ਫਗਵਾੜਾ, (ਹਰਜੋਤ)— ਸੀਮਿੰਟ ਦੀ ਗੱਡੀ ਲੈ ਕੇ ਆਏ ਡਰਾਇਵਰ 'ਤੇ ਬੱਜਰੀ ਨਾਲ ਭਰੇ ਟਰਾਲੇ ਦੇ ਪੱਲਟਣ ਕਾਰਨ ਸੀਮਿੰਟ ਗੱਡੀ ਦੇ ਡਰਾਇਵਰ ਦੀ ਹੋਈ ਮੌਤ ਦੇ ਸਬੰਧ 'ਚ ਸਿਟੀ ਪੁਲੀਸ ਨੇ ਇਕ ਵਿਅਕਤੀ ਖਿਲਾਫ਼ ਕੇਸ ਦਰਜ ਕੀਤਾ ਹੈ। ਐਸ.ਐਚ.ਓ ਸਿਟੀ ਵਿਜੈਕੁੰਵਰ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਪ੍ਰਦੂਮਨ ਸਿੰਘ ਪੁੱਤਰ ਗੁਲਜਾਰ ਸਿੰਘ ਵਾਸੀ ਜੀ.ਬੀ.ਏ ਥਾਣਾ ਰਾਮ ਸਿੰਘ ਪੁਰਾ ਜ਼ਿਲ੍ਹਾ ਗੰਗਾ ਨਗਰ ਰਾਜਸਥਾਨ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਦਾ ਲੜਕਾ ਬਲਵਿੰਦਰ ਸਿੰਘ ਜੋ ਟਰਾਲਾ ਚਲਾਉਂਦਾ ਸੀ ਤੇ ਸੀਮਿੰਟ ਲੱਦ ਕੇ ਫਗਵਾੜਾ ਪੁੱਲ ਬਣਾਉਣ ਵਾਲੀ ਕੰਪਨੀ 'ਚ ਲੈ ਕੇ ਆਇਆ ਸੀ। ਇਸੇ ਦੌਰਾਨ ਸਤਨਾਮ ਸਿੰਘ ਆਪਣਾ ਬੱਜਰੀ ਨਾਲ ਲੱਦਿਆ ਹੋਇਆ ਟਰੱਕ ਲੈ ਕੇ ਆਇਆ ਸੀ ਜਦੋਂ ਉਸ ਨੇ ਬੱਜਰੀ ਨਾਲ ਭਰੇ ਟਰਾਲੇ ਦਾ ਜੈੱਕ ਚੱਕਿਆ ਤਾਂ ਸਤਨਾਮ ਸਿੰਘ ਦੀ ਗੱਡੀ ਇਕ ਦਮ ਪੱਲਟ ਕੇ ਸੀਮਿੰਟ ਵਾਲੀ ਗੱਡੀ 'ਤੇ ਆ ਚੜ੍ਹੀ, ਜਿਸ ਕਾਰਨ ਬਲਵਿੰਦਰ ਸਿੰਘ ਗੱਡੀ ਦੇ ਕੈਬਨ 'ਚ ਹੀ ਫੱਸ ਗਿਆ ਅਤੇ ਉਸ ਦੀ ਮੌਤ ਹੋ ਗਈ। ਜਿਸ ਸਬੰਧ 'ਚ ਪੁਲਸ ਨੇ ਸਤਨਾਮ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਚੰਨੇਵਾਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਖਿਲਾਫ਼ ਕੇਸ ਦਰਜ ਕੀਤਾ ਹੈ।
ਹੈਰੀਟੇਜ ਸਟਰੀਟ 'ਚ ਫੈਲੇ ਕੂੜੇ ਨੇ ਖੋਲ੍ਹੀ ਸਫਾਈ ਪ੍ਰਬੰਧਾਂ ਦੀ ਪੋਲ, ਤਸਵੀਰਾਂ ਵਾਇਰਲ
NEXT STORY