ਫਗਵਾੜਾ (ਹਰਜੋਤ)-ਇਕ ਵਿਅਕਤੀ ਦੀ ਦੁਕਾਨ 'ਤੇ ਜਾ ਕੇ ਕੁੱਟਮਾਰ ਕਰਨ ਤੇ ਦਸਤਾਰ ਦੀ ਬੇਅਦਬੀ ਕਰਨ ਦੇ ਸਬੰਧ 'ਚ ਸਿਟੀ ਪੁਲਸ ਨੇ ਪੰਜ ਪਛਾਤੇ ਤੇ 10 ਅਣਪਛਾਤੇ ਵਿਅਕਤੀਆਂ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।
ਸ਼ਿਕਾਇਤਕਰਤਾ ਸੁਖਵਿੰਦਰ ਸਿੰਘ ਉਰਫ਼ ਸੰਘਾ ਪੁੱਤਰ ਜਗਦੇਵ ਸਿੰਘ ਵਾਸੀ ਨਿਊ ਰਾਜਾ ਗਾਰਡਨ ਮਿੱਠਾਪੁਰ ਰੋਡ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ 3 ਦਸੰਬਰ ਨੂੰ ਉਹ ਆਪਣੀ ਦੁਕਾਨ 'ਤੇ ਸੀ ਤਾਂ ਉਕਤ ਵਿਅਕਤੀਆਂ ਨੇ ਉੱਥੇ ਆ ਕੇ ਉਸ ਨਾਲ ਕੁੱਟਮਾਰ ਕੀਤੀ ਤੇ ਉਸ ਦੀ ਪੱਗ ਉਤਾਰ ਦਿੱਤੀ। ਜਿਸ ਸਬੰਧ 'ਚ ਪੁਲਸ ਨੇ ਪਰਮਜੀਤ ਸਿੰਘ ਉਰਫ਼ ਪੰਮਾ ਪੁੱਤਰ ਬਚਨ ਸਿੰਘ, ਰਕੇਸ਼ ਉਰਫ਼ ਕੇਸਾ, ਲਵ ਪੁੱਤਰ ਪਰਮਜੀਤ, ਸੂਰਜ, ਰਣਜੀਤ ਕੌਰ ਪਤਨੀ ਪਰਮਜੀਤ ਵਾਸੀਆਨ ਮੁਹੱਲਾ ਧਰਮਕੋਟ ਤੇ 8-10 ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ।
ਮਾਸੂਮ ਬੱਚਿਆਂ ਦਾ ਕਰਵਾਇਆ ਪੋਸਟਮਾਰਟਮ, ਮੁਲਜ਼ਮ ਤੱਕ ਪੁੱਜਣ 'ਚ ਨਾਕਾਮ ਰਹੀ ਪਤਾਰਾ ਪੁਲਸ
NEXT STORY