ਜਲੰਧਰ (ਖੁਰਾਣਾ)– ਪੰਜਾਬ ਅਤੇ ਜਲੰਧਰ ਨਿਗਮ ਵਿਚ ਕਾਂਗਰਸ ਸਰਕਾਰ ਹੋਣ ਤੋਂ ਬਾਅਦ ਸ਼ਹਿਰ ਵਿਚ ਨਾਜਾਇਜ਼ ਬਿਲਡਿੰਗਾਂ ਦਾ ਨਿਰਮਾਣ ਬਾਦਸਤੂਰ ਜਾਰੀ ਹੈ। ਇਸ ਮਾਮਲੇ ਵਿਚ ਹੀ ਕੁਝ ਸਾਲ ਪਹਿਲਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਇਕ ਜਨਹਿੱਤ ਪਟੀਸ਼ਨ ਵੀ ਦਾਇਰ ਹੋਈ ਸੀ, ਜਿਸ ਵਿਚ ਹੁਣ ਲਗਭਗ 600 ਨਾਜਾਇਜ਼ ਬਿਲਡਿੰਗਾਂ ਅਤੇ ਨਾਜਾਇਜ਼ ਕਾਲੋਨੀਆਂ ਦੇ ਨਾਂ ਸ਼ਾਮਲ ਹਨ। ਮਾਣਯੋਗ ਅਦਾਲਤ ਨੇ ਸਾਰੀਆਂ ਨਾਜਾਇਜ਼ ਬਿਲਡਿੰਗਾਂ ਅਤੇ ਕਾਲੋਨੀਆਂ ’ਤੇ ਸਖ਼ਤ ਕਾਰਵਾਈ ਦੇ ਨਿਰਦੇਸ਼ ਦਿੱਤੇ ਹੋਏ ਹਨ ਪਰ ਕੋਰੋਨਾ ਕਾਲ ਕਾਰਨ ਅਦਾਲਤੀ ਹੁਕਮਾਂ ਨੂੰ ਲਾਗੂ ਕਰਨ ਵਿਚ ਦੇਰੀ ਹੋਈ ਹੈ। ਕੁਝ ਸਾਲ ਪਹਿਲਾਂ ਤਤਕਾਲੀ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਸੇ ਅਦਾਲਤੀ ਸੂਚੀ ਦੇ ਆਧਾਰ ’ਤੇ ਸ਼ਹਿਰ ਵਿਚ ਕਾਰਵਾਈ ਕਰਕੇ ਕਈ ਨਾਜਾਇਜ਼ ਬਿਲਡਿੰਗਾਂ ਨੂੰ ਤੁੜਵਾਇਆ ਸੀ, ਜਿਨ੍ਹਾਂ ਵਿਚੋਂ ਵਧੇਰੇ ਬਿਲਡਿੰਗਾਂ ਹੁਣ ਦੋਬਾਰਾ ਬਣ ਚੁੱਕੀਆਂ ਹਨ।
ਪੰਜਾਬ ਦੀ ਸਿਆਸਤ ਦਾ 2022 'ਚ ਬਦਲ ਸਕਦੈ ਰੁਖ਼, ਗੂੰਜੇਗੀ ਪ੍ਰਨੀਤ ਕੌਰ ਦੀ ਦਹਾੜ
ਜਲੰਧਰ ਨਿਗਮ ਦੇ ਹਾਲਾਤ ਇਹ ਹਨ ਕਿ ਮਾਮਲਾ ਹਾਈ ਕੋਰਟ ਵਿਚ ਹੋਣ ਦੇ ਬਾਵਜੂਦ ਵਧੇਰੇ ਨਾਜਾਇਜ਼ ਬਿਲਡਿੰਗਾਂ ਨੂੰ ਸਿਆਸੀ ਸਰਪ੍ਰਸਤੀ ਮਿਲ ਰਹੀ ਹੈ ਅਤੇ ਨਿਗਮ ਅਧਿਕਾਰੀ ਵੀ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਆਪਣੀਆਂ ਫਾਈਲਾਂ ਦਾ ਪੇਟ ਭਰਨ ਲਈ ਨਗਰ ਨਿਗਮ ਅਧਿਕਾਰੀਆਂ ਨੇ ਪਿਛਲੇ ਸਮੇਂ ਦੌਰਾਨ ਕਈ ਨਾਜਾਇਜ਼ ਬਿਲਡਿੰਗਾਂ ਨੂੰ ਸੀਲ ਕੀਤਾ ਪਰ ਬਾਅਦ ਵਿਚ ਐਫੀਡੇਵਿਟ ਲੈ ਕੇ ਉਨ੍ਹਾਂ ਬਿਲਡਿੰਗਾਂ ਨੂੰ ਖੋਲ੍ਹ ਦਿੱਤਾ ਗਿਆ। ਐਫੀਡੇਵਿਟ ਵਿਚ ਲਿਖਿਆ ਸੀ ਕਿ ਜਾਂ ਤਾਂ ਸਬੰਧਤ ਬਿਲਡਿੰਗ ਨੂੰ ਰਿਹਾਇਸੀ ਵਰਤੋਂ ਵਿਚ ਲਿਆਂਦਾ ਜਾਵੇਗਾ ਜਾਂ ਨਿਯਮ ਅਨੁਸਾਰ ਉਸਨੂੰ ਠੀਕ ਕਰ ਲਿਆ ਜਾਵੇਗਾ ਪਰ ਵਧੇਰੇ ਬਿਲਡਿੰਗਾਂ ਲਈ ਦਿੱਤੇ ਗਏ ਐਫੀਡੇਵਿਟ ਝੂਠੇ ਸਾਬਿਤ ਹੋਏ ਅਤੇ ਅੱਜ ਵੀ ਉਨ੍ਹਾਂ ਬਿਲਡਿੰਗਾਂ ਵਿਚ ਕਮਰਸ਼ੀਅਲ ਕਾਰੋਬਾਰ ਕੀਤੇ ਜਾ ਰਹੇ ਹਨ।
ਹੁਣ ਉਸ ਜਨਹਿੱਤ ਪਟੀਸ਼ਨ ’ਤੇ ਕੁਝ ਹੀ ਦਿਨਾਂ ਬਾਅਦ ਫਿਰ ਸੁਣਵਾਈ ਹੋਣ ਜਾ ਰਹੀ ਹੈ ਅਤੇ ਸ਼ਿਕਾਇਤਕਰਤਾ ਨੇ ਵੀ ਆਪਣੇ ਵੱਲੋਂ ਪੂਰੀ ਤਿਆਰੀ ਕੀਤੀ ਹੋਈ ਹੈ। ਅਜਿਹੇ ਵਿਚ ਮੰਨਿਆ ਜਾ ਰਿਹਾ ਹੈ ਕਿ ਨਗਰ ਨਿਗਮ ਅਧਿਕਾਰੀਆਂ ਨੇ ਜਿਹੜੀਆਂ ਬਿਲਡਿੰਗਾਂ ’ਤੇ ਕਾਰਵਾਈ ਨਹੀਂ ਕੀਤੀ ਅਤੇ ਸੀਲ ਕਰ ਕੇ ਉਨ੍ਹਾਂ ਨੂੰ ਰਾਹਤ ਦੇ ਦਿੱਤੀ, ਉਨ੍ਹਾਂ ਨੂੰ ਹੁਣ ਦੁਬਾਰਾ ਸੀਲਿੰਗ ਦੇ ਘੇਰੇ ਵਿਚ ਲਿਆਂਦਾ ਜਾਵੇਗਾ।
ਦਾਲ ਮਿੱਲ, ਨਾਗਪਾਲ ਬਿਲਡਿੰਗ, ਮਿਸ਼ਨ ਕੰਪਾਊਂਡ ’ਤੇ ਹੋਵੇਗੀ ਕਾਰਵਾਈ
ਨਗਰ ਨਿਗਮ ਅਧਿਕਾਰੀਆਂ ਨੇ ਇਸ ਸੋਮਵਾਰ ਸ਼ਹਿਰ ਵਿਚ ਕਈ ਨਾਜਾਇਜ਼ ਬਿਲਡਿੰਗਾਂ ਨੂੰ ਸੀਲ ਕਰਨ ਅਤੇ ਨਾਜਾਇਜ਼ ਕਾਲੋਨੀਆਂ ਤੋੜਨ ਦੀ ਪਲਾਨਿੰਗ ਬਣਾਈ ਹੈ ਅਤੇ ਇਹ ਕਾਰਵਾਈ ਸਵੇਰੇ-ਸਵੇਰੇ ਅੰਜਾਮ ਦਿੱਤੀ ਜਾਵੇਗੀ। ਪਤਾ ਲੱਗਾ ਹੈ ਕਿ ਨਿਗਮ ਨੇ ਨਾਜਾਇਜ਼ ਢੰਗ ਨਾਲ ਬਣੀ ਨਾਗਪਾਲ ਬਿਲਡਿੰਗ ਬ੍ਰਾਂਡਰਥ ਰੋਡ, ਲੰਮਾ ਪਿੰਡ ਰੋਡ ’ਤੇ ਦਾਲ ਮਿੱਲ ਅਤੇ ਮਿਸ਼ਨ ਕੰਪਾਊਂਡ ਵਿਚ ਕਈ ਦੁਕਾਨਾਂ ਨੂੰ ਸੀਲ ਕੀਤਾ ਸੀ, ਜਿਨ੍ਹਾਂ ਦੀ ਸੀਲਿੰਗ ਖੋਲ੍ਹ ਦਿੱਤੀ ਗਈ ਸੀ ਪਰ ਹੁਣ ਉਨ੍ਹਾਂ ਨੂੰ ਦੁਬਾਰਾ ਸੀਲਿੰਗ ਦੇ ਘੇਰੇ ਵਿਚ ਲਿਆਂਦਾ ਜਾ ਸਕਦਾ ਹੈ। ਅਜਿਹੀਆਂ ਲਗਭਗ 2 ਦਰਜਨ ਬਿਲਡਿੰਗਾਂ ਦੀ ਸੂਚੀ ਨਿਗਮ ਅਧਿਕਾਰੀਆਂ ਨੇ ਤਿਆਰ ਕਰ ਲਈ ਹੈ, ਜਿਨ੍ਹਾਂ ਵਿਚ ਮਾਡਲ ਟਾਊਨ ਦੀਆਂ ਕਈ ਬਿਲਡਿੰਗਾਂ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ: ਜਲੰਧਰ ਵਿਖੇ ਸਵਰਨਿਮ ਵਿਜੈ ਵਰਸ਼ ਉਤਸਵ ਮੌਕੇ ਜਵਾਨਾਂ ਨੇ ਵਿਖਾਏ ਜ਼ੌਹਰ, ਵੇਖਦੇ ਰਹਿ ਗਏ ਲੋਕ
ਨਾਜਾਇਜ਼ ਬਿਲਡਿੰਗਾਂ ਨੂੰ ਹੁਣ ਵੀ ਪੂਰਾ ਸਹਿਯੋਗ ਦੇ ਰਿਹੈ ਨਿਗਮ
ਨਾਜਾਇਜ਼ ਬਿਲਡਿੰਗਾਂ ਦਾ ਮਾਮਲਾ ਹਾਈ ਕੋਰਟ ਵਿਚ ਹੋਣ ਦੇ ਬਾਵਜੂਦ ਨਿਗਮ ਅਧਿਕਾਰੀ ਸ਼ਹਿਰ ਦੀਆਂ ਕਈ ਨਾਜਾਇਜ਼ ਬਿਲਡਿੰਗਾਂ ਨੂੰ ਹੁਣ ਵੀ ਪੂਰਾ ਸਹਿਯੋਗ ਦੇ ਰਹੇ ਹਨ ਤੇ ਕਾਰਵਾਈ ਦੇ ਨਾਂ ’ਤੇ ਸਿਰਫ 1-2 ਨੋਟਿਸ ਕੱਢ ਦਿੱਤੇ ਜਾਂਦੇ ਹਨ। ਪਿਛਲੇ ਦਿਨੀਂ ਆਰ. ਟੀ. ਏ. ਐਕਟੀਵਿਸਟ ਰਵੀ ਛਾਬੜਾ ਨੇ ਨਿਜਾਤਮ ਨਗਰ ਵਿਚ ਕੇ. ਜੀ. ਐੱਸ. ਪੈਲੇਸ ਨੇੜੇ ਗਲੀ ਵਿਚ ਬਣੀ ਬਹੁ-ਮੰਜ਼ਿਲਾ ਕਮਰਸ਼ੀਅਲ ਬਿਲਡਿੰਗ ਸਬੰਧੀ ਸ਼ਿਕਾਇਤ ਕੀਤੀ ਸੀ ਪਰ ਕਈ ਮਹੀਨੇ ਉਸ ’ਤੇ ਕੋਈ ਕਾਰਵਾਈ ਨਹੀਂ ਹੋਈ, ਜਿਸ ਤੋਂ ਬਾਅਦ ਹੁਣ ਬਿਲਡਿੰਗ ਨੂੰ ਰੰਗ-ਰੋਗਨ ਤੱਕ ਕਰ ਦਿੱਤਾ ਗਿਆ ਹੈ। ਅਜਿਹੇ ਕਈ ਮਾਮਲੇ ਅਦਾਲਤ ਵਿਚ ਨਿਗਮ ਅਧਿਕਾਰੀਆਂ ਲਈ ਸਿਰਦਰਦੀ ਪੈਦਾ ਕਰ ਸਕਦੇ ਹਨ।
ਇਹ ਵੀ ਪੜ੍ਹੋ: ਸੁੰਦਰ ਸ਼ਾਮ ਅਰੋੜਾ ਦੀ ਨਾਰਾਜ਼ਗੀ ਦੂਰ ਕਰਨ ਪੁੱਜੇ CM ਚੰਨੀ, ਤਾਰੀਫ਼ਾਂ ਕਰਕੇ ਕਿਹਾ-ਪਾਰਟੀ ਦੇਵੇਗੀ ਅਹਿਮ ਜ਼ਿੰਮੇਵਾਰੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ ਦੀ ਸਿਆਸਤ ਦਾ 2022 'ਚ ਬਦਲ ਸਕਦੈ ਰੁਖ਼, ਗੂੰਜੇਗੀ ਪ੍ਰਨੀਤ ਕੌਰ ਦੀ ਦਹਾੜ
NEXT STORY