ਗੜ੍ਹਦੀਵਾਲਾ (ਜਤਿੰਦਰ)- ਭਾਜਪਾ ਜ਼ਿਲ੍ਹਾ ਪ੍ਰਧਾਨ ਸੰਜੀਵ ਮਨਹਾਸ ਨੇ ਭੰਬੋਵਾਲ ਵਿੱਖੇ ਨੌਜਵਾਨਾਂ ਨਾਲ ਯੋਗ ਦਿਵਸ ਮੌਕੇ ਹੋਏ ਸਮਾਗਮ ਵਿੱਚ ਹਿੱਸਾ ਲਿਆ। ਉਨ੍ਹਾਂ 7ਵੇਂ ਅੰਤਰ ਰਾਸ਼ਟਰੀ ਯੋਗਾ ਦਿਵਸ ਦੀਆਂ ਸਭ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਅੱਜ ਜਦੋਂ ਪੂਰੀ ਦੁਨੀਆ ਕੋਰੋਨਾ ਨਾਲ ਲੜ ਰਹੀ ਹੈ, ਯੋਗਾ ਇਕ ਉਮੀਦ ਦੀ ਕਿਰਨ ਹੈ। ਅਸੀਂ ਸਾਰੇ ਮਿਲ ਕੇ ਇਸ ਯੋਗ ਦਿਵਸ ਤੇ ਯੋਗਾ ਕਰਨ ਦਾ ਪ੍ਰਣ ਕਰੀਏ।
ਇਹ ਵੀ ਪੜ੍ਹੋ: ਜਲੰਧਰ: ਗੋਲ਼ੀਆਂ ਮਾਰ ਕੇ ਮੌਤ ਦੇ ਘਾਟ ਉਤਾਰੇ ਗਏ ਸੁਖਮੀਤ ਡਿਪਟੀ ਦਾ ਹੋਇਆ ਅੰਤਿਮ ਸੰਸਕਾਰ (ਤਸਵੀਰਾਂ)
ਇਸੇ ਤਰ੍ਹਾਂ ਯੋਗ ਸ਼ਿਕਸ਼ਕ ਦਵਿੰਦਰ ਗੌਤਮ ਟੀਟੂ ਦੀ ਅਗਵਾਈ ਵਿੱਚ ਗੜ੍ਹਦੀਵਾਲਾ ਅਤੇ ਜੈ ਜਵਾਨ ਜੈ ਕਿਸਾਨ ਫਿਜ਼ੀਕਲ ਟ੍ਰੇਨਿੰਗ ਸੈਂਟਰ ਪਿੰਡ ਚੱਕ ਨੂਰ ਅਲੀ ਵਿਖੇ ਵੀ ਸੱਤਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਇਸ ਮੌਕੇ ਯੋਗ ਸ਼ਿਕਸ਼ਕ ਦਵਿੰਦਰ ਗੌਤਮ ਟੀਟੂ ਨੇ ਆਏ ਹੋਏ ਲੋਕਾਂ ਨੂੰ ਵੱਖ-ਵੱਖ ਯੋਗ ਆਸਨ ਅਤੇ ਪ੍ਰਾਣਾਯਾਮ ਕਰਵਾਏ। ਉਨ੍ਹਾਂ ਕਿਹਾ ਕਿ ਯੋਗ ਕਰਨ ਨਾਲ ਅਸੀਂ ਨਿਰੋਗ ਰਹਿ ਸਕਦੇ ਹਾਂ। ਇਸ ਲਈ ਸਾਨੂੰ ਸਭ ਨੂੰ ਹਰ ਰੋਜ਼ ਯੋਗ ਜ਼ਰੂਰ ਕਰਨਾ ਚਾਹੀਦਾ ਹੈ। ਇਸ ਮੌਕੇ ਨੀਰਜ ਡਡਵਾਲ, ਕਮਲ, ਸੁਖਪ੍ਰੀਤ, ਪ੍ਰੀਤੀ ਰਾਣੀ, ਪ੍ਰਭਜੋਤ ਆਦਿ ਸਮੇਤ ਅਨੇਕਾਂ ਲੋਕ ਹਾਜ਼ਰ ਸਨ।
ਇਹ ਵੀ ਪੜ੍ਹੋ: ਤਰਸ ਦੇ ਆਧਾਰ 'ਤੇ ਨੌਕਰੀਆਂ ਦਾ ਮੁੱਦਾ ਭਖਣ ਮਗਰੋਂ ਪ੍ਰਤਾਪ ਬਾਜਵਾ ਦੀ ਵਿਧਾਇਕਾਂ ਨੂੰ ਸਲਾਹ
ਨਵਾਂਸ਼ਹਿਰ ’ਚ ਵੱਡੀ ਘਟਨਾ, ਬੈਂਕ ’ਚ ਪੈਨਸ਼ਨ ਲੈਣ ਆਈ ਬੀਬੀ ਦੇ ਲੱਗੀ ਗੋਲ਼ੀ
NEXT STORY