ਜਲੰਧਰ (ਵੈੱਬ ਡੈਸਕ)- ਫੋਰਮ ਆਫ਼ ਰਿਟਾਇਰਡ ਡਿਪਲੋਮਾ ਇੰਜੀਨੀਅਰਜ਼ (ਪੰਜਾਬ) ਦੇ ਜਲੰਧਰ ਜੋਨ ਵੱਲੋਂ ਮਹੀਨਾਵਾਰ ਮੀਟੰਗ ਕੀਤੀ ਗਈ। ਇਹ ਮੀਟਿੰਗ ਜਲੰਧਰ ਦੇ M-5 ਸ਼ਾਕਾਹਾਰੀ ਰੈਸਟੋਰੈਂਟ ਵਿਖੇ ਫੋਰਮ ਦੇ ਬਾਨੀ ਪ੍ਰਧਾਨ ਇੰਜੀ. ਵਾਸੁਦੇਵ ਸ਼ਰਮਾ ਦੀ ਰਹਿਨੁਮਾਈ ਅਤੇ ਕਾਰਜਕਾਰੀ ਜ਼ੋਨਲ ਕਨਵੀਨਰ ਦੇ ਰੂਪ 'ਚ ਸੇਵਾ ਕਰ ਰਹੇ ਜ਼ੋਨਲ ਫਾਇਨਾਂਸ ਸਕੱਤਰ ਇੰਜੀ. ਸਤਨਾਮ ਸਿੰਘ ਅਟਵਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ 'ਚ ਫੋਰਮ ਦੀ ਸੂਬਾਈ ਕਾਰਜਕਾਰਨੀ ਕਮੇਟੀ ਦੇ ਅਹੁਦੇਦਾਰਾਂ ਇੰਜੀ. ਵੀ. ਕੇ. ਕਪੂਰ ਜਨਰਲ ਸਕੱਤਰ, ਇੰਜੀ. ਸੰਤੋਖ ਸਿੰਘ ਸੋਖੀ ਸੀਨੀਅਰ ਮੀਤ ਪ੍ਰਧਾਨ, ਅਸ਼ਵਨੀ ਕੁਮਾਰ ਭਾਟੀਆ ਫਾਇਨਾਂਸ ਸਕੱਤਰ ਅਤੇ ਇੰਜੀ. ਕੰਵਰਜੀਤ ਸਿੰਘ ਕਾਰਜਕਾਰਨੀ ਮੈਂਬਰ ਤੋਂ ਇਲਾਵਾ ਜਲੰਧਰ ਜੋਨ ਦੇ ਮੁੱਖ ਸਲਾਹਕਾਰ ਇੰਜੀ. ਵੀ ਕੇ ਕਪੂਰ (ਸੀਨੀਅਰ), ਕਾਰਜਕਾਰੀ ਜ਼ੋਨਲ ਕਨਵੀਨਰ/ਫਾਇਨਾਂਸ ਸਕੱਤਰ ਇੰਜੀ. ਸਤਨਾਮ ਸਿੰਘ ਅਟਵਾਲ, ਲੋਕ ਨਿਰਮਾਣ ਵਿਭਾਗ ਵਿਚੋਂ ਰਿਟਾਇਰ ਹੋਏ ਉਪ ਮੰਡਲ ਇੰਜੀ. ਬਲਰਾਜ ਭੱਲਾ, ਬੀ. ਕੇ. ਕੋਹਲੀ, ਨਰੇਸ਼ ਬਾਲੀ ਅਤੇ ਹਰਭਜਨ ਸਿੰਘ, ਜਲ ਸਰੋਤ ਵਿਭਾਗ ਵਿਚੋਂ ਰਿਟਾਇਰ ਹੋਏ ਉੱਪ ਮੰਡਲ ਇੰਜੀ. ਜਸਪਾਲ ਸਿੰਘ ਮਠਾੜੂ,ਨਗਰ ਨਿਗਮ ਜਲੰਧਰ ਵਿਚੋਂ ਰਿਟਾਇਰ ਹੋਏ ਕਾਰਜਕਾਰੀ ਇੰਜੀਨੀਅਰ ਉਦੈ ਖੁਰਾਣਾ ਅਤੇ ਸੁਮਨ ਸਿੰਘ, ਪਾਵਰ ਕੋਮ ਵਿਚੋਂ ਰਿਟਾਇਰ ਹੋਏ ਇੰਜੀ. ਜੇ. ਪੀ. ਮੰਗੋਤਰਾ, ਗਰਾਊਂਡ ਵਾਟਰ ਸੈੱਲ ਵਿਭਾਗ ਵਿਚੋਂ ਰਿਟਾਇਰ ਹੋਏ ਇੰਜੀ. ਬਲਦੇਵ ਸਿੰਘ ਹਾਜ਼ਰ ਹੋਏ।
ਇਹ ਵੀ ਪੜ੍ਹੋ: ਡਾ. ਮਨਮੋਹਨ ਸਿੰਘ ਦੇ ਪਰਿਵਾਰ ਨੂੰ ਮਿਲੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਪਰਗਟ ਸਿੰਘ, ਪਤਨੀ ਨਾਲ ਕੀਤੀ ਮੁਲਾਕਾਤ
ਜਨਰਲ ਸਕੱਤਰ ਇੰਜੀ. ਵੀ. ਕੇ ਕਪੂਰ ਨੇ ਮੰਚ ਸੰਚਾਲਨ ਕਰਦਿਆਂ ਸਾਰੇ ਮਹਿਮਾਨਾਂ ਦਾ ਸਵਾਗਤ ਕਰਦੇ ਪਹਿਲੀ ਵਾਰ ਜਲੰਧਰ ਜ਼ੋਨ ਦੀ ਮੀਟਿੰਗ 'ਚ ਸ਼ਾਮਲ ਹੋਏ ਪਾਵਰਕਾਮ ਵਿਭਾਗ ਵਿਚੋਂ ਰਿਟਾਇਰ ਹੋਏ ਇੰਜੀ. ਬਲਰਾਜ ਸਿੰਘ ਔਲਖ ਅਤੇ ਇੰਜੀ. ਨਾਨਕ ਰਾਮ ਅਤੇ ਕਾਫ਼ੀ ਸਮੇਂ ਬਾਅਦ ਜ਼ੋਨ ਦੀ ਮੀਟਿੰਗ 'ਚ ਹਾਜ਼ਰ ਹੋਏ ਸੀਨੀਅਰ ਆਗੂ ਇੰਜੀ. ਬਲਰਾਜ ਭੱਲਾ ਜੀ ਦਾ ਫੁੱਲਾਂ ਦੇ ਹਾਰ ਪਵਾ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ ਕੀਤਾ। ਆਪਣੇ ਸੰਬੋਧਨ 'ਚ ਫੋਰਮ ਵੱਲੋਂ ਕੀਤੇ ਜਾ ਰਹੇ ਉਪਰਾਲੇ ਅਤੇ ਪ੍ਰਾਪਤੀਆਂ ਦੀ ਚਰਚਾ ਕੀਤੀ। ਫੋਰਮ ਦੀ ਸੂਬਾਈ ਕਾਰਜਕਾਰਨੀ ਕਮੇਟੀ ਦੀ ਅਗਲੀ ਮੀਟਿੰਗ ਦੀ ਤਿਆਰੀ ਹਿਤ ਸਾਰੇ ਏਜੰਡਾ ਬਿੰਦੂਆਂ ਉੱਤੇ ਵਿਸਤ੍ਰਤ ਚਰਚਾ ਕੀਤੀ ਗਈ। ਫੋਰਮ ਦੇ ਮੈਂਬਰਾਂ ਦੀ ਰਜਿਸਟਰੇਸ਼ਨ ਵਿਚ ਵਾਧਾ ਕਰਨ ਵਾਸਤੇ ਉਨ੍ਹਾਂ ਸਾਥੀਆਂ ਨੂੰ ਜਲਦੀ ਰਜਿਸਟਰਡ ਮੈਂਬਰ ਬਣਾਉਣ ਦੇ ਉਪਰਾਲੇ ਕਰਨ ਦੀ ਬੇਨਤੀ ਕੀਤੀ, ਜਿਨ੍ਹਾਂ ਨੇ ਆਪਣੀ ਰਜਿਸਟਰੇਸ਼ਨ ਅਜੇ ਤੱਕ ਨਹੀਂ ਕਾਰਵਾਈ।
ਇਹ ਵੀ ਪੜ੍ਹੋ: ਪਰਗਟ ਸਿੰਘ ਨੂੰ ਹੀ ਕਿਉਂ ਬਣਾਇਆ ਗਿਆ PPCC ਦਾ ਪ੍ਰਧਾਨ! ਜਾਣੋ ਆਖ਼ਰੀ ਸਮੇਂ ਕਿਵੇਂ ਪਲਟ ਗਿਆ ਫ਼ੈਸਲਾ
ਪੰਜਾਬ ਦੇ ਬਾਨੀ ਸੂਬਾ ਪ੍ਰਧਾਨ ਅਤੇ ਫੋਰਡੇ (ਇੰਡੀਆ) ਦੇ ਮੌਜੂਦਾ ਸੀਨੀਅਰ ਮੀਤ ਪ੍ਰਧਾਨ ਇੰਜੀ. ਵਾਸੁਦੇਵ ਨੇ ਆਪਣੇ ਸੰਬੋਧਨ 'ਚ ਸਮੂਹ ਅਹੁਦੇਦਾਰ ਅਤੇ ਮੈਂਬਰਾਂ ਨੂੰ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਦੇ ਪੈਨਸ਼ਨਰਾਂ/ਮੁਲਾਜ਼ਮਾਂ ਪ੍ਰਤੀ ਨਕਾਰਾਤਮਕ ਰਵਈਏ ਸਬੰਧੀ ਜਾਗਰੂਕ ਅਤੇ ਲਾਮਬੰਦ ਰਹਿਣ ਵਾਸਤੇ ਪ੍ਰੇਰਿਤ ਕੀਤਾ ਅਤੇ ਨਾਲ ਹੀ ਸੋਇਲ ਕੰਜ਼ਰਵੇਸ਼ਨ ਵਿਭਾਗ ਦੇ ਜੂਨੀਅਰ ਇੰਜੀਨੀਅਰਾਂ ਨਾਲ ਹੀ ਪੇਅ ਪੈਰਿਟੀ ਦੇ ਸੁਪਰੀਮ ਕੋਰਟ ਵਿੱਚ ਚੱਲ ਰਹੇ ਕੇਸ ਦੀ ਵਿਸਥਾਰ ਨਾਲ ਜਾਣਕਾਰੀ ਵੀ ਦਿੱਤੀ। 10 ਅਕਤੂਬਰ ਨੂੰ ਪੈਨਸ਼ਨਰਜ਼/ਮੁਲਾਜ਼ਮ ਸਾਂਝਾ ਫਰੰਟ ਦੇ ਪਲੇਟਫਾਰਮ 'ਤੇ ਸੰਗਰੂਰ ਵਿਖੇ ਮਹਾ ਰੈਲੀ ਵਿਚ ਫੋਰਡੇ-ਪੰਜਾਬ (ਰਜਿ.) ਦੇ ਸਮੂਹ ਮੈਂਬਰਾਂ ਵੱਲੋਂ ਸ਼ਮੂਲੀਅਤ ਕੀਤੀ ਜਾਵੇਗੀ। ਅੱਜ ਦੀ ਮੀਟਿੰਗ 'ਚ ਅਕਤੂਬਰ ਮਹੀਨੇ 'ਚ ਜਨਮੇ ਇੰਜੀ. ਸਰਬਜੀਤ ਸਿੰਘ ਕੰਬੋਜ ਦੇ ਜਨਮਦਿਨ ਦਾ ਕੇਕ ਉਨ੍ਹਾਂ ਦੀ ਗੈਰ-ਹਾਜ਼ਰੀ ਵਿਚ ਜ਼ੋਨ 'ਚ ਨਵੇਂ ਜੁਆਇੰਨ ਕੀਤੇ ਮੈਂਬਰਾਂ ਦੇ ਹੱਥੋਂ ਕਟਵਾਇਆ ਗਿਆ। ਅੰਤ 'ਚ ਜ਼ੋਨਲ ਕਨਵੀਨਰ ਇੰਜੀ. ਵੀ. ਕੇ. ਕਪੂਰ ਨੇ ਜਲੰਧਰ ਜ਼ੋਨ ਦੇ ਸਮੂਹ ਮੈਂਬਰਾਂ ਦਾ ਅਤੇ ਵਿਸ਼ੇਸ਼ ਤੌਰ 'ਤੇ ਇੰਜੀ. ਸਤਨਾਮ ਸਿੰਘ ਅਟਵਾਲ ਦਾ ਸ਼ਾਨਦਾਰ ਪਰਬੰਧ ਕਰਨ ਲਈ ਧੰਨਵਾਦ ਕੀਤਾ।
ਇਹ ਵੀ ਪੜ੍ਹੋ: 29 ਨਵੰਬਰ ਤੱਕ ਲੱਗੀਆਂ ਵੱਡੀਆਂ ਪਾਬੰਦੀਆਂ! ਨਵਾਂਸ਼ਹਿਰ ਜ਼ਿਲ੍ਹਾ ਮੈਜਿਸਟ੍ਰੇਟ ਨੇ ਹੁਕਮ ਕੀਤੇ ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਡਾ. ਮਨਮੋਹਨ ਸਿੰਘ ਦੇ ਪਰਿਵਾਰ ਨੂੰ ਮਿਲੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਪਰਗਟ ਸਿੰਘ, ਪਤਨੀ ਨਾਲ ਕੀਤੀ ਮੁਲਾਕਾਤ
NEXT STORY