ਜਲੰਧਰ, (ਮਹੇਸ਼)- ਭਗਵਾਨਪੁਰ ਦੇ ਜਗਤਾਰ ਸਿੰਘ ਜੱਗਾ ਤੋਂ ਪ੍ਰੇਸ਼ਾਨ ਹੋ ਕੇ 25 ਸਾਲ ਦੇ ਇਕ ਕਿੰਨਰ ਨੇ ਖੁਦਕੁਸ਼ੀ ਕਰ ਲਈ। ਮ੍ਰਿਤਕ ਸਰਬਜੀਤ ਸਿੰਘ ਸੰਨੀ ਉਰਫ ਸ਼ਬਾਨਾ ਪੁੱਤਰ ਚਰਨਜੀਤ ਸਿੰਘ ਵਾਸੀ ਪਿੰਡ ਫਤਿਹਪੁਰ (ਪ੍ਰਤਾਪਪੁਰਾ) ਜ਼ਿਲਾ ਜਲੰਧਰ ਦੀ ਲਾਸ਼ ਅੱਜ ਸਵੇਰੇ ਪਿੰਡ ਫਤਿਹਪੁਰ ’ਚ ਹੀ ਕਿਸੇ ਦੀ ਹਵੇਲੀ ’ਚ ਲੱਗੇ ਰੁੱਖ ਨਾਲ ਲਟਕਦੀ ਮਿਲੀ। ਮ੍ਰਿਤਕ ਦੇ ਪਰਿਵਾਰ ਵਾਲਿਅਾਂ ਨੇ ਦੱਸਿਆ ਕਿ ਸੰਨੀ ਮੰਗਲਵਾਰ ਦੀ ਰਾਤ ਨੂੰ ਨੇੜੇ ਹੀ ਪੈਂਦੇ ਪਿੰਡ ਕਾਦੀਅਾਂਵਾਲੀ ’ਚ ਪੀਰਾਂ ਦੀ ਜਗ੍ਹਾ ’ਤੇ ਆਯੋਜਤ ਕੱਵਾਲੀਅਾਂ ਦੇ ਪ੍ਰੋਗਰਾਮ ’ਚ ਗਿਆ ਸੀ ਪਰ ਸਵੇਰ ਤੱਕ ਵਾਪਸ ਨਹੀਂ ਆਇਆ। ਉਨ੍ਹਾਂ ਨੇ ਉਸ ਦੀ ਭਾਲ ਸ਼ੁਰੂ ਕੀਤੀ ਤਾਂ ਪਤਾ ਚਲਿਆ ਕਿ ਸੰਨੀ ਨੇ ਰੁੱਖ ਨਾਲ ਫਾਹ ਲੈ ਕੇ ਖੁਦਕੁਸ਼ੀ ਕਰ ਲਈ ਹੈ। ਮੌਕੇ ’ਤੇ ਪਹੁੰਚੇ ਥਾਣਾ ਸਦਰ ਦੀ ਪੁਲਸ ਚੌਕੀ ਫਤਿਹਪੁਰ ਦੇ ਮੁਖੀ ਮਦਨ ਸਿੰਘ ਨੇ ਮ੍ਰਿਤਕ ਸੰਨੀ ਦੀ ਲਾਸ਼ ਆਪਣੇ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕੀਤੀ ਤਾਂ ਪਤਾ ਚਲਿਆ ਕਿ ਥਾਣਾ ਲਾਂਬੜਾ ਦੇ ਪਿੰਡ ਭਗਵਾਨਪੁਰ ਦੇ ਵਾਸੀ ਜਗਤਾਰ ਸਿੰਘ ਜੱਗਾ ਪੁੱਤਰ ਸੁਰਿੰਦਰ ਸਿੰਘ ਨਾਲ ਸੰਨੀ ਦਾ ਪੀਰਾਂ ਵਾਲੀ ਜਗ੍ਹਾ ’ਤੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ, ਜਿਸ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਆਪਣੇ ਪਿੰਡ ’ਚ ਆ ਕੇ ਖੁਦਕੁਸ਼ੀ ਕਰ ਲਈ।
ਚੌਕੀ ਮੁਖੀ ਮਦਨ ਸਿੰਘ ਨੇ ਦੱਸਿਆ ਕਿ ਪੁਲਸ ਨੇ ਜੱਗਾ ਖਿਲਾਫ ਥਾਣਾ ਸਦਰ ’ਚ ਕੇਸ ਦਰਜ ਕਰ ਲਿਆ ਹੈ। ਉਸ ਦੀ ਭਾਲ ਕੀਤੀ ਜਾ ਰਹੀ ਹੈ। ਪੋਸਟਮਾਰਟਮ ਕਰਵਾਉਣ ਤੋਂ ਬਾਅਦ ਸੰਨੀ ਦੀ ਲਾਸ਼ ਪਰਿਵਾਰ ਵਾਲਿਅਾਂ ਨੂੰ ਸੌਂਪ ਦਿੱਤੀ ਗਈ ਹੈ।
ਸਮਾਰਟ ਸਿਟੀ ਤਹਿਤ ਹੋਵੇਗੀ 120 ਫੁੱਟੀ ਰੋਡ ਦੀ ਕਾਇਆਕਲਪ
NEXT STORY