ਨੰਗਲ, (ਗੁਰਭਾਗ ਸਿੰਘ)— ਬੀਤੀ ਰਾਤ ਨੰਗਲ ਭਾਖੜਾ ਮੁੱਖ ਮਾਰਗ, ਨਜ਼ਦੀਕ ਇਨਕਮ ਟੈਕਸ ਦਫ਼ਤਰ ਨੇੜੇ ਇਕ ਮੋਟਰਸਾਈਕਲ ਚਾਲਕ ਵੱਲੋਂ ਪੈਦਲ ਜਾ ਰਹੇ ਰਾਹਗੀਰ ਨੂੰ ਟੱਕਰ ਮਾਰਨ ਦਾ ਸਮਾਚਾਰ ਮਿਲਿਆ ਹੈ। ਹਾਦਸੇ ਦੌਰਾਨ ਪੈਦਲ ਚੱਲ ਜਾ ਰਹੇ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਦਰਸ਼ਨ ਸਿੰਘ (38) ਪੁੱਤਰ ਮੰਗਲ ਸਿੰਘ ਵਾਸੀ ਹੰਬੇਵਾਲ, ਬੀਤੀ ਰਾਤ ਗੁਰਦੁਆਰਾ ਘਾਟ ਸਾਹਿਬ ਤੋਂ ਲੰਗਰ ਖਾ ਕੇ ਪੈਦਲ ਘਰ ਨੂੰ ਜਾ ਰਿਹਾ ਸੀ ਕਿ 8 ਵਜੇ ਦੇ ਕਰੀਬ, ਮੋਟਰ ਸਾਈਕਲ ਚਾਲਕ ਰਾਜੀਵ ਕੁਮਾਰ ਪੁੱਤਰ ਸੁਭਾਸ਼ ਚੰਦ ਵਾਸੀ ਪੁਰਾਣਾ ਗੁਰਦੁਆਰਾ ਦੀ ਇਨਕਮ ਟੈਕਸ ਦਫ਼ਤਰ ਲਾਗੇ ਦਰਸ਼ਨ ਸਿੰਘ ਨਾਲ ਟੱਕਰ ਹੋ ਗਈ ਤੇ ਦਰਸ਼ਨ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਗੁਸਾਏ ਪਿੰਡ ਵਾਸੀਆਂ ਵੱਲੋਂ ਰਾਜੀਵ ਕੁਮਾਰ ਦੀ ਦੁਕਾਨ 'ਤੇ ਜਾ ਕੇ ਕਾਫੀ ਰੋਸ ਵੀ ਪ੍ਰਗਟਾਇਆ ਗਿਆ। ਏ. ਐੱਸ. ਆਈ. ਬਲਵੀਰ ਕੁਮਾਰ ਨੇ ਕਿਹਾ ਕਿ ਮੋਟਰ ਸਾਈਕਲ ਚਾਲਕ ਰਾਜੀਵ ਕੁਮਾਰ ਖਿਲਾਫ ਮਾਮਲਾ ਦਰਜ ਕੀਤਾ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਨਵਜੋਤ ਸਿੱਧੂ ਦੇ ਨਾਂ 'ਤੇ ਸ਼ੁਰੂ ਹੋਇਆ 'ਫਰਜ਼ੀਵਾੜਾ'
NEXT STORY