ਕਪੂਰਥਲਾ (ਮਹਾਜਨ)-ਭਾਰੀ ਮੀਂਹ ਕਾਰਨ ਕਪੂਰਥਲਾ ਜ਼ਿਲ੍ਹੇ ਦੀਆਂ ਮੰਡੀਆਂ ’ਚ ਝੋਨੇ ਦੀ ਖ਼ਰੀਦ ‘ਚ ਮਾਮੂਲੀ ਰੁਕਾਵਟ ਤੋਂ ਬਾਅਦ ਸਰਕਾਰੀ ਖ਼ਰੀਦ ਏਜੰਸੀਆਂ ਵੱਲੋਂ ਤੇਜ਼ੀ ਨਾਲ ਝੋਨੇ ਦੀ ਖ਼ਰੀਦ ਕੀਤੀ ਜਾ ਰਹੀ ਹੈ। ਬੀਤੀ 26 ਅਕਤੂਬਰ ਨੂੰ ਜ਼ਿਲ੍ਹੇ ਦੀਆਂ 42 ਪੱਕੀਆਂ ਅਤੇ 21 ਆਰਜ਼ੀ ਮੰਡੀਆਂ ’ਚ 29000 ਮੀਟਰਕ ਟਨ ਝੋਨੇ ਤੋਂ ਜ਼ਿਆਦਾ ਦੀ ਖ਼ਰੀਦ ਕੀਤੀ ਗਈ। ਡਿਪਟੀ ਕਮਿਸ਼ਨਰ ਕਪੂਰਥਲਾ ਦੀਪਤੀ ਉੱਪਲ ਨੇ ਦੱਸਿਆ ਕਿ ਖ਼ਰੀਦ ਏਜੰਸੀਆਂ ਵੱਲੋਂ ਅਲਾਟ ਹੋਈਆਂ ਮੰਡੀਆਂ ’ਚ ਖ਼ਰੀਦ ਦਾ ਕੰਮ ਪੂਰੇ ਜ਼ੋਰਾਂ ’ਤੇ ਚਲ ਰਿਹਾ ਹੈ। ਜ਼ਿਲ੍ਹੇ ’ਚੋਂ 8 ਲੱਖ ਮੀਟਰਕ ਟਨ ਦੀ ਸੰਭਾਵੀ ਖ਼ਰੀਦ ‘ਚੋਂ 567195 ਮੀਟਰਕ ਟਨ ਝੋਨੇ ਦੀ ਖ਼ਰੀਦ ਕਰ ਲਈ ਗਈ ਹੈ।
ਇਹ ਵੀ ਪੜ੍ਹੋ: ਜਲੰਧਰ ਵਿਖੇ ਬੇਰੁਜ਼ਗਾਰ ਅਧਿਆਪਕਾਂ ਦਾ ਜ਼ਬਰਦਸਤ ਪ੍ਰਦਰਸ਼ਨ, ਮੰਤਰੀ ਪਰਗਟ ਸਿੰਘ ਦੀ ਘੇਰੀ ਕੋਠੀ
ਮੰਡੀਆਂ ’ਚ ਬੀਤੀ 26 ਅਕਤੂਬਰ ਤੱਕ 573298 ਮੀਟਰਕ ਟਨ ਝੋਨੇ ਦੀ ਆਮਦ ਹੋਈ ਸੀ, ਜਿਸ ’ਚੋਂ 567195 ਮੀਟਰਕ ਟਨ ਦੀ ਖ਼ਰੀਦ ਹੋਣ ਨਾਲ ਮੰਡੀਆਂ ’ਚ ਆਏ ਝੋਨੇ ’ਚੋਂ 98.94 ਫ਼ੀਸਦੀ ਦੀ ਖ਼ਰੀਦ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਖਰੀਦੇ ਗਏ ਝੋਨੇ ਬਦਲੇ 48 ਘੰਟੇ ਦੇ ਅੰਦਰ-ਅੰਦਰ ਅਦਾਇਗੀ ਯਕੀਨੀ ਬਣਾਈ ਗਈ ਹੈ ਅਤੇ 1038 ਕਰੋੜ ਰੁਪਏ ਦੀ ਅਦਾਇਗੀ ਕਿਸਾਨਾਂ ਨੂੰ ਕੀਤੀ ਜਾ ਚੁੱਕੀ ਹੈ ਜੋਕਿ 97.40 ਫ਼ੀਸਦੀ ਬਣਦੀ ਹੈ।
ਮੰਡੀਆਂ ’ਚੋਂ ਝੋਨੇ ਦੀ ਲਿਫਟਿੰਗ ਦਾ ਕੰਮ ਵੀ ਤੇਜੀ ਨਾਲ ਚਲ ਰਿਹਾ ਹੈ ਤੇ 5 ਲੱਖ ਮੀਟਰਕ ਟਨ ਤੋਂ ਜ਼ਿਆਦਾ ਝੋਨੇ ਦੀ ਲਿਫਟਿੰਗ ਹੋ ਚੁੱਕੀ ਹੈ। ਖ਼ਰੀਦ ਦੇ ਮਾਮਲੇ ’ਚ ਪਨਗਰੇਨ ਨੇ ਸਭ ਤੋਂ ਜ਼ਿਆਦਾ 254284(44 ਫ਼ੀਸਦੀ) ਮੀਟਰਕ ਟਨ ਝੋਨੇ ਦੀ ਖ਼ਰੀਦ ਕੀਤੀ ਹੈ ਜਦਕਿ ਮਾਰਕਫੈਡ ਵੱਲੋਂ 166065 ਮੀਟਰਕ ਟਨ (29 ਫ਼ੀਸਦੀ), ਪਨਸਪ ਵੱਲੋਂ 97784 ਮੀਟਰਕ ਟਨ (17 ਫ਼ੀਸਦੀ) ਅਤੇ ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਵੱਲੋਂ 66750 ਮੀਟਰਕ ਟਨ (8 ਫ਼ੀਸਦੀ) ਝੋਨੇ ਦੀ ਖ਼ਰੀਦ ਕੀਤੀ ਗਈ ਹੈ।
ਇਹ ਵੀ ਪੜ੍ਹੋ: ਰੰਧਾਵਾ ਵੱਲੋਂ ਨਾਕੇ 'ਤੇ ਰੇਡ ਦੌਰਾਨ ਸਸਪੈਂਡ ਕੀਤੇ ਮੁਲਾਜ਼ਮ ਬੋਲੇ, ‘‘ਸਾਡਾ ਤਾਂ ਕੋਈ ਕਸੂਰ ਹੀ ਨਹੀਂ ਸੀ’’ (ਵੀਡੀਓ)
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਜਲੰਧਰ ਵਿਖੇ ਬੇਰੁਜ਼ਗਾਰ ਅਧਿਆਪਕਾਂ ਦਾ ਜ਼ਬਰਦਸਤ ਪ੍ਰਦਰਸ਼ਨ, ਮੰਤਰੀ ਪਰਗਟ ਸਿੰਘ ਦੀ ਘੇਰੀ ਕੋਠੀ
NEXT STORY