ਹੁਸ਼ਿਆਰਪੁਰ, (ਅਮਰਿੰਦਰ)- ਨਾਬਾਲਗ ਸਾਲੀ ਨਾਲ ਜਬਰ-ਜ਼ਨਾਹ ਕਰ ਕੇ ਗਰਭਵਤੀ ਕਰਨ ਦੇ ਦੋਸ਼ੀ ਜੀਜਾ ਆਸ਼ਕ ਹੁਸੈਨ ਨੂੰ ਮਾਹਿਲਪੁਰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ। ਥਾਣਾ ਮਾਹਿਲਪੁਰ ਵਿਚ ਤਾਇਨਾਤ ਅਤੇ ਇਸ ਮਾਮਲੇ ਦੀ ਜਾਂਚ ਕਰ ਰਹੀ ਲੇਡੀ ਸਬ-ਇੰਸਪੈਕਟਰ ਗੁਰਜੀਤ ਕੌਰ ਨੇ ਦੱਸਿਆ ਕਿ ਦੋਸ਼ੀ ਆਸ਼ਕ ਹੁਸੈਨ ਨੂੰ ਸੋਮਵਾਰ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਦੋਸ਼ੀ ਨੂੰ ਜੁਡੀਸ਼ੀਅਲ ਰਿਮਾਂਡ ’ਤੇ ਸੈਂਟਰਲ ਜੇਲ ਭੇਜਣ ਦੇ ਹੁਕਮ ਦਿੱਤੇ। ਵਰਣਨਯੋਗ ਹੈ ਕਿ ਮਾਹਿਲਪੁਰ ਪੁਲਸ ਨੇ 17 ਸਾਲਾ ਨਾਬਾਲਗਾ ਦੇ ਬਿਆਨ ’ਤੇ ਦੋਸ਼ੀ ਖਿਲਾਫ਼ ਜਬਰ-ਜ਼ਨਾਹ ਦੀ ਧਾਰਾ 376, ਧਮਕੀ ਦੇਣ ਦੀ ਧਾਰਾ 506 ਦੇ ਨਾਲ-ਨਾਲ ਪੋਕਸੋ ਐਕਟ ਅਧੀਨ ਮਾਮਲਾ ਦਰਜ ਕੀਤਾ ਸੀ। ਨਾਬਾਲਗਾ ਨੇ ਦੋਸ਼ ਲਾਇਆ ਸੀ ਕਿ ਉਹ ਆਪਣੇ ਚਾਚੇ ਦੀ ਧੀ ਵਿਆਹ ਵਿਚ ਆਈ ਤਾਂ ਦੋਸ਼ੀ ਨੇ ਉਸ ਨਾਲ ਜਬਰ-ਜ਼ਨਾਹ ਕੀਤਾ, ਜਿਸ ਕਾਰਣ ਉਹ ਗਰਭਵਤੀ ਹੋ ਗਈ। ਜਦੋਂ ਦੋਸ਼ੀ ਨੂੰ ਇਹ ਗੱਲ ਦੱਸੀ ਤਾਂ ਉਹ ਅੱਗੋਂ ਉਸ ਨੂੰ ਧਮਕੀਆਂ ਦੇਣ ਲੱਗ ਪਿਆ।
ਕੈਪਟਨ ਅਮਰਿੰਦਰ ਸਿੰਘ ਵਲੋਂ ਦਿੱਤੇ ਰਾਤਰੀ ਭੋਜ ਦੇ ਸੱਦੇ 'ਚ ਕਈ ਵਿਧਾਇਕ ਰਹੇ ਗੈਰ-ਹਾਜ਼ਰ
NEXT STORY