ਭੁਲੱਥ,(ਰਜਿੰਦਰ)- ਪਿੰਡ ਮਾਡਲ ਟਾਊਨ ਵਿਖੇ ਵਿਆਹੁਤਾ ਨੇ ਜ਼ਹਿਰੀਲੀ ਚੀਜ਼ ਖਾ ਲਈ, ਜਿਸ ਦੀ ਜਲੰਧਰ ਹਸਪਤਾਲ ਵਿਚ ਪਹੁੰਚਣ ਤੋਂ ਪਹਿਲਾਂ ਮੌਤ ਹੋ ਗਈ। ਜਾਣਕਾਰੀ ਅਨੁਸਾਰ ਜੀਤਾ ਰਾਮ ਪੁੱਤਰ ਤੋਤਾ ਰਾਮ ਵਾਸੀ ਘਨਸ਼ਾਮਪੁਰ ਛੋਟਾ, ਥਾਣਾ ਮਹਿਤਾ ਜ਼ਿਲਾ ਅੰਮ੍ਰਿਤਸਰ ਨੇ ਦਸਿਆ ਕਿ ਉਸਦੀ ਛੋਟੀ ਲਡ਼ਕੀ ਬੇਵੀ ਉਰਫ ਰਾਸ਼ੀ ਦਾ ਵਿਆਹ ਗੁਰਮੀਤ ਚੰਦ ਪੁੱਤਰ ਸੋਨੂੰ ਵਾਸੀ ਮਾਡਲ ਟਾਊਨ ਨਾਲ ਕਰੀਬ 10 ਸਾਲ ਪਹਿਲਾਂ ਹੋਇਆ ਸੀ। ਜਿਨ੍ਹਾਂ ਦੇ 8 ਸਾਲਾਂ ਲਡ਼ਕਾ ਤੇ 7 ਸਾਲ ਦੀ ਲਡ਼ਕੀ ਹੈ। ਬੇਵੀ ਨਾਲ ਉਸ ਦਾ ਪਤੀ ਤੇ ਸਹੁੱਰਾ ਪਰਿਵਾਰ ਕੁੱਟਮਾਰ ਕਰਦਾ ਰਹਿੰਦਾ ਸੀ। ਕਈ ਵਾਰ ਪੰਚਾਇਤੀ ਫੈਸਲਾ ਵੀ ਹੋ ਚੁੱਕਾ ਹੈ। ਹੁਣ 1 ਮਾਰਚ ਨੂੰ ਮੇਰੇ ਘਰ ਸੁਖਮਨੀ ਸਾਹਿਬ ਦਾ ਭੋਗ ਸੀ, ਜਿਸ ਦੌਰਾਨ ਉਸਦੀ ਲਡ਼ਕੀ ਬੇਵੀ ਉਰਫ ਰਾਸ਼ੀ ਆਪਣੇ ਬੱਚਿਆਂ ਤੇ ਸਹੁਰੇ ਨਾਲ ਆਈ। ਇਸ ਤੋਂ ਬਾਅਦ ਲਡ਼ਕੀ ਦਾ ਸਹੁਰਾ ਸੋਨੂੰ ਤਾਂ ਵਾਪਸ ਆ ਗਿਆ ਤੇ ਲਡ਼ਕੀ ਉਨ੍ਹਾਂ ਕੋਲ ਰਹਿ ਪਈ ਸੀ। ਜਿਸ ਤੋਂ ਬਾਅਦ ਉਸ ਨੂੰ ਲੈਣ ਕੋਈ ਨਹੀਂ ਆਇਆ ਤੇ ਮੈਂ ਪਿੰਡ ਦੇ ਮੋਹਤਬਰਾਂ ਨੂੰ ਕਿਹਾ ਕਿ ਉਸਦੀ ਲਡ਼ਕੀ ਦੇ ਬੱਚਿਆਂ ਦੇ ਪੇਪਰ ਹਨ, ਇਨ੍ਹਾਂ ਨੂੰ ਘਰ ਛੱਡ ਆਈਏ, ਜਿਸ ਉਪਰੰਤ 17 ਮਾਰਚ ਨੂੰ ਪਿੰਡ ਦੇ ਮੋਹਤਬਰ ਵਿਅਕਤੀਆਂ ਨਾਲ ਉਹ ਪਿੰਡ ਮਾਡਲ ਟਾਊਨ ਪਹੁੰਚ ਕੇ ਆਪਣੀ ਲਡ਼ਕੀ ਬੇਵੀ ਉਰਫ ਰਾਸ਼ੀ ਨੂੰ ਉਸ ਦੇ ਸਹੁਰਾ ਪਰਿਵਾਰ ਦੇ ਘਰ ਛੱਡ ਗਏ।
ਜੀਤਾ ਰਾਮ ਨੇ ਕਿਹਾ ਕਿ 18 ਮਾਰਚ ਨੂੰ ਉਸਦੀ ਲਡ਼ਕੀ ਨੇ ਸਹੁਰਾ ਪਰਿਵਾਰ ਤੋਂ ਤੰਗ ਹੋ ਕੇ ਕੋਈ ਜ਼ਹਿਰੀਲੀ ਚੀਜ਼ ਖਾ ਲਈ। ਜਿਸ ਨੂੰ ਜਦੋਂ ਜਲੰਧਰ ਵਿਖੇ ਹਸਪਤਾਲ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਥੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਇਸ ਸਬੰਧੀ ਏ. ਐੱਸ. ਆਈ. ਜਸਬੀਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਬੇਵੀ ਉਰਫ ਰਾਸ਼ੀ ਦੇ ਪਤੀ ਗੁਰਮੀਤ ਚੰਦ, ਸਹੁਰਾ ਸੋਨੂੰ, ਸੱਸ ਦਰਸ਼ਨਾ ਤੇ ਦਿਓਰ ਮਨਜੀਤ ਸਿੰਘ ਖਿਲਾਫ ਕੇਸ ਦਰਜ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਇਸ ਸਬੰਧੀ ਮ੍ਰਿਤਕਾ ਦੇ ਸੱਸ, ਸਹੁਰਾ ਤੇ ਦਿਓਰ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਸਾਡਾ ਕੋਈ ਰੋਲ ਨਹੀਂ ਹੈ।
ਦਿੱਲੀ-ਸਫਦਰਜੰਗ ਹਸਪਤਾਲ 'ਚ ਕੋਰੋਨਾਵਾਇਰਸ ਦੇ ਮਰੀਜ਼ ਨੇ ਕੀਤੀ ਆਤਮਹੱਤਿਆ
NEXT STORY