ਜਲੰਧਰ (ਸੋਨੂੰ) - ਸਟਾਫ ਦੀ ਚੱਲ ਰਹੀ ਕਮੀ ਦੇ ਚਲਦਿਆਂ ਲਗਾਤਾਰ ਵੱਧ ਰਹੇ ਬੋਝ ਦੇ ਕਾਰਨ ਟ੍ਰੋਮਾ ਸੈਂਟਰ ਅਤੇ ਸਟਾਫ ਨਰਸਾਂ ਨੇ ਪ੍ਰਦਰਸ਼ਨ ਕਰਦੇ ਹੋਏ ਮੈਡੀਕਲ ਸੁਪਰੀਡੈਂਟ ਨੂੰ ਮੰਗ ਪੱਤਰ ਦਿੱਤਾ ਗਿਆ। ਮੰਗ-ਪੱਤਰ ਸੌਂਪਦੇ ਹੋਏ ਸਟਾਫ ਨਰਸਾ ਨੇ ਦੱਸਿਆ ਕਿ ਸਟਾਫ ਦੀ ਕਮੀ ਹੋਣ ਕਾਰਨ ਉਨ੍ਹਾਂ ਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਵਾਰ ਉਨ੍ਹਾਂ ਨੂੰ ਆਪਣੇ ਕੰਮ ਦੇ ਨਾਲ-ਨਾਲ ਹੋਰਾਂ ਦਾ ਵੀ ਕੰਮ ਕਰਨਾ ਪੈਂਦਾ ਹੈ। ਨਰਸਾਂ ਨੇ ਕਿਹਾ ਕਿ ਸਟਾਫ ਨਾ ਹੋਣ ਕਾਰਨ ਮਰੀਜ਼ ਵੀ ਉਨ੍ਹਾਂ ਨਾਲ ਕਈ ਵਾਰ ਦੁਰਵਿਵਹਾਰ ਕਰਦੇ ਹਨ, ਜੋ ਉਨ੍ਹਾਂ ਨੂੰ ਸਹਿਣ ਕਰਨਾ ਪੈਂਦਾ ਹੈ।
ਪ੍ਰਦਰਸ਼ਨ ਕਰ ਰਹੀਆਂ ਨਰਸਾਂ ਨੇ ਪੱਤਰਕਾਰ ਨੂੰ ਦੱਸਿਆ ਕਿ ਇਸ ਸਮੇਂ ਸੈਂਟਰ 'ਚ 113 ਦੇ ਕਰੀਬ ਨਰਸਾਂ ਹਨ, ਜਦਕਿ ਕੰਮ ਕਰਨ ਦੇ ਲਈ 200 ਨਰਸਾਂ ਦੀ ਜ਼ਰੂਰਤ ਹੈ। ਸਿਵਲ ਹਸਪਤਾਲ 'ਚ 500 ਦੇ ਕਰੀਬ ਬੈੱਡ ਲੱਗੇ ਹੋਏ ਹਨ। ਨਰਸਾਂ ਦੇ ਮੰਗ ਕੀਤੀ ਕਿ ਚੰਗਾ ਅਤੇ ਸੁਰੱਖਿਅਤ ਕੰਮ ਕਰਨ ਲਈ ਜਲਦੀ ਤੋਂ ਜਲਦੀ ਸਟਾਫ ਦੀ ਭਰਤੀ ਕੀਤੀ ਜਾਵੇ।
ਪਾਵਨ ਨਗਰੀ ਦਾ ਵਿਕਾਸ ਸੂਬੇ 'ਚ ਪਹਿਲ ਦੇ ਆਧਾਰ 'ਤੇ ਹੋਵੇਗਾ: ਕੈਪਟਨ
NEXT STORY