ਜਲੰਧਰ (ਖੁਰਾਣਾ)– ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿਚ ਇਕ ਸਾਲ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ। ਅਜਿਹੇ ਵਿਚ ਜਲੰਧਰ ਨਗਰ ਨਿਗਮ ਨੇ ਸ਼ਹਿਰ ਦੀਆਂ ਸਾਰੀਆਂ ਸੜਕਾਂ ਨੂੰ ਤੋੜਨ ਵਾਲਾ ਪ੍ਰਾਜੈਕਟ ਸ਼ੁਰੂ ਕਰ ਦਿੱਤਾ ਹੈ, ਜਿਸ ਦੀ ਟਾਈਮਿੰਗ ਨਾਲ ਸ਼ਹਿਰ ਦੇ ਕਾਂਗਰਸੀ ਬੁਰੀ ਤਰ੍ਹਾਂ ਫਸ ਗਏ ਹਨ। ਜ਼ਿਕਰਯੋਗ ਹੈ ਕਿ 500 ਕਰੋੜ ਤੋਂ ਵੱਧ ਦਾ ਇਹ ਪ੍ਰਾਜੈਕਟ ਐੱਲ. ਐਂਡ ਟੀ. ਕੰਪਨੀ ਨੇ ਲਿਆ ਹੈ, ਜਿਸ ਨੇ ਇਸ ਪ੍ਰਾਜੈਕਟ ’ਤੇ ਕੰਮ ਵੀ ਸ਼ੁਰੂ ਕਰ ਦਿੱਤਾ ਹੈ। ਇਸ ਪ੍ਰਾਜੈਕਟ ਕਾਰਣ ਉੱਤਰੀ ਵਿਧਾਨ ਸਭਾ ਹਲਕੇ ਅਧੀਨ ਪੈਂਦੇ ਅੱਡਾ ਹੁਸ਼ਿਆਰਪੁਰ ਚੌਕ ਵਿਚ ਅਜੇ 2 ਪਾਈਪਾਂ ਹੀ ਪਾਈਆਂ ਗਈਆਂ ਹਨ ਅਤੇ ਲੋਕਾਂ ਨੂੰ ਮੁਸ਼ਕਿਲਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਕੰਪਨੀ ਨੇ ਪਹਿਲੇ ਪੜਾਅ ਵਿਚ ਇਸ ਪ੍ਰਾਜੈਕਟ ਤਹਿਤ ਸ਼ਹਿਰ ਦੀਆਂ ਕੁਲ 100 ਕਿਲੋਮੀਟਰ ਲੰਬੀਆਂ ਸੜਕਾਂ ਨੂੰ ਪੁੱਟ ਕੇ ਉਨ੍ਹਾਂ ਵਿਚ ਵੱਡੀਆਂ-ਵੱਡੀਆਂ ਅੰਡਰਗਰਾਊਂਡ ਪਾਈਪਾਂ ਪਾਉਣੀਆਂ ਹਨ, ਉਦੋਂ ਇਸ ਪ੍ਰਾਜੈਕਟ ਦਾ ਇਕ ਹਿੱਸਾ ਪੂਰਾ ਹੋਵੇਗਾ। ਇਸ ਤੋਂ ਬਾਅਦ ਸ਼ਹਿਰ ਦੀਆਂ ਸਾਰੀਆਂ ਗਲੀਆਂ ਆਦਿ ਨੂੰ ਨਵੀਆਂ ਪਾਈਪਾਂ ਅਤੇ ਕੁਨੈਕਸ਼ਨਾਂ ਆਦਿ ਲਈ ਪੁੱਟਿਆ ਜਾਵੇਗਾ।
ਇਸ ਪ੍ਰਾਜੈਕਟ ਦੇ ਸ਼ੁਰੂ ਹੋਣ ਨਾਲ ਲੋਕਾਂ ਦੀਆਂ ਸਾਹਮਣੇ ਆ ਰਹੀਆਂ ਪ੍ਰਤੀਕਿਰਿਆਵਾਂ ਨੂੰ ਦੇਖਦਿਆਂ ਮੇਅਰ ਨੇ ਇਕ ਮੀਟਿੰਗ ਬੁਲਾਈ, ਜਿਸ ਦੌਰਾਨ ਉਨ੍ਹਾਂ ਸਾਫ ਸ਼ਬਦਾਂ ਵਿਚ ਕਿਹਾ ਕਿ ਪ੍ਰਾਜੈਕਟ ਲੇਟ ਹੁੰਦਾ ਹੈ ਤਾਂ ਹੋ ਜਾਵੇ ਪਰ ਉਹ ਹਾਲ ਹੀ ਵਿਚ ਨਵੀਆਂ ਬਣਾਈਆਂ ਸੜਕਾਂ ਨੂੰ ਤੋੜਨ ਦੀ ਇਜਾਜ਼ਤ ਨਹੀਂ ਦੇਣਗੇ।
ਹੋਲੀ ਮੌਕੇ ਹੁਸ਼ਿਆਰਪੁਰ ’ਚ ਵੱਡੀ ਵਾਰਦਾਤ, ਦਰਿੰਦਿਆਂ ਨੇ ਕੁੜੀ ਨਾਲ ਜਬਰ-ਜ਼ਿਨਾਹ ਕਰਕੇ ਦਿੱਤਾ ਜ਼ਹਿਰ
ਜੇ. ਪੀ. ਨਗਰ ਅਤੇ ਲਾਡੋਵਾਲੀ ਰੋਡ ’ਤੇ ਵੀ ਨਹੀਂ ਪਾਉਣ ਦਿੱਤੀਆਂ ਜਾਣਗੀਆਂ ਪਾਈਪਾਂ
ਐੱਲ. ਐਂਡ ਟੀ. ਕੰਪਨੀ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੇ ਭਾਵੇਂ ਸ਼ਹਿਰ ਦੀਆਂ ਕਈ ਮੇਨ ਸੜਕਾਂ ਨੂੰ ਤੋੜਨ ਲਈ ਵਿਧਾਇਕਾਂ ਕੋਲੋਂ ਇਜਾਜ਼ਤ ਪ੍ਰਾਪਤ ਕਰ ਲਈ ਹੈ ਪਰ ਇਸ ਸਿਲਸਿਲੇ ਵਿਚ ਅੱਜ ਮੇਅਰ ਜਗਦੀਸ਼ ਰਾਜਾ ਨੇ ਇਕ ਮੀਟਿੰਗ ਸੱਦੀ, ਜਿਸ ਦੌਰਾਨ ਨਿਗਮ ਕਮਿਸ਼ਨਰ ਅਤੇ ਐੱਸ. ਈ. ਤੋਂ ਇਲਾਵਾ ਸੀਵਰੇਜ ਬੋਰਡ ਅਤੇ ਕੰਪਨੀ ਦੇ ਅਧਿਕਾਰੀ ਵੀ ਹਾਜ਼ਰ ਸਨ। ਮੀਟਿੰਗ ਦੌਰਾਨ ਮੇਅਰ ਨੇ ਕਿਹਾ ਕਿ ਨਗਰ ਨਿਗਮ ਨੇ ਮਦਨ ਫਲੋਰ ਮਿੱਲ ਤੋਂ ਲਾਡੋਵਾਲੀ ਰੋਡ ਵੱਲ ਜਾਂਦੀ ਸੜਕ ਹਾਲ ਹੀ ਵਿਚ ਬਣਾਈ ਹੈ, ਇਸ ਲਈ ਉਸ ਸੜਕ ’ਤੇ ਪਾਈਪਾਂ ਨਹੀਂ ਪਾਉਣ ਦਿੱਤੀਆਂ ਜਾਣਗੀਆਂ। ਮੇਅਰ ਨੇ ਕਿਹਾ ਕਿ ਜੇ. ਪੀ. ਨਗਰ ਹੁੰਦੇ ਹੋਏ ਜਿਹੜੀ ਸੜਕ 120 ਫੁੱਟੀ ਰੋਡ ਅਤੇ ਕਪੂਰਥਲਾ ਰੋਡ ਨਹਿਰ ਦੀ ਪੁਲੀ ਨਾਲ ਜਾ ਕੇ ਮਿਲਦੀ ਹੈ, ਉਥੇ ਵੀ ਸਰਫੇਸ ਵਾਟਰ ਪ੍ਰਾਜੈਕਟ ਸ਼ੁਰੂ ਨਹੀਂ ਕਰਨ ਦਿੱਤਾ ਜਾਵੇਗਾ ਕਿਉਂਕਿ ਇਥੇ ਵੀ ਸੜਕ ਹਾਲ ਹੀ ਵਿਚ ਨਵੀਂ ਬਣਾਈ ਗਈ ਹੈ। ਉਹ ਇਸ ਇਲਾਕੇ ਦਾ ਦੌਰਾ ਕਰਨ ਤੋਂ ਬਾਅਦ ਹੀ ਫੈਸਲਾ ਲੈਣਗੇ।
ਮੇਅਰ ਨੇ ਕਿਹਾ ਕਿ ਪਟੇਲ ਚੌਕ ਤੋਂ ਰੇਲਵੇ ਸਟੇਸ਼ਨ ਵੱਲ ਜਾਣ ਵਾਲੀ ਸੜਕ ਨੂੰ ਵੀ ਹਾਲ ਹੀ ਵਿਚ ਬਣਾਇਆ ਗਿਆ ਹੈ। ਅਜਿਹੇ ਵਿਚ ਜੇਕਰ ਕੰਪਨੀ ਉਸ ਸੜਕ ਨੂੰ ਤੋੜਨ ਦਾ ਕੰਮ ਕਰਦੀ ਹੈ ਤਾਂ ਲੋਕਾਂ ਵਿਚ ਹਾਹਾਕਾਰ ਮਚ ਜਾਵੇਗੀ, ਜਿਸ ਦਾ ਸਿੱਧਾ ਅਸਰ ਵਿਧਾਨ ਸਭਾ ਚੋਣਾਂ ’ਤੇ ਪਵੇਗਾ। ਮੇਅਰ ਨੇ ਕਿਹਾ ਕਿ ਉਨ੍ਹਾਂ ਮੁਤਾਬਕ ਇਹ ਕੰਮ ਅਗਲੇ ਸਾਲ ਸ਼ੁਰੂ ਹੋਣਾ ਚਾਹੀਦਾ ਸੀ।
ਇਹ ਵੀ ਪੜ੍ਹੋ : ਲੁਧਿਆਣਾ: ਚਿਕਨ ਕਾਰਨਰ ਦੇ ਮਾਲਕ ਨੇ ਸਿਧਵਾਂ ਨਹਿਰ 'ਚ ਮਾਰੀ ਛਾਲ, ਸੁਸਾਈਡ ਨੋਟ ’ਚ ਦੱਸਿਆ ਮੌਤ ਦਾ ਕਾਰਨ
ਬਰਸਾਤਾਂ ’ਚ ਤਾਂ ਨਰਕ ਬਣ ਜਾਵੇਗਾ ਸ਼ਹਿਰ
ਸ਼ਹਿਰ ਦੇ ਕਾਂਗਰਸੀਆਂ ਨੂੰ ਇਕ ਚਿੰਤਾ ਇਹ ਵੀ ਹੈ ਕਿ ਜਿਸ ਤਰੀਕੇ ਨਾਲ ਕੰਪਨੀ ਵੱਲੋਂ ਸੜਕਾਂ ਨੂੰ ਵਿਚਕਾਰੋਂ ਪੁੱਟਣ ਦਾ ਕੰਮ ਕੀਤਾ ਜਾ ਰਿਹਾ ਹੈ, ਉਸ ਨਾਲ ਆਉਣ ਵਾਲੀਆਂ ਬਰਸਾਤਾਂ ਵਿਚ ਸ਼ਹਿਰ ਨਰਕ ਵਰਗਾ ਬਣ ਜਾਵੇਗਾ। ਜ਼ਿਕਰਯੋਗ ਹੈ ਕਿ ਗਰਮੀਆਂ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਅਤੇ 3-4 ਮਹੀਨੇ ਬਾਅਦ ਹੀ ਬਰਸਾਤੀ ਸੀਜ਼ਨ ਸ਼ੁਰੂ ਹੋ ਜਾਵੇਗਾ। ਅਜਿਹੇ ਵਿਚ ਜਿਹੜੀਆਂ ਸੜਕਾਂ ’ਤੇ ਪਾਈਪਾਂ ਪਾਉਣ ਲਈ ਖੋਦਾਈ ਹੋਵੇਗੀ, ਉਥੇ ਮਿੱਟੀ ਅਤੇ ਬਰਸਾਤੀ ਪਾਣੀ ਮਿਲ ਕੇ ਚਿੱਕੜ ਦਾ ਰੂਪ ਧਾਰ ਲੈਣਗੇ, ਜਿਸ ਨਾਲ ਲੋਕਾਂ ਨੂੰ ਕਾਫੀ ਮੁਸ਼ਕਲਾਂ ਆਉਣਗੀਆਂ। ਮੇਅਰ ਜਗਦੀਸ਼ ਰਾਜਾ ਦਾ ਇਸ ਸਬੰਧ ਵਿਚ ਕਹਿਣਾ ਸੀ ਕਿ ਕੰਪਨੀ ਨੇ ਵਿਧਾਇਕਾਂ ਦੇ ਨਾਲ-ਨਾਲ ਕੌਂਸਲਰਾਂ ਦੇ ਨਾਲ ਮਿਲ ਕੇ ਵੀ ਯੋਜਨਾ ਬਣਾਉਣੀ ਹੋਵੇਗੀ ਅਤੇ ਉਨ੍ਹਾਂ ਨੂੰ ਭਰੋਸੇ ਵਿਚ ਲੈਣਾ ਹੋਵੇਗਾ।
ਹੋਲੀ ਕਾਰਣ ਕੰਪਨੀ ਦਾ ਕੰਮ ਪ੍ਰਭਾਵਿਤ
ਕੰਪਨੀ ਦੇ ਕਰਮਚਾਰੀਆਂ ਨੇ ਦੋ ਦਿਨ ਪਹਿਲਾਂ ਅੱਡਾ ਹੁਸ਼ਿਆਰਪੁਰ ਇਲਾਕੇ ਦੀ ਸੜਕ ਨੂੰ ਪੁੱਟ ਕੇ ਉਥੇ 2 ਪਾਈਪਾਂ ਪਾ ਦਿੱਤੀਆਂ ਸਨ, ਜਿਸ ਕਾਰਣ ਉਸ ਇਲਾਕੇ ਵਿਚ ਸੜਕ ਵਿਚ ਪਈ ਮਿੱਟੀ ਕਾਰਣ ਲੋਕਾਂ ਨੂੰ ਪ੍ਰੇਸ਼ਾਨੀਆਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਕੰਪਨੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਹੋਲੀ ਦੀ ਛੁੱਟੀ ਕਾਰਣ ਉਨ੍ਹਾਂ ਦੀ ਲੇਬਰ ਆਪਣੇ ਪੁਸ਼ਤੈਨੀ ਪਿੰਡਾਂ ਨੂੰ ਚਲੀ ਗਈ ਸੀ। ਹੁਣ 1-2 ਦਿਨਾਂ ਬਾਅਦ ਕੰਮ ਦੁਬਾਰਾ ਸ਼ੁਰੂ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਸ਼ੱਕੀ ਹਾਲਾਤ ’ਚ ਵਿਆਹੁਤਾ ਦਾ ਕਤਲ, ਪਰਿਵਾਰ ਨੇ ਸਹੁਰਿਆਂ ’ਤੇ ਲਾਏ ਗੰਭੀਰ ਦੋਸ਼
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਆਦਮਪੁਰ ਤੋਂ ਮੁੰਬਈ-ਜੈਪੁਰ ਦੀ ਫਲਾਈਟ ਰੱਦ, ਐਤਵਾਰ ਨੂੰ ਹੀ ਸ਼ੁਰੂ ਹੋਇਆ ਸੀ ਸੰਚਾਲਨ
NEXT STORY