ਜਲੰਧਰ,(ਸੋਨੂੰ) : ਸ਼ਹਿਰ ਦੇ ਜੈਮਲ ਨਗਰ 'ਚ ਕੱਲ ਦੇਰ ਰਾਤ ਹੋਏ ਲੜਾਈ-ਝਗੜੇ ਦੌਰਾਨ ਕੁੱਝ ਵਿਅਕਤੀਆਂ 'ਤੇ ਹਮਲਾ ਕਰਨ ਵਾਲਿਆਂ 'ਚੋਂ ਇਕ ਨੂੰ ਪੁਲਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਥਾਣਾ ਐਮ. ਐਚ. ਸੀ. ਨੂੰ ਇਤਲਾਹ ਮਿਲੀ ਸੀ ਕਿ ਜੈਮਲ ਨਗਰ ਜਲੰਧਰ 'ਚ ਇਕ ਸੈਨੇਟਰੀ ਦੀ ਦੁਕਾਨ 'ਤੇ ਲੜਾਈ-ਝਗੜਾ ਹੋਣ ਕਰਕੇ ਕੁੱਝ ਵਿਅਕਤੀਆਂ ਨਾਲ ਕੁੱਟਮਾਰ ਹੋਈ, ਜੋ ਕਿ ਸਿਵਲ ਹਸਪਤਾਲ ਜਲੰਧਰ 'ਚ ਜੇਰੇ ਇਲਾਜ ਹਨ। ਜਿਸ 'ਤੇ ਏ. ਐਸ. ਆਈ. ਬਲਜੀਤ ਸਿੰਘ 874/ਜਲੰਧਰ ਨੇ ਸਿਵਲ ਹਸਪਤਾਲ ਜਲੰਧਰ ਪੁੱਜ ਕੇ ਸਿਮਰਨਜੀਤ ਸਿੰਘ ਪੁੱਤਰ ਮਨਮੋਹਨ ਸਿੰਘ ਵਾਸੀ ਮਕਾਨ ਉਪਕਾਰ ਨਗਰ ਜਲੰਧਰ ਦਾ ਬਿਆਨ ਹਾਸਲ ਕੀਤਾ। ਜਿਸ ਨੇ ਦੱਸਿਆ ਕਿ ਮਿਤੀ 14 ਮਈ ਦਿਨ ਮੰਗਲਵਾਰ ਨੂੰ ਕਰੀਬ 9 ਵਜੇ ਉਹ ਆਪਣੇ ਦੋਸਤਾਂ ਲੱਕੀ ਕਲਿਆਣ ਵਾਸੀ ਅਜੀਤ ਨਗਰ, ਅਮਨ ਵਾਸੀ ਗਾਂਧੀ ਨਗਰ, ਰਾਹੁਲ ਵਾਸੀ ਨੂਰਮਹਿਲ ਤੇ ਸਾਹਿਲ ਸਾਹੂ ਨਾਲ ਆਪਣੀ ਸੈਨਟਰੀ ਦੀ ਦੁਕਾਨ 'ਤੇ ਬੈਠਾ ਗੱਲਾਂ-ਬਾਤਾਂ ਕਰ ਰਿਹਾ ਸੀ। ਇਸ ਦੌਰਾਨ ਉਸ ਦੇ ਦੋਸਤ ਸਾਹਿਲ ਸਿੱਧੂ ਦੇ ਫੋਨ 'ਤੇ ਸੁਖਰਾਜ ਸਿੰਘ ਲਾਹੋਰੀਆ ਦਾ ਫੋਨ ਆਇਆ ਕਿ ਉਸ ਨੇ ਸਿਮਰਨਜੀਤ ਸਿੰਘ ਪਾਸੋ ਪੈਸੇ ਲੈਣੇ ਹਨ ਪਰ ਸਿਮਰਨਜੀਤ ਸਿੰਘ ਨੇ ਕਿਹਾ ਕਿ ਉਸ ਨੂੰ ਪੈਸਿਆਂ ਦਾ ਨਹੀਂ ਪਤਾ ਹੈ ਤੇ ਉਸ ਨੂੰ ਉਸ ਦੇ ਪਿਤਾ ਹੀ ਪੈਸੇ ਦੇਣਗੇ। ਜਿਸ ਤੋਂ ਬਾਅਦ 15-20 ਉਪਰੰਤ ਚੰਨਪ੍ਰੀਤ, ਸੁਖਰਾਜ ਲਾਹੋਰੀਆ ਤੇ ਈਲੂ ਸਮੇਤ 15-20 ਹੋਰ ਲੜਕੇ ਉਥੇ ਆ ਗਏ ਤੇ ਆਉਂਦੇ ਸਾਰ ਹੀ ਰਾਡਾਂ, ਬੈਸ-ਬੈਟਾਂ ਤੇ ਡੰਡੇ ਆਦਿ ਨਾਲ ਦੁਕਾਨ ਅੰਦਰ ਭੰਨਤੋੜ ਕਰਨ ਲੱਗ ਪਏ।
ਸਿਮਰਨਜੀਤ, ਅਮਨ ਲੱਕੀ, ਰਾਹੁਲ ਮੌਕੇ ਤੋਂ ਦੋੜ ਗਏ ਪਰ ਸਾਹਿਲ ਸਾਹੂ ਉਨ੍ਹਾਂ ਦੇ ਹੱਥ ਆ ਗਿਆ, ਜਿਨ੍ਹਾਂ ਨੇ ਸਾਹਿਲ ਸਾਹੂ ਨੂੰ ਬਹੁਤ ਬੂਰੀ ਤਰ੍ਹਾਂ ਦੁਕਾਨ ਅੰਦਰ ਤੇ ਬਾਹਰ ਸੜਕ 'ਤੇ ਰਾਡਾ, ਡੰਡਿਆ ਤੇ ਪੰਚਾਂ ਨਾਲ ਕੁੱਟਿਆ ਤੇ ਲਲਕਾਰੇ ਮਾਰਦੇ, ਧਮਕੀਆਂ ਦਿੰਦੇ ਹੋਏ ਮੌਕੇ 'ਤੋਂ ਦੋੜ ਗਏ। ਜਿਨ੍ਹਾਂ ਖਿਲਾਫ ਪੁਲਸ ਵਲੋਂ ਮੁੱਕਦਮਾ ਨੰਬਰ 102 ਮਿਤੀ 15-05-19 ਐਕਟ ਅਧੀਨ 452, 427, 148, 149, 506 ਥਾਣਾ ਰਾਮਾਮੰਡੀ ਜਲੰਧਰ 'ਚ ਦਰਜ ਰਜਿਸਟਰ ਕਰ ਲਿਆ ਹੈ। ਪੁਲਸ ਵਲੋਂ ਤਫਤੀਸ਼ ਦੌਰਾਨ ਇਸ ਮਾਮਲੇ 'ਚ ਦੋਸ਼ੀ ਰਾਹੁਲ ਅਰੋੜਾ ਪੁੱਤਰ ਵਰਿੰਦਰ ਅਰੋੜਾ ਵਾਸੀ ਅਜੀਤ ਨਗਰ ਜਲੰਧਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਪਾਸੋ ਪੁੱਛ- ਗਿੱਛ ਕਰਕੇ ਉਸ ਦੇ ਬਾਕੀ ਸਾਥੀਆਂ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਤਫਤੀਸ਼ ਦੌਰਾਨ ਪੁਲਸ ਨੂੰ ਇਕ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ਼ ਵੀ ਹਾਸਲ ਹੋਈ ਹੈ, ਜਿਸ ਤੋਂ ਲੜਾਈ-ਝਗੜੇ ਸਬੰਧੀ ਜਾਣਕਾਰੀ ਇੱਕਠੀ ਕਰਕੇ ਉਕਤ ਮਾਮਲੇ ਸਬੰਧੀ ਬਾਕੀ ਦੋਸ਼ੀਆਂ ਨੂੰ ਵੀ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇਗਾ।
ਹਾਈ ਵੋਲਟੇਜ ਤਾਰਾਂ ਦੀ ਲਪੇਟ 'ਚ ਆਉਣ ਨਾਲ ਵਿਅਕਤੀ ਦੀ ਮੌਤ
NEXT STORY