ਕਪੂਰਥਲਾ (ਭੂਸ਼ਣ/ਮਲਹੋਤਰਾ)-ਕੇਂਦਰੀ ਜੇਲ੍ਹ ਜਲੰਧਰ ਅਤੇ ਕਪੂਰਥਲਾ ’ਚ ਬੰਦ ਇਕ ਹਵਾਲਾਤੀ ’ਤੇ ਲੋਹੇ ਦੀ ਚੀਜ਼ ਨਾਲ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰਨ ਦੇ ਮਾਮਲੇ ’ਚ ਇਕ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
ਹਵਾਲਾਤੀ ਸਲਵਿੰਦਰ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਪਿੰਡ ਗਜਲ ਥਾਣਾ ਖੇਮਕਰਨ ਜ਼ਿਲ੍ਹਾ ਤਰਨਤਾਰਨ ਨੇ ਕੋਤਵਾਲੀ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਦੱਸਿਆ ਸੀ ਕਿ ਉਹ ਬੈਰਕ ਨੰਬਰ 6 ਦੇ ਬਾਹਰ ਐੱਸ. ਟੀ. ਡੀ. ’ਤੇ ਫੋਨ ਕਰਨ ਦੇ ਲਈ ਗਿਆ ਸੀ। ਇਸ ਦੌਰਾਨ ਜੇਲ੍ਹ ’ਚ ਬੰਦ ਪੱਡਾ ਤੇ ਆਪਣੀ ਮਾਸੀ ਦੇ ਲੜਕੇ ਦੇ ਨਾਲ ਬੈਰਕ ਨੰਬਰ 6 ’ਚ ਸਜ਼ਾ ਕੱਟ ਰਿਹਾ ਹੈ, ਨੇ ਉਸ ਨੂੰ ਆਪਣੇ ਬੈਰਕ ’ਚ ਗੱਲਬਾਤ ਦੇ ਬਹਾਨੇ ਬੁਲਾ ਕੇ ਲੋਹੇ ਦੀ ਚੀਜ਼ ਨਾਲ ਵਾਰ ਕਰ ਦਿੱਤਾ। ਜਿਸ ਦੌਰਾਨ ਜਦੋਂ ਮੌਕੇ ’ਤੇ ਹੋਰ ਵੀ ਹਵਾਲਾਤੀ ਅਤੇ ਕੈਦੀ ਇਕੱਠੇ ਹੋ ਗਏ ਤਾਂ ਉਹ ਮੌਕੇ ਤੋਂ ਭੱਜ ਕੇ ਬਚ ਨਿਕਲਿਆ। ਥਾਣਾ ਕੋਤਵਾਲੀ ਕਪੂਰਥਲਾ ਦੀ ਪੁਲਸ ਕੇਂਦਰੀ ਜੇਲ੍ਹ ’ਚ ਬੰਦ ਪੱਡਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਦੁਸਹਿਰੇ ਮੌਕੇ ਮੁੱਖ ਮੰਤਰੀ ਚੰਨੀ ਦੇ ਮੋਰਿੰਡਾ ਵਿਖੇ ਅਹਿਮ ਐਲਾਨ, ਕਿਹਾ-ਪੰਜਾਬ 'ਚ ਰਾਮ ਰਾਜ ਹੋਵੇਗਾ ਸਥਾਪਤ
NEXT STORY