ਕਪੂਰਥਲਾ (ਓਬਰਾਏ) - ਤੇਜ਼ ਪੈ ਰਹੀ ਗਰਮੀ ਕਾਰਨ ਜਿੱਥੇ ਲੋਕਾਂ ਦਾ ਜਿਉਣਾ ਮੋਹਾਲ ਹੋ ਗਿਆ ਸੀ, ਉਥੇ ਹੀ ਮਾਨਸੂਨ ਦੀ ਪਹਿਲੀ ਬਾਰਿਸ਼ ਕਾਰਨ ਪੰਜਾਬ ਦਾ ਪੈਰਿਸ ਕਹੇ ਜਾਣ ਵਾਲਾ ਕਪੂਰਥਲਾ ਅੱਜ ਜਲ-ਥਲ ਹੋ ਗਿਆ। ਲੋਕਾਂ ਦਾ ਪਾਣੀ ਨਾਲ ਭਰੀਆਂ ਸੜਕਾਂ 'ਚ ਚੱਲਣਾ ਮੁਸ਼ਕਿਲ ਹੋ ਗਿਆ, ਜਿਸ ਕਾਰਨ ਕਈ ਲੋਕ ਆਪਣੇ ਘਰਾਂ ਤੋਂ ਬਾਹਰ ਹੀ ਨਹੀਂ ਨਿਕਲ ਸਕੇ। ਨਗਰ ਪਾਲਿਕਾ ਵਲੋਂ ਠੀਕ ਤਰ੍ਹਾਂ ਕੰਮ ਨਾ ਕੀਤੇ ਜਾਣ ਕਾਰਨ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਪਾਣੀ ਭਰ ਗਿਆ, ਜਿਸ ਕਾਰਨ ਲੋਕਾਂ ਨੂੰ ਆਉਣ-ਜਾਣ 'ਚ ਪਰੇਸ਼ਾਨੀ ਹੋ ਰਹੀ ਸੀ। ਬਾਰੀਸ਼ ਕਾਰਨ ਸੜਕਾਂ 'ਤੇ ਖੜ੍ਹੇ ਪਾਣੀ ਤੋਂ ਪਰੇਸ਼ਾਨ ਲੋਕਾਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਸਮੇਂ ਸਿਰ ਇਸ ਸਮੱਸਿਆ ਵੱਲ ਧਿਆਨ ਦਿੱਤਾ ਹੁੰਦਾ ਤਾਂ ਲੋਕਾਂ ਨੂੰ ਅੱਜ ਮੁਸ਼ਕਲਾਂ ਦਾ ਸਾਹਮਣਾ ਨਹੀਂ ਸੀ ਕਰਨਾ ਪੈਣਾ।
ਕੁਆਂਟਮ ਪੇਪਰ ਮਿੱਲ ਖਿਲਾਫ ਲੋਕਾਂ ਨੇ ਕੀਤਾ ਰੋਸ ਪ੍ਰਦਰਸ਼ਨ
NEXT STORY