ਨੰਗਲ (ਗੁਰਭਾਗ)— ਬੀ. ਬੀ. ਐੱਮ. ਬੀ. ਦੀ ਸਰਕਾਰੀ ਕਾਲੋਨੀ ਜੀ ਬਲਾਕ ਦੇ ਰਹਿਣ ਵਾਲੇ ਇਕ ਪਰਿਵਾਰ ਦਾ ਬੱਚਾ ਚੁੱਕਣ ਦੀ ਚਰਚਾ ਸੁਣਨ ਨੂੰ ਮਿਲੀ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਉਕਤ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਦੀਆਂ ਤਸਵੀਰਾਂ ਨੇ ਲੋਕਾਂ ਦੇ ਮਨ 'ਚ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ। ਜਾਣਕਾਰੀ ਮੁਤਾਬਕ ਬੀਤੇ ਦਿਨ ਸਵੇਰੇ 11 ਵਜੇ ਦੇ ਕਰੀਬ ਵੰਸ਼ ਨਾਮ ਦਾ ਛੋਟਾ ਬੱਚਾ ਆਪਣੀ ਨਾਨੀ ਤੇ ਮਾਸੀ ਨਾਲ ਮੇਨ ਮਾਰਕੀਟ ਸ਼ਿਵ ਮੰਦਰ ਤੋਂ ਵਾਪਿਸ ਘਰ ਨੂੰ ਆ ਰਿਹਾ ਸੀ। ਨਾਨੀ ਤੇ ਮਾਸੀ ਥੋੜ੍ਹੀਆਂ ਅੱਗੇ ਸਨ ਅਤੇ ਪਿੱਛੇ ਚੱਲ ਰਹੇ ਬੱਚੇ ਨੂੰ ਇਕ ਵਿਅਕਤੀ ਨੇ ਰੋਕ ਲਿਆ। ਉਹ ਬੱਚੇ ਨੂੰ ਕੁਝ ਕਹਿ ਰਿਹਾ ਸੀ ਕਿ ਵੰਸ਼ ਦੀ ਨਾਨੀ ਦੀ ਨਜ਼ਰ ਉਸ ਵਿਅਕਤੀ 'ਤੇ ਪੈ ਗਈ। ਰੌਲਾ ਪੈ ਗਿਆ ਕਿ ਬੱਚੇ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।
ਲੋਕਾਂ ਨੂੰ ਉਕਤ ਵਿਅਕਤੀ ਦੀ ਕੁੱਟਮਾਰ ਵੀ ਕੀਤੀ ਗਈ ਅਤੇ ਉਸ ਵਿਅਕਤੀ ਨੇ ਕਿਹਾ ਕਿ ਉਹ ਲੁਧਿਆਣਾ ਦਾ ਰਹਿਣ ਵਾਲਾ ਹੈ। ਇਸ ਘਟਨਾ ਬਾਰੇ ਨੰਗਲ ਪੁਲਸ ਨੂੰ ਇਤਲਾਹ ਵੀ ਕੀਤੀ ਗਈ। ਫੜੇ ਗਏ ਵਿਅਕਤੀ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ। ਕੁਝ ਵਿਅਕਤੀਆਂ ਦਾ ਇਹ ਵੀ ਕਹਿਣਾ ਸੀ ਕਿ ਬੱਚਾ ਚੁੱਕਣ ਵਾਲਾ ਵਿਅਕਤੀ ਦਿਮਾਗੀ ਤੌਰ 'ਤੇ ਮੰਦਬੁੱਧੀ ਵੀ ਲੱਗ ਰਿਹਾ ਸੀ ਕਿਉਂਕਿ ਉਹ ਆਪਣੇ ਗੱਲ ਵਿਚ ਕਿਸੇ ਸਕੂਲ ਦੇ ਬੱਚੇ ਦਾ ਆਈ. ਡੀ. ਕਾਰਡ ਪਾ ਕੇ ਘੁੰਮ ਰਿਹਾ ਸੀ।
ਜਲੰਧਰ ਨਗਰ-ਨਿਗਮ ਨੇ 'ਨਿੱਕੂ ਪਾਰਕ' ਕੀਤਾ ਸੀਲ (ਵੀਡੀਓ)
NEXT STORY