ਜਲੰਧਰ (ਜ.ਬ.)— ਮਕਸੂਦਾਂ ਸਬਜ਼ੀ ਮੰਡੀ ਦੇ ਬਾਹਰ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਹੋਇਆ ਵਿਵਾਦ ਕਾਫੀ ਚਰਚਾ 'ਚ ਹੈ। ਇਸ ਕੇਸ 'ਚ ਹੁਣ ਸਿਆਸੀ ਦਬਾਅ ਦੀ ਚਰਚਾ ਚੱਲ ਰਹੀ ਹੈ। ਜਿਸ ਕਾਰਨ ਇਕ ਹਮਲਾਵਰ ਨੂੰ ਛੱਡ ਕੇ ਬਾਕੀ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਹੋ ਸਕੀ। ਭਾਵੇਂ ਪੁਲਸ ਦਾ ਦਾਅਵਾ ਹੈ ਕਿ ਸਾਰੇ ਮੁਲਜ਼ਮ ਘਰਾਂ ਤੋਂ ਫਰਾਰ ਹਨ ਪਰ ਸੂਤਰਾਂ ਦੀ ਮੰਨੀਏ ਤਾਂ ਨਾਮਜ਼ਦ ਨੌਜਵਾਨ ਸ਼ਹਿਰ 'ਚ ਸ਼ਰੇਆਮ ਘੁੰਮ ਰਹੇ ਹਨ।
ਇਸ ਕੇਸ 'ਚ ਇਕ ਆਗੂ ਦੋਵਾਂ ਧਿਰਾਂ 'ਚ ਰਾਜ਼ੀਨਾਮਾ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਭਾਵੇਂ ਕਿ ਐੱਫ. ਆਈ. ਆਰ. ਪੁਲਸ ਦੇ ਬਿਆਨਾਂ 'ਤੇ ਦਰਜ ਹੋਈ ਸੀ ਜਿਸ ਕਾਰਨ ਇਸ ਕੇਸ 'ਚ ਰਾਜ਼ੀਨਾਮਾ ਕਰਨ ਲਈ ਕਾਫੀ ਪਾਪੜ ਵੇਲਣੇ ਪੈਣਗੇ। ਦੱਸਣਯੋਗ ਹੈ ਕਿ ਸਤੰਬਰ ਦੇ ਪਹਿਲੇ ਹਫਤੇ ਹੀ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਦੋ ਧਿਰਾਂ 'ਚ ਫੋਨ 'ਤੇ ਗਾਲੀ ਗਲੋਚ ਹੋਇਆ ਸੀ। ਦੋਵੇਂ ਧਿਰਾਂ ਮਕਸੂਦਾਂ ਸਬਜ਼ੀ ਮੰਡੀ ਦੇ ਬਾਹਰ ਆਹਮੋ-ਸਾਹਮਣੇ ਹੋ ਗਈਆਂ ਅਤੇ ਆਪਸ 'ਚ ਭਿੜ ਪਈਆਂ। ਥਾਣਾ-1 ਦੀ ਪੁਲਸ ਨੇ ਵੱਖ-ਵੱਖ ਧਾਰਾਵਾਂ ਤਹਿਤ ਦੋਵਾਂ ਧਿਰਾਂ ਦੇ ਜਰਮਨਸ ਸੱਤੂ ਵਾਸੀ ਲਿੱਧੜਾਂ, ਗੁਰਪ੍ਰੀਤ ਸਿੰਘ ਗੋਪੀ ਵਾਸੀ ਮਕਸੂਦਾਂ, ਦਲਜਿੰਦਰ ਵਾਸੀ ਨੁੱਸੀ, ਸਾਬੀ ਵਾਸੀ ਸੰਜੇ ਗਾਂਧੀ ਨਗਰ, ਹਰਨੂਰ ਵਾਸੀ ਸਲੇਮਪੁਰ ਮੁਸਲਮਾਨਾਂ, ਕੰਨੂ ਵਾਸੀ ਗੋਪਾਲ ਨਗਰ, ਰਵੀ ਲੁਭਾਨਾ, ਫਤਿਹ ਤੇ ਇਕ ਅਣਪਛਾਤੇ ਨੌਜਵਾਨ 'ਤੇ ਕੇਸ ਦਰਜ ਕਰਕੇ ਗੁਰਪ੍ਰੀਤ ਗੋਪੀ ਨੂੰ ਅਰੈਸਟ ਕਰ ਕੇ ਜੇਲ ਭੇਜ ਦਿੱਤਾ ਸੀ ਜਦ ਕਿ ਗੋਪੀ ਤੋਂ ਇਲਾਵਾ ਕਿਸੇ ਹੋਰ ਨੂੰ ਅਰੈਸਟ ਹੀ ਨਹੀਂ ਕੀਤਾ ਗਿਆ। ਉਧਰ ਥਾਣਾ-1 ਦੇ ਇੰਚਾਰਜ ਸੁਖਬੀਰ ਸਿੰਘ ਦਾ ਕਹਿਣਾ ਹੈ ਕਿ ਉਹ ਕਈ ਵਾਰ ਮੁਲਜ਼ਮਾਂ ਦੇ ਘਰ ਰੇਡ ਕਰ ਚੁੱਕੇ ਹਨ ਪਰ ਉਹ ਫਰਾਰ ਮਿਲੇ ਪਰ ਜਲਦੀ ਹੀ ਉਨ੍ਹਾਂ ਨੂੰ ਵੀ ਅਰੈਸਟ ਕਰ ਲਿਆ ਜਾਵੇਗਾ। ਇੰਸਪੈਕਟਰ ਸੁਖਬੀਰ ਸਿੰਘ ਨੇ ਕਿਹਾ ਕਿ ਪੁਲਸ 'ਤੇ ਕਿਸੇ ਤਰ੍ਹਾਂ ਦਾ ਕੋਈ ਸਿਆਸੀ ਦਬਾਅ ਨਹੀਂ ਹੈ।
ਜਲੰਧਰ: ਸ਼ੋਭਾ ਯਾਤਰਾ ਨੂੰ ਲੈ ਕੇ ਟ੍ਰੈਫਿਕ ਪੁਲਸ ਵੱਲੋਂ ਰੂਟ ਪਲਾਨ ਜਾਰੀ
NEXT STORY