ਟਾਂਡਾ-ਉੜਮੁੜ (ਮੋਮੀ, ਪੰਡਿਤ)— ਟਾਂਡਾ ਪੁਲਸ ਨੇ ਪੀ. ਐੱਨ. ਬੀ. ਚੌਕ ਨੇੜੇ ਇਕ ਅਣਪਛਾਤੀ ਦੀ ਲਾਸ਼ ਬਰਾਮਦ ਕੀਤੀ ਹੈ। ਸੂਚਨਾ ਪਾ ਕੇ ਮੌਕੇ 'ਤੇ ਪਹੁੰਚੇ ਏ. ਐੱਸ. ਆਈ. ਪਰਮਜੀਤ ਸਿੰਘ ਨੇ ਦੱਸਿਆ ਕਿ ਪੀ. ਐੱਨ. ਬੀ.ਚੌਕ ਨਜ਼ਦੀਕ ਇਕ ਦੁਕਾਨ ਦੇ ਸਾਹਮਣੇ ਕਰੀਬ 36 ਸਾਲਾ ਵਿਅਕਤੀ ਦੀ ਅਣਪਛਾਤੀ ਲਾਸ਼ ਬਰਾਮਦ ਕੀਤੀ ਗਈ ਹੈ। ਲਾਸ਼ ਦੀ ਪਛਾਣ ਲਈ ਅਗਲੇ 72 ਘੰਟਿਆਂ ਲਈ ਸੰਤ ਬਾਬਾ ਰੰਗੀ ਰਾਮ ਜੀ ਹਸਪਤਾਲ ਜਾਜਾ ਵਿਖੇ ਰੱਖਵਾ ਦਿੱਤੀ ਗਈ ਹੈ। ਉਥੇ ਹੀ ਪੁਲਸ ਵੱਲੋਂ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਸਾਂਝਾ ਅਧਿਆਪਕ ਮੋਰਚਾ ਨੇ ਆਪਣੀਆਂ ਮੰਗਾਂ ਸਬੰਧੀ ਵਿਧਾਇਕ ਗਿਲਜੀਆਂ ਨੂੰ ਦਿੱਤਾ ਮੰਗ ਪੱਤਰ
NEXT STORY