ਜਲੰਧਰ (ਖੁਰਾਣਾ)–ਆਪਣੇ ਹੀ ਪਾਰਟੀ ਦੇ ਵਿਧਾਇਕਾਂ ਦੀ ਬਗਾਵਤ ਕਾਰਨ ਮਹਾਰਾਜਾ ਦੀ ਜੀਵਨਸ਼ੈਲੀ ਵਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਉਂ ਹੀ ਆਪਣੀ ਗੱਦੀ ਤੋਂ ਉਤਰੇ, ਤਿਉਂ ਹੀ ਮਾਡਲ ਟਾਊਨ ਦੀ ਇਕ ਮੇਨ ਸੜਕ ’ਤੇ ਲੱਗਾ ਗੇਟ ਖੁੱਲ੍ਹ ਗਿਆ, ਜਿਸ ਤੋਂ ਅਜਿਹਾ ਜਾਪਦਾ ਹੈ ਕਿ ਇਸ ਗੇਟ ਦੇ ਲੱਗਣ ਅਤੇ ਇਸ ਦੇ ਹਮੇਸ਼ਾ ਬੰਦ ਰਹਿਣ ਨਾਲ ਮੁੱਖ ਮੰਤਰੀ ਦੀ ਗੱਦੀ ਦਾ ਕੋਈ ਕੁਨੈਕਸ਼ਨ ਸੀ।
ਇਹ ਕੁਨੈਕਸ਼ਨ ਕਿੰਨਾ ਮਜ਼ਬੂਤ ਸੀ, ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਡੇਢ ਮਹੀਨਾ ਪਹਿਲਾਂ 7 ਅਗਸਤ ਨੂੰ ਆਪਣੇ ਲੈਟਰ ਪੈਡ ’ਤੇ ਇਕ ਚਿੱਠੀ ਨਿਗਮ ਕਮਿਸ਼ਨਰ ਕਰਣੇਸ਼ ਸ਼ਰਮਾ ਦੇ ਨਾਂ ਲਿਖੀ ਸੀ, ਜਿਸ ਵਿਚ ਸਾਫ਼ ਕਿਹਾ ਗਿਆ ਸੀ ਕਿ ਜਨਤਕ ਰਸਤੇ ਅਤੇ ਸਰਕਾਰੀ ਸੜਕ ’ਤੇ ਨਾਜਾਇਜ਼ ਢੰਗ ਨਾਲ ਲੱਗੇ ਇਸ ਗੇਟ ’ਤੇ ਕਾਰਵਾਈ ਕੀਤੀ ਜਾਵੇ ਕਿਉਂਕਿ ਇਸ ਗੇਟ ਦੇ ਬੰਦ ਰਹਿਣ ਨਾਲ ਲੋਕ ਇਸ ਸੜਕ ਜ਼ਰੀਏ ਆ-ਜਾ ਨਹੀਂ ਪਾਉਂਦੇ, ਹਾਲਾਂਕਿ ਇਹ ਰਸਤਾ ਨਿੱਕੂ ਪਾਰਕ ਤੋਂ ਪਿੱਛੇ ਪੈਂਦੀ ਸੜਕ ਜ਼ਰੀਏ ਇਨਕਮ ਟੈਕਸ ਕਾਲੋਨੀ ਨੂੰ ਜਾਣ ਵਾਲਾ ਮੁੱਖ ਮਾਰਗ ਹੈ।
ਇਹ ਵੀ ਪੜ੍ਹੋ: ਜਦੋਂ ਸਟੇਜ ’ਤੇ ਚੜ੍ਹ PTU ਦੇ ਵਿਦਿਆਰਥੀਆਂ ਨਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪਾਇਆ ਭੰਗੜਾ
ਤਕੜੇ ਕੁਨੈਕਸ਼ਨ ਕਾਰਨ ਨਿਗਮ ਨੇ ਡੇਢ ਮਹੀਨਾ ਵਿਧਾਇਕ ਪਰਗਟ ਸਿੰਘ ਦੀ ਚਿੱਠੀ ਨੂੰ ਦਬਾਈ ਰੱਖਿਆ ਅਤੇ ਹੁਣ ਮੁੱਖ ਮੰਤਰੀ ਦਾ ਚਿਹਰਾ ਬਦਲਦੇ ਹੀ ਇਹ ਗੇਟ ਖੁੱਲ੍ਹ ਵੀ ਗਿਆ। ਇਸ ਸੜਕ ਦੀ ਵਰਤੋਂ ਕਰਨ ਵਾਲੇ ਲੋਕ ਕਈ ਤਰ੍ਹਾਂ ਦੀਆਂ ਚਰਚਾਵਾਂ ਕਰਦੇ ਨਜ਼ਰ ਆਏ।
ਇਹ ਵੀ ਪੜ੍ਹੋ: ਪਲਾਂ 'ਚ ਉਜੜਿਆ ਪਰਿਵਾਰ, ਭੋਗਪੁਰ ਨੇੜੇ ਵਾਪਰੇ ਦਰਦਨਾਕ ਹਾਦਸੇ 'ਚ ਪਿਤਾ-ਪੁੱਤਰ ਸਣੇ ਪੁੱਤਰੀ ਦੀ ਮੌਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਡਿਪਟੀ ਕਮਿਸ਼ਨਰ ਵਲੋਂ ਮੀਂਹ ਕਾਰਨ ਫਸਲਾਂ ਦੇ ਹੋਏ ਨੁਕਸਾਨ ਦੀ ਸਪੈਸ਼ਲ ਗਿਰਦਾਵਰੀ ਦੇ ਆਦੇਸ਼ ਜਾਰੀ
NEXT STORY