ਜਲੰਧਰ (ਜ. ਬ.)—ਆਪਣੇ ਵਾਰਡ 'ਚ ਪੈਂਦੇ ਲਤੀਫਪੁਰਾ 'ਚ ਕਬਜ਼ਿਆਂ ਨੂੰ ਹਟਾਉਣ ਦੀ ਕਾਰਵਾਈ ਸ਼ੁਰੂ ਹੁੰਦੀ ਵੇਖ ਕੌਂਸਲਰ ਪਤੀ ਤੇ ਸੀਨੀਅਰ ਕਾਂਗਰਸੀ ਆਗੂ ਮਨੋਜ ਅਰੋੜਾ ਇੰਨੇ ਤਣਾਅ 'ਚ ਆ ਗਏ ਕਿ ਅਚਾਨਕ ਉਨ੍ਹਾਂ ਦੀ ਤਬੀਅਤ ਵਿਗੜੀ ਤੇ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਉਣਾ ਪਿਆ, ਜਿਥੇ ਹੁਣ ਸਿਹਤਯਾਬ ਹੋ ਰਹੇ ਹਨ।
ਜ਼ਿਕਰਯੋਗ ਹੈ ਕਿ ਇੰਪਰੂਵਮੈਂਟ ਟਰੱਸਟ ਨੇ ਸੋਮਵਾਰ ਨੂੰ ਹੀ ਲਤੀਫਪੁਰਾ ਖੇਤਰ 'ਚ ਕਬਜ਼ੇ ਹਟਾਉਣ ਦੀ ਕਾਰਵਾਈ ਸ਼ੁਰੂ ਕਰਨ ਦੀ ਪਲਾਨਿੰਗ ਬਣਾ ਲਈ ਸੀ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਇਸ ਬਾਰੇ ਵਾਰਡ ਦੇ ਕੌਂਸਲਰ ਤੇ ਹੋਰਨਾਂ ਨੂੰ ਸੂਚਿਤ ਕਰ ਦਿੱਤਾ ਸੀ ਕਿ ਕੌਂਸਲਰ ਅਰੁਣਾ ਅਰੋੜਾ ਤੇ ਅਮਿਤ ਅਰੋੜਾ ਨੇ ਅਚਾਨਕ ਭਰ ਸਰਦੀ 'ਚ ਕਬਜ਼ੇ ਹਟਾਏ ਜਾਣ ਦੀ ਕਾਰਵਾਈ ਦਾ ਵਿਰੋਧ ਕਰਦਿਆਂ ਪ੍ਰਸ਼ਾਸਨ ਕੋਲ ਲੋਕਾਂ ਨੂੰ ਕੁਝ ਸਮਾਂ ਦੇਣ ਦੀ ਮੰਗ ਕੀਤੀ, ਜਿਸ ਕਾਰਨ ਮੰਗਲਵਾਰ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਸਵੇਰੇ 8 ਵਜੇ ਡੀ. ਸੀ. ਆਫਿਸ 'ਚ ਇਕ ਮੀਟਿੰਗ ਹੋਈ। ਇਸ ਵਿਚ ਪੁਲਸ ਕਮਿਸ਼ਨਰ, ਡੀ. ਸੀ., ਇੰਪਰੂਵਮੈਂਟ ਟਰੱਸਟ ਚੇਅਰਮੈਨ, ਈ. ਓ. ਤੋਂ ਇਲਾਵਾ ਕੌਂਸਲਰ ਅਰੁਣਾ ਅਰੋੜਾ, ਮਨੋਜ ਅਰੋੜਾ ਤੇ ਲਤੀਫਪੁਰਾ ਇਲਾਕੇ ਦੇ ਕੁਝ ਨੁਮਾਇੰਦੇ ਹਾਜ਼ਰ ਹੋਏ।
ਮੀਟਿੰਗ ਦੌਰਾਨ ਜਿਥੇ ਪ੍ਰਸ਼ਾਸਨਿਕ ਤੇ ਟਰੱਸਟ ਦੇ ਅਧਿਕਾਰੀ ਕਬਜ਼ਿਆਂ ਨੂੰ ਹਟਾਉਣ ਦੀ ਕਾਰਵਾਈ 'ਤੇ ਅੜੇ ਦਿਸੇ ਉਥੇ ਕੌਂਸਲਰ ਅਰੁਣਾ ਅਰੋੜਾ ਤੇ ਮਨੋਜ ਅਰੋੜਾ ਨੇ ਇਲਾਕਾ ਵਾਸੀਆਂ ਦਾ ਪੱਖ ਲੈਂਦਿਆਂ ਮੰਗ ਰੱਖੀ ਕਿ ਗਰੀਬਾਂ ਦੇ ਸਿਰ ਤੋਂ ਛੱਤ ਖੋਹਣ ਦੀ ਬਜਾਏ ਉਨ੍ਹਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਕਰ ਕੇ ਕਬਜ਼ੇ ਹਟਾਏ ਜਾਣ। ਇਸ ਲਈ ਟਰੱਸਟ ਦੀ ਕਿਸੇ ਵੀ ਖਾਲੀ ਪਈ ਜ਼ਮੀਨ ਨੂੰ ਵਰਤੋਂ 'ਚ ਲਿਆਂਦਾ ਜਾ ਸਕਦਾ ਹੈ। ਮੀਟਿੰਗ ਦੌਰਾਨ ਮਨੋਜ ਅਰੋੜਾ ਦੀ ਇਹ ਵੀ ਦਲੀਲ ਸੀ ਕਿ ਟਰੱਸਟ ਨੇ ਅਜੇ ਤੱਕ ਆਪਣੀਆਂ ਨਵੀਆਂ ਸਕੀਮਾਂ ਤੇ ਜ਼ਮੀਨਾਂ 'ਤੇ ਹੋਏ ਕਬਜ਼ਿਆਂ ਦੀ ਕੋਈ ਸੁੱਧ ਨਹੀਂ ਲਈ। ਇਸ ਲਈ ਪੱਖਪਾਤ ਨਾ ਕੀਤਾ ਜਾਵੇ। ਮੀਟਿੰਗ ਦੌਰਾਨ ਲਤੀਫਪੁਰਾ ਦੀ ਨਿਸ਼ਾਨਦੇਹੀ 'ਤੇ ਸਹਿਮਤੀ ਬਣੀ ਪਰ ਇਸ ਦੌਰਾਨ ਮਨੋਜ ਅਰੋੜਾ ਦੀ ਤਬੀਅਤ ਇੰਨੀ ਜ਼ਿਆਦਾ ਵਿਗੜ ਗਈ ਕਿ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਣਾ ਪਿਆ।
ਕਿਸ਼ਨ ਲਾਲ ਦੀ ਘਰ ਵਾਪਸੀ ਦਾ ਮਾਮਲਾ ਭਾਜਪਾ ਦੇ ਗਲੇ ਦੀ ਹੱਡੀ ਬਣਿਆ
NEXT STORY