ਹੁਸ਼ਿਆਰਪੁਰ : ਸੰਭਾਵੀ ਹੜ੍ਹਾਂ ਤੋਂ ਲੋਕਾਂ ਨੂੰ ਰਾਹਤ ਦੁਆਉਣ ਲਈ ਜਿਥੇ ਜ਼ਿਲਾ ਪ੍ਰਸ਼ਾਸ਼ਨ ਵਲੋਂ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ, ਉਥੇ ਹੜ੍ਹਾਂ ਦੇ ਪਾਣੀ ਤੋਂ ਕਿਸਾਨਾਂ ਦੀ ਫ਼ਸਲ ਬਚਾਉਣ ਲਈ ਵੀ ਯਤਨ ਕੀਤੇ ਜਾ ਰਹੇ ਹਨ। ਇਨ੍ਹਾਂ ਕੋਸ਼ਿਸ਼ਾਂ ਸਦਕਾ ਉਪ ਮੰਡਲ ਦਸੂਹਾ ਦੇ ਪਿੰਡ ਟੇਰਕਿਆਣਾ ਨਾਲ ਲੱਗਦੇ ਬਿਆਸ ਦਰਿਆ ਕੰਢੇ ਰਿਵੇਟਮੈਂਟ ਕੰਮ ਕਰਵਾਇਆ ਗਿਆ, ਜਿਸ ਨਾਲ ਹੁਣ ਕਿਸਾਨਾਂ ਦੀ ਜ਼ਮੀਨ ਦੇ ਨਾਲ-ਨਾਲ ਫ਼ਸਲ ਨੂੰ ਬਚਾਉਣ ਦੀ ਬਿਹਤਰੀਨ ਪਹਿਲ ਕੀਤੀ ਗਈ ਹੈ।
ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਜ਼ਿਲੇ ਵਿੱਚ ਬਾਰਸ਼ ਦੇ ਪਾਣੀ ਕਾਰਨ ਅਕਸਰ ਕਿਸਾਨਾਂ ਦੀ ਕਾਫ਼ੀ ਫ਼ਸਲ ਖਰਾਬ ਹੋ ਜਾਂਦੀ ਸੀ, ਜਿਸ ਲਈ ਮਗਨਰੇਗਾ ਤਹਿਤ ਇਸ ਨਿਵੇਕਲੇ ਪ੍ਰੋਜੈਕਟ ਨੂੰ ਅਪਨਾਇਆ ਗਿਆ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 18,70,402 ਰੁਪਏ ਦੀ ਲਾਗਤ ਨਾਲ ਪਿੰਡ ਟੇਰਕਿਆਣਾ ਵਿੱਚ ਬਿਆਸ ਦਰਿਆ ਕਿਨਾਰੇ 100 ਫੁੱਟ ਦੀ ਇਸ ਰਿਵੇਟਮੈਂਟ ਨੂੰ ਚਾਰ ਮਹੀਨਿਆਂ ਵਿੱਚ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਹਰਬੀਰ ਸਿੰਘ ਦੀ ਦੇਖਰੇਖ ਵਿੱਚ ਮਗਨਰੇਗਾ ਤਹਿਤ ਹੋਏ ਇਸ ਕੰਮ ਨਾਲ ਇਲਾਕੇ ਦੇ ਲੋਕਾਂ ਨੂੰ ਕਾਫ਼ੀ ਫਾਇਦਾ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਜਿਥੇ ਕਿਸਾਨਾਂ ਦੀ ਫ਼ਸਲ ਬਚਾਈ ਜਾ ਸਕੀ ਹੈ, ਉਥੇ ਹੜ੍ਹਾਂ ਕਾਰਨ ਜ਼ਮੀਨ ਖੂਰਨ 'ਤੇ ਵੀ ਰੋਕ ਲੱਗੀ ਹੈ, ਕਿਉਂਕਿ ਰਿਵੇਟਮੈਂਟ ਕਾਰਨ ਹੁਣ ਬਾਰਸ਼ ਦਾ ਪਾਣੀ ਜਮੀਨ ਨੂੰ ਕੱਟਣ ਦੀ ਬਜਾਏ ਹੁਣ ਪਿੱਛੇ ਚਲਾ ਜਾਂਦਾ ਹੈ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਬੀਰ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਦੇ ਮਾਰਗ ਦਰਸ਼ਨ ਨਾਲ ਇਸ ਕੰਮ ਨੂੰ ਪੂਰਾ ਕੀਤਾ ਗਿਆ, ਤਾਂ ਜੋ ਲੋਕਾਂ ਦੀ ਜਮੀਨ ਦੇ ਨਾਲ-ਨਾਲ ਫ਼ਸਲ ਨੂੰ ਵੀ ਹੜ੍ਹਾਂ ਦੇ ਪਾਣੀ ਤੋਂ ਬਚਾਇਆ ਜਾ ਸਕੇ। ਉਨਾਂ ਕਿਹਾ ਕਿ ਪਿਛਲੇ ਸਾਲ ਵੀ ਕਰੀਬ ਜ਼ਿਲੇ ਵਿੱਚ ਇਸ ਯੋਜਨਾ 'ਤੇ ਕੰਮ ਕਰਦੇ ਹੋਏ ਰਿਵੇਟਮੈਂਟ ਬਣਾਏ ਗਏ ਸਨ, ਜਿਸ ਦਾ ਲੋਕਾਂ ਨੂੰ ਕਾਫ਼ੀ ਲਾਭ ਪਹੁੰਚਿਆ ਸੀ। ਉਧਰ ਪਿੰਡ ਟੇਰਕਿਆਣਾ ਦੇ ਕਿਸਾਨ ਸ੍ਰੀ ਜਸਵਿੰਦਰ ਸਿੰਘ, ਜਸਵੰਤ ਸਿੰਘ, ਸ੍ਰੀ ਹਰੀ ਸਿੰਘ ਨੇ ਜ਼ਿਲਾ ਪ੍ਰਸ਼ਾਸ਼ਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਪ੍ਰੋਜੈਕਟ ਲਗਾ ਕੇ ਪ੍ਰਸ਼ਾਸ਼ਨ ਨੇ ਉਨਾਂ ਦੀ ਖੇਤੀ ਨੂੰ ਬਚਾਇਆ ਹੈ। ਉਨਾਂ ਦੱਸਿਆ ਕਿ ਹਰ ਸਾਲ ਹੜ੍ਹਾਂ ਕਾਰਨ ਉਨਾਂ ਦੀ ਜ਼ਮੀਨ ਦਰਿਆ ਵਿੱਚ ਚਲੀ ਜਾਂਦੀ ਸੀ ਅਤੇ ਸਾਰੀ ਫ਼ਸਲ ਖਰਾਬ ਹੋ ਜਾਂਦੀ ਸੀ, ਪਰ ਪ੍ਰਸ਼ਾਸ਼ਨ ਨੇ ਉਨਾਂ ਮਦਦ ਕਰਦਿਆਂ ਉਨਾਂ ਦਾ ਸਾਥ ਦਿੱਤਾ, ਜਿਸ ਨਾਲ ਉਨਾਂ ਨੂੰ ਕਾਫ਼ੀ ਰਾਹਤ ਮਿਲੀ ਹੈ।
ਅਮਰ ਨਗਰ ਵਿਚ ਧੱਕੇਸ਼ਾਹੀ ਕਰਨ ਵਾਲੇ ਫਤਹਿ ਅਤੇ ਉਸਦੇ ਸਾਥੀਆਂ ਦੀ ਨਹੀਂ ਹੋ ਸਕੀ ਗ੍ਰਿਫਤਾਰੀ
NEXT STORY