾ ਤੋਂ ਜਨ ਜਾਗ੍ਰਿਤੀ ਮੰਚ ਵੱਲੋਂ ਪੰਜਾਬ ਕੇਸਰੀ ਦੇ ਸਹਿਯੋਗ ਦੇ ਨਾਲ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਣ ਲਈ ਜਨ ਜਾਗ੍ਰਿਤੀ ਮੰਚ ਵੱਲੋਂ ਆਜ਼ਾਦੀ ਦਿਹਾੜੇ ਦੇ ਨਾਲ-ਨਾਲ ਹਰ ਸਾਲ ਗਣਤੰਤਰ ਦਿਵਸ ਅਤੇ ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਅਤੇ ਜਨਮ ਦਿਹਾੜੇ ਵੀ ਮਨਾਏ ਜਾਂਦੇ ਹਨ।
ਪ੍ਰਧਾਨ ਕਿਸ਼ਨ ਲਾਲ ਨੇ ਇਸ ਮੌਕੇ ਨੌਜਵਾਨਾਂ ਨੂੰ ਸੰਕਲਪ ਦਿਵਾਇਆ ਕਿ ਜਿਨ੍ਹਾਂ ਨੇ ਜਾਤੀ ਧਰਮ ਦੇ ਆਧਾਰ 'ਤੇ ਦੇਸ਼ ਨੂੰ ਵੰਡਿਆਂ ਹੈ, ਸਾਨੂੰ ਆਪਸੀ ਮਤਭੇਦ ਭੁਲਾ ਕੇ ਉਨ੍ਹਾਂ ਨੂੰ ਖਤਮ ਕਰਨ ਦੀ ਲੋੜ ਹੈ। ਇਸ ਮੌਕੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜੰਮੂ-ਕਸ਼ਮੀਰ 'ਚ ਧਾਰਾ 370 ਤੋੜਨ ਦੇ ਲਏ ਗਏ ਫੈਸਲੇ ਦੀ ਸ਼ਲਾਘਾ ਵੀ ਕੀਤੀ ਅਤੇ ਧੰਨਵਾਦ ਜ਼ਾਹਰ ਕੀਤਾ। ਪ੍ਰਧਾਨ ਕਿਸ਼ਨ ਲਾਲ ਨੇ 21 ਸਾਲਾਂ ਤੋਂ ਪੰਜਾਬ ਕੇਸਰੀ ਵੱਲੋਂ ਜਨ ਜਾਗ੍ਰਿਤੀ ਮੰਚ ਨੂੰ ਸਹਿਯੋਗ ਦੇਣ ਲਈ ਸ਼੍ਰੀ ਵਿਜੇ ਚੋਪੜਾ ਜੀ ਅਤੇ ਅਵਿਨਾਸ਼ ਚੋਪੜਾ ਜੀ ਦਾ ਦਿਲੋ ਧੰਨਵਾਦ ਕੀਤਾ।
ਜਲੰਧਰ: ਸੋਢਲ ਫਾਟਕ 'ਤੇ ਮਾਂ-ਧੀ ਨੇ ਟਰੇਨ ਅੱਗੇ ਛਾਲ ਮਾਰ ਕੇ ਕੀਤੀ ਖੁਦਕੁਸ਼ੀ (ਤਸਵੀਰਾਂ)
NEXT STORY