ਗੁਰਾਇਆ (ਮੁਨੀਸ਼ ਬਾਵਾ) - 74ਵੇਂ ਆਜ਼ਾਦੀ ਦਿਹਾੜੇ ਮੌਕੇ ਨਗਰ ਕੌਂਸਲ ਗੁਰਾਇਆ ਵਿਖੇ ਤਿਰੰਗਾ ਲਹਿਰਾਉਣ ਦੀ ਰਸਮ ਨਗਰ ਕੌਂਸਲ ਦੇ ਪ੍ਰਧਾਨ ਕਮਲਦੀਪ ਸਿੰਘ ਬਿੱਟੂ ਵੱਲੋਂ ਅਦਾ ਕੀਤੀ। ਇਸ ਮੌਕੇ ਪੁਲਸ ਜਵਾਨਾਂ ਵਲੋਂ ਸਲਾਮੀ ਦਿੱਤੀ ਗਈ ਅਤੇ ਸਰਕਾਰੀ ਸਕੂਲ ਦੇ ਬੱਚਿਆਂ ਵੱਲੋਂ ਦੇਸ਼ ਭਗਤੀ ਦੇ ਗੀਤ ਪੇਸ਼ ਕੀਤਾ ਗਿਆ। ਬੱਚਿਆਂ ਨੂੰ ਨਗਰ ਕੌਂਸਲ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਕਮਲਦੀਪ ਸਿੰਘ ਬਿੱਟੂ ਨੇ ਸਾਰਿਆਂ ਨੂੰ ਇਸ ਦਿਹਾੜੇ ਦੀ ਮੁਬਾਰਕਾਂ ਦਿੱਤੀਆਂ। ਇਸ ਸਮਾਗਮ 'ਚ ਹਾਲਾਂਕਿ ਜਿੱਥੇ ਕੁੱਛ ਕਾਂਗਰਸੀ ਕੌਂਸਲਰਾਂ ਨੇ ਦੂਰੀ ਬਣਾਈ ਰੱਖੀ ਉੱਥੇ ਹੀ ਅਕਾਲੀ, ਭਾਜਪਾ ਅਤੇ ਅਜ਼ਾਦ ਕੌਂਸਲਰ ਵੀ ਇਸ ਸਮਾਗਮ 'ਚ ਸ਼ਾਮਲ ਨਹੀਂ ਹੋਏ।
ਇਸ ਮੌਕੇ ਰਵਿੰਦਰਪਾਲ ਸਿੰਘ ਰਿੰਕੂ ਸੀਨੀਅਰ ਮੀਤ ਪ੍ਰਧਾਨ ਨਗਰ ਕੌਂਸਲ,ਜਸਵਿੰਦਰ ਸਿੰਘ ਕੌਂਸਲਰ,ਅੰਜੁ ਅਟਵਾਲ ਕੌਂਸਲਰ,ਰਾਮ ਲੁਭਾਇਆ ਪੁੰਜ, ਸੰਜੇ ਅਟਵਾਲ,ਰਾਜੀਵ ਪੁੰਜ ਕੌਂਸਲਰ,ਅਨਿਲ ਜੋਸ਼ੀ,ਜੀਵਨ ਦਾਸ,ਕਾਰਜ਼ ਸਾਧਕ ਅਫ਼ਸਰ ਰਣਧੀਰ ਸਿੰਘ,ਐਸ ਓ ਅਜੇ ਗੋਗਨਾ,ਰਾਜੇਸ਼ ਕੁਮਾਰ ਲੱਕੀ ਤੋਂ ਇਲਾਵਾ ਵੱਡੀ ਗਿਣਤੀ ਚ ਮੁਲਾਜ਼ਮ ਹਾਜ਼ਰ ਸਨ।
ਰੋਟਰੀ ਕਲੱਬ ਵੱਲੋਂ ਮਨਾਇਆ ਆਜ਼ਾਦੀ ਦਿਹਾੜਾ
ਰੋਟਰੀ ਕਲੱਬ ਗੁਰਾਇਆ ਵੱਲੋਂ ਰੋਟਰੀ ਭਵਨ ਗੁਰਾਇਆ 'ਚ 74 ਵਾਂ ਆਜ਼ਾਦੀ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਪ੍ਰਧਾਨ ਹਰਜੀਵਨ ਜੈਨ ਵੱਲੋਂ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਪੁਲਸ ਜਵਾਨਾਂ ਵਲੋਂ ਤਿਰੰਗੇ ਨੂੰ ਸਲਾਮੀ ਦਿੱਤੀ ਗਈ। ਇਸ ਮੌਕੇ ਰੋਟਰੀ ਕਲੱਬ ਦੀ ਸਮੂਹ ਟੀਮ ਮੌਜੂਦ ਸੀ।
ਕਾਂਗਰਸੀ ਵਿਧਾਇਕ ਰਾਜਿੰਦਰ ਬੇਰੀ ਦਾ ਹਾਸੋਹੀਣਾ ਬਿਆਨ, ਸੁਤੰਤਰਤਾ ਦਿਵਸ ਨੂੰ ਬੋਲ ਗਏ 'ਗਣਤੰਤਰ ਦਿਵਸ'
NEXT STORY