ਹੁਸ਼ਿਆਰਪੁਰ (ਅਮਰਿੰਦਰ)—ਥਾਣਾ ਗੜ੍ਹਸ਼ੰਕਰ ਦੀ ਪੁਲਸ ਨੇ ਕੈਨੇਡਾ ਜਾਣ ਦੇ ਨਾਂ 'ਤੇ ਵੀਜ਼ ਤਿਆਰ ਕਰਵਾਉਣ ਵਾਲੇ ਕਪੂਰਥਲੇ ਦੇ ਰਹਿਣ ਵਾਲੇ ਪੁਰਸ਼ੋਤਮ ਕੁਮਾਰ ਸ਼ਰਮਾ ਨੂੰ ਧੋਖੇ ਨਾਲ ਅਗਵਾ ਕਰ ਕੇ ਬੰਧਕ ਬਣਾ 7 ਲੱਖ 25 ਹਜ਼ਾਰ ਰੁਪਏ ਲੁੱਟਣ ਵਾਲੇ ਗ੍ਰਿਫ਼ਤਾਰ ਦੋਸ਼ੀ ਕੁਲਵੰਤ ਸਿੰਘ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਨੇ ਦੋਨਾਂ ਹੀ ਪੱਖਾਂ ਦੀਆਂ ਦਲੀਲਾਂ ਸੁਣਨ ਦੇ ਬਾਅਦ ਦੋਸ਼ੀ ਕੁਲਵੰਤ ਸਿੰਘ ਨੂੰ 14 ਦਿਨਾਂ ਲਈ ਜੁਡੀਸ਼ੀਅਲ ਰਿਮਾਂਡ 'ਤੇ ਸੈਂਟਰਲ ਜੇਲ (ਹੁਸ਼ਿਆਰਪੁਰ) ਭੇਜ ਦਿੱਤਾ। ਗੜ੍ਹਸ਼ੰਕਰ ਥਾਣੇ ਦੇ ਐੱਸ.ਐੱਚ.ਓ. ਬਲਵਿੰਦਰ ਕੁਮਾਰ ਨੇ ਦੱਸਿਆ ਕਿ ਪੁਲਸ ਦੀ ਟੀਮ ਨੇ ਦੋਸ਼ੀ ਕੁਲਵੰਤ ਸਿੰਘ ਦੀ ਨਿਸ਼ਾਨਦੇਹੀ 'ਤੇ ਇਬਰਾਹਿਮਪੁਰ ਪਿੰਡ ਤੋਂ ਰਸੋਈ ਘਰ ਵਿਚ ਲੁਕੋ ਕੇ ਰੱਖੀ ਬਾਕੀ ਦੀ ਰਕਮ 2 ਲੱਖ 25 ਹਜ਼ਾਰ ਰੁਪਏ ਵੀ ਬਰਾਮਦ ਕਰ ਲਈ ਹੈ। ਧਿਆਨਯੋਗ ਹੈ ਕਿ ਪੁਲਸ ਨੇ ਇਕ ਦਿਨ ਪਹਿਲਾਂ ਹੀ 5 ਲੱਖ ਰੁਪਏ ਬਰਾਮਦ ਕਰ ਲਏ ਸੀ।
ਦੋਨੋਂ ਹੀ ਦੋਸ਼ੀ ਅਵਤਾਰ ਸਿੰਘ ਅਤੇ ਜਗਦੀਪ ਸਿੰਘ ਚੱਲ ਰਹੇ ਫਰਾਰ ਸੰਪਰਕ ਕਰਨ 'ਤੇ ਗੜ੍ਹਸ਼ੰਕਰ ਦੇ ਐੱਸ. ਐੱਚ. ਓ. ਬਲਵਿੰਦਰ ਕੁਮਾਰ ਨੇ ਦੱਸਿਆ ਕਿ ਇਸ ਮਾਮਲੇ ਵਿਚ ਹੁਣ ਵੀ 2 ਦੋਸ਼ੀ ਅਵਤਾਰ ਸਿੰਘ ਅਤੇ ਜਗਦੀਪ ਸਿੰਘ ਫਰਾਰ ਚੱਲ ਰਹੇ ਹਨ। ਪੁਲਸ ਦੋਨਾਂ ਦੀ ਗ੍ਰਿਫਤਾਰੀ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਦੋਸ਼ੀਆਂ ਨੂੰ ਪੁਲਸ ਛੇਤੀ ਹੀ ਗ੍ਰਿਫਤਾਰ ਕਰ ਲਵੇਗੀ।
ਪਾਣੀ ਦੇ ਬਕਾਇਆ ਬਿੱਲਾਂ ਬਾਰੇ ਕੋਈ ਪਾਲਿਸੀ ਨਹੀਂ ਲਿਆ ਸਕੇ ਵਿਧਾਇਕ
NEXT STORY