ਜਲੰਧਰ (ਰਮਨ)— ਥਾਣਾ 4 ਦੀ ਪੁਲਸ ਨੇ ਇਕ ਵਿਅਕਤੀ ਨੂੰ ਟ੍ਰੈਪ ਲਾ ਕੇ ਕਾਬੂ ਕੀਤਾ, ਜੋ ਨਸ਼ਿਆਂ ਦੇ ਮਾਮਲੇ ਵਿਚ ਨਾਮਜ਼ਦ ਔਰਤ ਨੂੰ ਪਰਚੇ 'ਚੋਂ ਬਾਹਰ ਕੱਢਣ ਦੇ ਲਈ ਪੁਲਸ ਦੇ ਉੱਚ ਅਧਿਕਾਰੀਆਂ ਦੇ ਨਾਂ 'ਤੇ ਪੈਸੇ ਮੰਗ ਰਿਹਾ ਸੀ, ਪੈਸਿਆਂ ਦੀ ਡੀਲ ਥਾਣਾ ਕੰਪਲੈਕਸ 'ਚ ਲੈਣ ਦੀ ਹੋਈ ਸੀ। ਜਿਵੇਂ ਹੀ ਵਿਅਕਤੀ ਥਾਣੇ 'ਚ ਪੈਸੇ ਲੈਣ ਆਇਆ ਤਾਂ ਏ. ਡੀ. ਸੀ. ਪੀ. ਮਨਦੀਪ ਸਿੰਘ ਨੇ ਥਾਣੇ ਦੇ ਅੰਦਰ ਛਾਪਾ ਮਾਰ ਕੇ ਉਸ ਨੂੰ 40 ਹਜ਼ਾਰ ਰੁਪਏ ਦੇ ਨਾਲ ਰੰਗੇ ਹੱਥੀਂ ਕਾਬੂ ਕਰ ਲਿਆ।
ਸ਼ਿਕਾਇਤਕਰਤਾ ਗੁਰਿੰਦਰ ਨਾਂ ਦੇ ਨੌਜਵਾਨ ਨੇ ਦੱਸਿਆ ਕਿ ਮਨੂ ਨਾਂ ਦੀ ਔਰਤ ਨੂੰ ਪਰਚੇ 'ਚੋਂ ਬਾਹਰ ਕੱਢਣ ਦੇ ਨਾਂ 'ਤੇ ਇਕ ਲੱਖ ਰੁਪਏ ਮੰਗੇ ਗਏ ਸੀ। 40 ਹਜ਼ਾਰ ਰੁਪਏ ਐਡਵਾਂਸ ਲੈ ਕੇ ਨੌਜਵਾਨ ਥਾਣੇ ਆਇਆ ਸੀ। ਪੈਸੇ ਪੁਲਸ ਕਮਿਸ਼ਨਰ ਨੂੰ ਦੇਣ ਦੀ ਗੱਲ ਕਹੀ ਸੀ, ਜਿਸ ਵਿਚ 3 ਵਿਅਕਤੀਆਂ ਦੇ ਖਿਲਾਫ ਸ਼ਿਕਾਇਤ ਦਰਜ ਕੀਤੀ ਹੈ।
ਜਾਣਕਾਰੀ ਅਨੁਸਾਰ ਥਾਣਾ 4 ਦੀ ਪੁਲਸ ਨੇ ਕੁਝ ਨੌਜਵਾਨਾਂ ਨੂੰ 'ਚਿੱਟਾ' ਪੀਂਦੇ ਹੋਏ ਕਾਬੂ ਕੀਤਾ। ਉਨ੍ਹਾਂ ਨੇ ਪੁਲਸ ਨੂੰ ਦੱਸਿਆ ਕਿ ਉਹ 'ਚਿੱਟਾ' ਅਲੀ ਮੁਹੱਲਾ ਦੀ ਰਹਿਣ ਵਾਲੀ ਮਨੂ ਨਾਮਕ ਔਰਤ ਤੋਂ ਲਿਆਉਂਦੇ ਹਨ। ਇਸ ਤੋਂ ਬਾਅਦ ਪੁਲਸ ਨੇ ਮਨੂ ਬਾਰੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਫਿਰ ਇਕ ਨੇਤਾ ਨੇ ਮਨੂ ਨੂੰ ਇਸ 'ਚੋਂ ਬਚਾਅ ਦਾ ਭਰੋਸਾ ਦਿੱਤਾ ਅਤੇ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਦੇ ਨਾਂ 'ਤੇ ਪੈਸੇ ਲੈ ਲਏ। ਬੀਤੇ ਦਿਨ ਉਕਤ ਨੇਤਾ ਦੇ ਕਹਿਣ 'ਤੇ ਰਿੱਕੀ ਲੂਥਰਾ ਨਿਵਾਸੀ ਰਸਤਾ ਮੁਹੱਲਾ ਥਾਣਾ 4 ਵਿਚ ਆ ਕੇ 40 ਹਜ਼ਾਰ ਰੁਪਏ ਦੀ ਰਾਸ਼ੀ ਲੈ ਰਿਹਾ ਸੀ ਕਿ ਏ. ਡੀ. ਸੀ. ਪੀ. ਮਨਦੀਪ ਸਿੰਘ ਨੇ ਉਸ ਨੂੰ ਕਾਬੂ ਕਰ ਲਿਆ।
ਰਿੱਕੀ ਦਾ ਕਹਿਣਾ ਹੈ ਕਿ ਉਸ ਦਾ ਇਸ ਮਾਮਲੇ ਵਿਚ ਕੋਈ ਲੈਣਾ-ਦੇਣਾ ਨਹੀਂ ਹੈ। ਉਸ ਨੇ ਨੇਤਾ ਦੇ ਕਹਿਣ 'ਤੇ ਪੈਸੇ ਲਏ ਹਨ ਕਿਉਂਕਿ ਨੇਤਾ ਨੇ ਕਿਹਾ ਕਿ ਕਿਸੇ ਦਾ ਕੰਮ ਹੋਣਾ ਜ਼ਰੂਰੀ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੇਰ ਰਾਤ ਪੁਲਸ ਨੇ ਵਿਜੇ ਕੁਮਾਰ ਉਰਫ ਰਿੱਕੀ ਨਿਵਾਸੀ ਰਸਤਾ ਮੁਹੱਲਾ ਖਿਲਾਫ 420, 384 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਸਕੂਲ 'ਚ ਸ਼ਰਾਬ ਪੀਂਦੀ ਫੜੀ ਗਈ 11 ਵੀਂ ਦੀ ਵਿਦਿਆਰਥਣ
NEXT STORY