ਜਲੰਧਰ (ਵਰੁਣ)— ਜਲੰਧਰ ਵਿਚ ਬਾਈਕ ਸਵਾਰ ਵੱਲੋਂ ਲੁੱਟ ਦੀ ਨਾਕਾਮ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਪਠਾਨਕੋਟ ਚੌਕ ਵਿਚ ਪੈਦਲ ਜਾ ਰਹੀ ਲੜਕੀ ਦੀ ਬਾਈਕ ਸਵਾਰ ਇਕ ਲੜਕੇ ਨੇ ਪਰਸ ਖੋਹ ਲਿਆ ਪਰ ਕੁਝ ਹੀ ਦੂਰੀ ’ਤੇ ਬਾਈਕ ਦਾ ਸੰਤੁਲਨ ਵਿਗੜਨ ਦੇ ਚਲਦਿਆਂ ਉਹ ਡਿੱਗ ਗਿਆ। ਲੋਕਾਂ ਨੇ ਤੁਰੰਤ ਬਾਈਕ ਸਵਾਰ ਲੁਟੇਰੇ ਨੂੰ ਲੈ ਕੇ ਕਾਬੂ ਕਰ ਲਿਆ ਅਤੇ ਉਸ ਦੀ ਜੰਮ ਕੇ ਕੁੱਟਮਾਰ ਕੀਤੀ।
ਇਹ ਵੀ ਪੜ੍ਹੋ: ਕੋਰੋਨਾ ਵੈਕਸੀਨ ਲਈ ਆਏ ਫਰਾਡ ਫੋਨ ਤਾਂ ਹੋ ਜਾਓ ਸਾਵਧਾਨ, ਖ਼ਾਲੀ ਹੋ ਸਕਦੈ ਤੁਹਾਡਾ ਬੈਂਕ ਖ਼ਾਤਾ
ਜਾਣਕਾਰੀ ਮੁਤਾਬਕ ਲੜਕੀ ਇਕ ਆਟੋ ਤੋਂ ਉਤਰ ਕੇ ਦੋਆਬਾ ਚੌਕ ਵੱਲ ਜਾ ਰਹੀ ਸੀ। ਇਸ ਦੌਰਾਨ ਪਠਾਨਕੋਟ ਰੋਡ ਵੱਲੋਂ ਆਏ ਇਕ ਨੌਜਵਾਨ ਨੇ ਉਸ ਦਾ ਪਰਸ ਖੋਹ ਲਿਆ ਅਤੇ ਜਿਵੇਂ ਹੀ ਉਸ ਨੇ ਬਾਈਕ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਡਿੱਗ ਗਿਆ। ਲੋਕਾਂ ਨੇ ਲੁਟੇਰੇ ਤੋਂ ਪਰਸ ਬਰਾਮਦ ਕਰ ਲਿਆ ਸੀ। ਮੌਕੇ ’ਤੇ ਥਾਣਾ ਨੰਬਰ 8 ਦੀ ਪੁਲਸ ਨੂੰ ਬੁਲਾਇਆ ਗਿਆ, ਜਿਸ ਤੋਂ ਬਾਅਦ ਪੁਲਸ ਲੁਟੇਰੇ ਨੂੰ ਉਸ ਦੀ ਬਾਈਕ ਸਮੇਤ ਥਾਣੇ ਲੈ ਗਈ ਸੀ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬ ਵਿਧਾਨ ਸਭਾ ਵੱਲੋਂ ਪਾਣੀ ਦੇ ਪੱਧਰ ‘ਚ ਆ ਰਹੀ ਗਿਰਾਵਟ ਨੂੰ ਠੱਲਣ ਲਈ ਸਰਬਸੰਮਤੀ ਨਾਲ ਮਤਾ ਪਾਸ
ਬਾਬਾ ਵਡਭਾਗ ਸਿੰਘ ਜਾਣ ਵਾਲੀਆਂ ਸੰਗਤਾਂ ਲਈ ਅਹਿਮ ਖ਼ਬਰ, ਕੋਰੋਨਾ ਟੈਸਟ ਤੋਂ ਬਿਨਾਂ ਨਹੀਂ ਮਿਲੇਗਾ ਦਾਖ਼ਲਾ
NEXT STORY