ਜਲੰਧਰ (ਖੁਰਾਣਾ)-ਲੇਡੀਜ਼ ਜਿਮਖਾਨਾ ਕਲੱਬ ਵਿਚ ਲਗਭਗ ਪੰਜ ਸਾਲਾਂ ਬਾਅਦ ਚੋਣਾਂ ਹੋਣ ਦੀ ਉਮੀਦ ਇਕ ਵਾਰ ਫਿਰ ਬਣ ਗਈ ਹੈ। ਕਲੱਬ ਦੀ ਏ. ਜੀ. ਐੱਮ. (ਸਾਲਾਨਾ ਆਮ ਮੀਟਿੰਗ) 24 ਅਕਤੂਬਰ ਨੂੰ ਬੁਲਾ ਲਈ ਗਈ ਹੈ। 600 ਤੋਂ ਵੱਧ ਮੈਂਬਰਾਂ ਵਾਲੇ ਇਸ ਕਲੱਬ ਵਿਚ ਪਿਛਲੀਆਂ ਚੋਣਾਂ 15 ਦਸੰਬਰ 2021 ਨੂੰ ਹੋਈਆਂ ਸਨ। ਇਸ ਤੋਂ ਬਾਅਦ ਅਪ੍ਰੈਲ 2022 ਵਿਚ ਚੁਣੀ ਗਈ ਟੀਮ ਨੂੰ ਭੰਗ ਕਰ ਦਿੱਤਾ ਗਿਆ ਸੀ। ਹੁਣ ਲਗਭਗ ਚਾਰ ਸਾਲ 10 ਮਹੀਨਿਆਂ ਬਾਅਦ ਏ. ਜੀ. ਐੱਮ. ਹੋਣ ਜਾ ਰਹੀ ਹੈ, ਜਿਸ ਨੂੰ ਕਲੱਬ ਦੇ ਭਵਿੱਖ ਦੇ ਲਿਹਾਜ਼ ਨਾਲ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: IED ਧਮਾਕੇ ਦੇ ਮਾਮਲੇ 'ਚ ਵੱਡੀ ਅਪਡੇਟ! 6 ਮੈਂਬਰ ਹੈਂਡ ਗ੍ਰੇਨੇਡ ਤੇ ਪਿਸਤੌਲ ਸਣੇ ਗ੍ਰਿਫ਼ਤਾਰ, ISI ਨਾਲ ਜੁੜੇ ਤਾਰ
ਪ੍ਰਸ਼ਾਸਨ ਨੇ ਏ. ਜੀ. ਐੱਮ. ਕਰਵਾਉਣ ਦੀ ਜ਼ਿੰਮੇਵਾਰੀ ਏ. ਡੀ. ਸੀ. ਅਮਨਿੰਦਰ ਕੌਰ ਬਰਾੜ ਨੂੰ ਦਿੱਤੀ ਹੈ। ਏ. ਜੀ. ਐੱਮ. ਵਿਚ ਆਗਾਮੀ ਚੋਣਾਂ ਨੂੰ ਲੈ ਕੇ ਸਥਿਤੀ ਸਪੱਸ਼ਟ ਹੋਣ ਦੀ ਉਮੀਦ ਹੈ। ਹਾਲਾਂਕਿ, ਏ. ਜੀ. ਐੱਮ. ਤੈਅ ਤਾਰੀਖ਼ ’ਤੇ ਹੋ ਸਕੇਗੀ ਜਾਂ ਨਹੀਂ, ਇਸ ਨੂੰ ਲੈ ਕੇ ਅਜੇ ਵੀ ਸਵਾਲ ਬਣੇ ਹੋਏ ਹਨ। ਪਤਾ ਲੱਗਾ ਹੈ ਕਿ ਕਲੱਬ ਵਿਚ ਹਾਲ ਹੀ ਵਿਚ ਕਰਵਾਚੌਥ ਅਤੇ ਦੀਵਾਲੀ ਦੇ ਸਬੰਧ ਵਿਚ ਵੱਡੇ ਪ੍ਰੋਗਰਾਮ ਕਰਵਾਉਣ ਦੀਆਂ ਤਿਆਰੀਆਂ ਕੀਤੀਆਂ ਗਈਆਂ ਹਨ। ਇਸੇ ਦੌਰਾਨ ਏ. ਜੀ. ਐੱਮ. ਨੂੰ ਰੱਦ ਕਰਵਾਉਣ ਦੇ ਯਤਨਾਂ ਦੀ ਵੀ ਚਰਚਾ ਹੈ ਅਤੇ ਦਸਤਖ਼ਤ ਮੁਹਿੰਮ ਤੱਕ ਚੱਲ ਰਹੀ ਹੈ। ਅਜਿਹੇ ਵਿਚ ਹੁਣ ਸਭ ਦੀਆਂ ਨਜ਼ਰਾਂ 24 ਅਕਤੂਬਰ ’ਤੇ ਟਿਕੀਆਂ ਹਨ ਕਿ ਮੀਟਿੰਗ ਤੈਅ ਪ੍ਰੋਗਰਾਮ ਅਨੁਸਾਰ ਹੁੰਦੀ ਹੈ ਜਾਂ ਇਸ ਨੂੰ ਅੱਗੇ ਵਧਾ ਦਿੱਤਾ ਜਾਂਦਾ ਹੈ। ਜੇਕਰ ਏ. ਜੀ. ਐੱਮ. ਹੁੰਦੀ ਹੈ ਤਾਂ ਇਹ ਵੀ ਵੇਖਣਾ ਹੋਵੇਗਾ ਕਿ ਮੌਜੂਦਾ ਟੀਮ ਨੂੰ ਭੰਗ ਕੀਤਾ ਜਾਂਦਾ ਹੈ ਜਾਂ ਕਲੱਬ ਦੇ ਸੰਚਾਲਨ ਲਈ ਐਡਹਾਕ ਕਮੇਟੀ ਬਣਾਈ ਜਾਂਦੀ ਹੈ। ਇਸ ਤੋਂ ਇਲਾਵਾ ਮੀਟਿੰਗ ਵਿਚ ਚੋਣ ਪ੍ਰੋਗਰਾਮ ਐਲਾਨੇ ਜਾਣ ਦੀ ਸੰਭਾਵਨਾ ਵੀ ਮਹੱਤਵਪੂਰਨ ਰਹੇਗੀ।
ਵਿਵਾਦਾਂ ਕਾਰਨ ਵਿਚਾਲੇ ਹੀ ਭੰਗ ਹੋ ਗਈ ਸੀ ਚੁਣੀ ਹੋਈ ਟੀਮ
ਲੇਡੀਜ਼ ਜਿਮਖਾਨਾ ਕਲੱਬ ਵਿਚ ਪਿਛਲੀਆਂ ਚੋਣਾਂ 15 ਦਸੰਬਰ 2021 ਨੂੰ ਜ਼ਿਲਾ ਪ੍ਰਸ਼ਾਸਨ ਦੀ ਦੇਖ-ਰੇਖ ਹੇਠ ਹੋਈਆਂ ਸਨ। ਉਸ ਸਮੇਂ ਕਲੱਬ ਦੀ ਨਵੀਂ ਟੀਮ ਨੇ ਕੰਮ ਸੰਭਾਲਿਆ ਸੀ, ਪਰ ਕੁਝ ਹੀ ਮਹੀਨਿਆਂ ਬਾਅਦ ਫ਼ਰਵਰੀ 2022 ਵਿਚ ਇਕ ਮੀਟਿੰਗ ਦੌਰਾਨ ਉੱਠੇ ਸਵਾਲਾਂ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ। ਇਸ ਤੋਂ ਬਾਅਦ ਚਾਰ ਮੈਂਬਰ ਬੀਬੀਆਂ ਨੂੰ ਨੋਟਿਸ ਜਾਰੀ ਕੀਤੇ ਗਏ ਅਤੇ ਮਾਰਚ ਵਿਚ ਉਨ੍ਹਾਂ ਨੂੰ ਇਕ ਮਹੀਨੇ ਲਈ ਕਲੱਬ ਦੀਆਂ ਮੀਟਿੰਗਾਂ ਵਿਚ ਆਉਣ ਤੋਂ ਰੋਕ ਦਿੱਤਾ ਗਿਆ।
ਇਹ ਵੀ ਪੜ੍ਹੋ: ਪਰਵਿੰਦਰ ਝੋਟਾ ਨੂੰ ਮਿਲੇ ਸ਼ਹੀਦ ਦਾ ਦਰਜਾ, 'ਪੰਜਾਬ ਬੰਦ' ਦਾ ਕਾਂਗਰਸ ਕਰੇਗੀ ਪੂਰਨ ਸਮਰਥਨ: ਰਾਜਾ ਵੜਿੰਗ
30 ਮਾਰਚ 2022 ਨੂੰ ਮਨੋਰਮਾ ਮਾਇਰ ਨੇ ਅਦਾਲਤ ਤੋਂ ਇਸ ਰੋਕ ਖ਼ਿਲਾਫ਼ ਸਟੇਅ ਪ੍ਰਾਪਤ ਕੀਤਾ। ਇਸ ਤੋਂ ਬਾਅਦ ਮਾਮਲਾ ਜ਼ਿਲਾ ਅਦਾਲਤ ਤੋਂ ਹੁੰਦਾ ਹੋਇਆ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਗਿਆ। 12 ਅਪ੍ਰੈਲ 2022 ਨੂੰ ਕਲੱਬ ਦੀ ਚੁਣੀ ਹੋਈ ਟੀਮ ਨੂੰ ਭੰਗ ਕਰ ਦਿੱਤਾ ਗਿਆ। ਉਸ ਸਮੇਂ ਪ੍ਰਬੰਧਕਾਂ ਵੱਲੋਂ ਟੀਮ ’ਤੇ ਕਲੱਬ ਨੂੰ ਸੁਚਾਰੂ ਰੂਪ ਨਾਲ ਚਲਾਉਣ ਵਿਚ ਅਸਫ਼ਲ ਰਹਿਣ ਅਤੇ ਆਪਸੀ ਵਿਵਾਦਾਂ ਕਾਰਨ ਮਾਹੌਲ ਖ਼ਰਾਬ ਕਰਨ ਦੇ ਦੋਸ਼ ਲਾਏ ਗਏ ਸਨ।
ਹਿਸਾਬ-ਕਿਤਾਬ ਦੀ ਜਾਂਚ ਤੋਂ ਲੈ ਕੇ ਪੁਲਸ ਐੱਫ. ਆਈ. ਆਰ. ਤੱਕ ਪਹੁੰਚਿਆ ਮਾਮਲਾ
ਟੀਮ ਭੰਗ ਹੋਣ ਤੋਂ ਬਾਅਦ ਕਲੱਬ ਦੇ ਹਿਸਾਬ-ਕਿਤਾਬ ਨੂੰ ਲੈ ਕੇ ਵੀ ਸਵਾਲ ਉੱਠੇ। ਜਾਂਚ ਲਈ ਵੱਖ-ਵੱਖ ਪੱਧਰਾਂ ’ਤੇ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਮਾਮਲਾ ਸਥਾਨਕ ਅਦਾਲਤਾਂ ਅਤੇ ਹਾਈ ਕੋਰਟ ਤੱਕ ਪਹੁੰਚਿਆ। ਇਸੇ ਦੌਰਾਨ ਪੁਲਸ ਜਾਂਚ ਵੀ ਕਰਵਾਈ ਗਈ ਅਤੇ ਐੱਫ. ਆਈ. ਆਰ. ਦਰਜ ਹੋਣ ਦਾ ਮਾਮਲਾ ਸਾਹਮਣੇ ਆਇਆ। ਇਨ੍ਹਾਂ ਘਟਨਾਵਾਂ ਕਾਰਨ ਕਲੱਬ ਦਾ ਕੰਮਕਾਜ ਅਤੇ ਚੋਣਾਂ ਲੰਮੇ ਸਮੇਂ ਤੱਕ ਪ੍ਰਭਾਵਿਤ ਰਹੀਆਂ। ਕੁਝ ਮਹੀਨੇ ਪਹਿਲਾਂ ਕਲੱਬ ਪ੍ਰਧਾਨ ਮੈਡਮ ਸੱਭਰਵਾਲ ਨੇ ਚੁਣੀ ਹੋਈ ਟੀਮ ਨੂੰ ਮੁੜ ਬਹਾਲ ਕਰ ਦਿੱਤਾ, ਜਿਸ ਤੋਂ ਬਾਅਦ ਹੁਣ ਤੱਕ ਉਹੀ ਟੀਮ ਸਾਰੇ ਪ੍ਰੋਗਰਾਮ ਕਰਵਾਉਂਦੀ ਆ ਰਹੀ ਹੈ। ਹਾਲ ਹੀ ਵਿਚ ਜਦੋਂ ਮੇਨ ਜਿਮਖਾਨਾ ਕਲੱਬ ਦੀਆਂ ਚੋਣਾਂ ਹੋਈਆਂ ਤਾਂ ਲੇਡੀਜ਼ ਜਿਮਖਾਨਾ ਦੀਆਂ ਚੋਣਾਂ ਦੀ ਵੀ ਗੱਲ ਚੱਲੀ, ਜੋ ਹੁਣ ਸਿਰੇ ਚੜ੍ਹਦੀ ਜਾਪ ਰਹੀ ਹੈ।
ਇਹ ਵੀ ਪੜ੍ਹੋ: ਜਲੰਧਰ ਵਾਸੀਆਂ ਲਈ ਅਹਿਮ ਖ਼ਬਰ! CP ਵੱਲੋਂ ਵਿਸ਼ੇਸ਼ ਹਦਾਇਤਾਂ ਜਾਰੀ, ਸੋਸ਼ਲ ਮੀਡੀਆ 'ਤੇ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨਸ਼ੇ ਦੀ ਪੂਰਤੀ ਲਈ ਧਾਰਮਿਕ ਸਥਾਨਾਂ ਨੂੰ ਚੋਰ ਬਣਾ ਰਹੇ ਨਿਸ਼ਾਨਾ! ਪੁਲਸ ਵੱਲੋਂ ਗਿਰੋਹ ਦਾ ਪਰਦਾਫ਼ਾਸ਼
NEXT STORY