ਜਲੰਧਰ,(ਗੁਲਸ਼ਨ)- ਸ਼ਹਿਰ ਵਿਚ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ, ਜੋ ਕਿ ਸਰਕਾਰ ਅਤੇ ਲੋਕਾਂ ਲਈ ਚਿੰਤਾ ਦਾ ਵਿਸ਼ਾ ਹੈ। ਸਾਰੇ ਸੂਬਿਆਂ ਨੇ ਆਪਣੇ-ਆਪਣੇ ਬਾਰਡਰ ਸੀਲ ਕਰ ਦਿੱਤੇ ਹਨ ਤਾਂ ਕਿ ਕੋਰੋਨਾ ਨੂੰ ਫੈਲਣ ਤੋਂ ਰੋਕਿਆ ਜਾ ਸਕੇ ਪਰ ਟਰੇਨਾਂ ਰਾਹੀਂ ਭਾਰੀ ਗਿਣਤੀ 'ਚ ਲੋਕ ਰੋਜ਼ਾਨਾ ਦੂਸਰੇ ਸੂਬਿਆਂ ਤੋਂ ਇਥੇ ਪਹੁੰਚ ਰਹੇ ਹਨ। ਸਟੇਸ਼ਨ 'ਤੇ ਆਉਣ ਵਾਲੇ ਸਾਰੇ ਯਾਤਰੀਆਂ ਦਾ ਸਿਹਤ ਵਿਭਾਗ ਦੀ ਟੀਮ ਵਲੋਂ ਨਾਂ ਪਤੇ ਸਮੇਤ ਪੂਰੀ ਜਾਣਕਾਰੀ ਲੈ ਕੇ ਫਾਰਮ ਭਰਿਆ ਜਾ ਰਿਹਾ ਹੈ। ਮਹਾਰਾਸ਼ਟਰ ਵਿਚ ਇਸ ਸਮੇਂ ਕੋਰੋਨਾ ਦਾ ਜ਼ਬਰਦਸਤ ਪ੍ਰਕੋਪ ਚੱਲ ਰਿਹਾ ਹੈ। ਸ਼ੁੱਕਰਵਾਰ ਨੂੰ ਮਹਾਰਾਸ਼ਟਰ ਤੋਂ ਆਉਣ ਵਾਲੀ ਸੱਚਖੰਡ ਐਕਸਪ੍ਰੈੱਸ ਵਿਚ ਕਰੀਬ 150 ਯਾਤਰੀ ਸਟੇਸ਼ਨ 'ਤੇ ਉਤਰੇ।
ਪ੍ਰਸ਼ਾਸਨ ਦੁਆਰਾ ਦੂਜੇ ਸੂਬਿਆਂ ਤੋਂ ਆਉਣ ਵਾਲੇ ਲੋਕਾਂ ਨੂੰ 14 ਦਿਨ ਤੱਕ ਹੋਮ ਕੁਆਰੰਟਾਈਨ ਕਰਨ ਦੀ ਗੱਲ ਕਹੀ ਜਾ ਰਹੀ ਹੈ। ਇਸ ਦੇ ਬਾਵਜੂਦ ਜਿਥੇ ਆਮ ਲੋਕਾਂ ਦੇ ਮਨਾਂ ਵਿਚ ਡਰ ਬਣਿਆ ਹੋਇਆ ਹੈ, ਉਥੇ ਫਰੰਟਲਾਈਨ 'ਤੇ ਕੰਮ ਕਰਨ ਵਾਲੇ ਰੇਲਵੇ ਅਧਿਕਾਰੀਆਂ ਤੇ ਰੇਲਵੇ ਪੁਲਸ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਮੈਡੀਕਲ ਸਟਾਫ ਲਈ ਵੀ ਉਸ ਸਮੇਂ ਕਾਫੀ ਮੁਸ਼ਕਲ ਵਧ ਜਾਂਦੀ ਹੈ, ਜਦੋਂ ਇਕ ਟਰੇਨ ਦੇ ਯਾਤਰੀਆਂ ਦਾ ਡਾਟਾ ਕਲੈਕਟ ਨਹੀਂ ਹੋ ਪਾਉਂਦਾ, ਉਦੋਂ ਤੱਕ ਦੂਸਰੀ ਟਰੇਨ ਆ ਜਾਂਦੀ ਹੈ। ਮੈਡੀਕਲ ਟੀਮ ਦੁਆਰਾ ਫਾਰਮ ਭਰਨ ਦੇ ਬਾਅਦ ਹੀ ਉਨ੍ਹਾਂ ਨੂੰ ਸਟੇਸ਼ਨ ਤੋ ਬਾਹਰ ਨਿਕਲਣ ਦਿੱਤਾ ਜਾਂਦਾ ਹੈ। ਇਸ ਦੌਰਾਨ ਨਿਕਾਸੀ ਗੇਟ 'ਤੇ ਲੱਗੇ ਕਾਊਂਟਰ 'ਤੇ ਭਾਰੀ ਭੀੜ ਦੇਖਣ ਨੂੰ ਮਿਲਦੀ ਹੈ। ਅਜਿਹੀ ਲਾਪ੍ਰਵਾਹੀ ਕਿਸੇ ਵੀ ਸਮੇਂ ਭਾਰੀ ਪੈ ਸਕਦੀ ਹੈ।
ਹੁਸ਼ਿਆਰਪੁਰ ਜ਼ਿਲ੍ਹੇ 'ਚ ਸਾਹਮਣੇ ਆਏ 5 ਹੋਰ ਕੋਰੋਨਾ ਪੀੜਤ ਮਰੀਜ਼
NEXT STORY