ਹੁਸ਼ਿਆਰਪੁਰ (ਅਮਰਿੰਦਰ)— ਸੋਮਵਾਰ ਸਵੇਰੇ 11 ਵਜੇ ਦੇ ਕਰੀਬ ਥਾਣਾ ਸਿਟੀ ਕੰਪਲੈਕਸ 'ਚ ਉਸ ਸਮੇਂ ਮਾਹੌਲ ਗਮਗੀਨ ਹੋ ਗਿਆ, ਜਦੋਂ ਸ਼ਨੀਵਾਰ ਤੋਂ ਲਾਪਤਾ 17 ਸਾਲਾ ਸ਼ੁਭਮ ਨੂੰ ਸਿਟੀ ਪੁਲਸ ਨੇ ਹਰਿਦੁਆਰ ਤੋਂ ਲਿਆ ਕੇ ਉਸ ਦੇ ਪਰਿਵਾਰ ਦੇ ਹਵਾਲੇ ਕੀਤਾ। ਸ਼ੁਭਮ ਦਾ ਪਿਤਾ ਅਤੇ ਹੋਰ ਪਰਿਵਾਰਕ ਮੈਂਬਰ ਭਾਵੁਕ ਹੋਏ ਵਾਰ-ਵਾਰ ਥਾਣਾ ਸਿਟੀ ਪੁਲਸ ਦਾ ਧੰਨਵਾਦ ਕਰ ਰਹੇ ਸਨ।
ਐੱਸ. ਐੱਚ. ਓ. ਸਬ-ਇੰਸਪੈਕਟਰ ਬ੍ਰਿਜ ਮੋਹਨ ਦੀ ਹਾਜ਼ਰੀ 'ਚ ਸ਼ੁਭਮ ਨੇ ਮੀਡੀਆ ਨੂੰ ਦੱਸਿਆ ਕਿ ਮਾਪੇ ਕਦੇ ਸਾਨੂੰ ਬਾਹਰ ਘੁਮਾਉਣ ਨਹੀਂ ਲਿਜਾਂਦੇ ਸਨ। ਦੋਸਤਾਂ ਦੇ ਮੂੰਹੋਂ ਘੁੰਮਣ-ਫਿਰਨ ਅਤੇ ਆਊਟਿੰਗ ਦੀਆਂ ਕਹਾਣੀਆਂ ਸੁਣ-ਸੁਣ ਕੇ ਉਹ ਘਰ ਵਾਲਿਆਂ ਨੂੰ ਬਿਨਾਂ ਦੱਸੇ ਸ਼ਨੀਵਾਰ ਚੰਡੀਗੜ੍ਹ ਹੁੰਦੇ ਹੋਏ ਹਰਿਦੁਆਰ ਵੱਲ ਨਿਕਲ ਗਿਆ ਸੀ।
ਗੰਗਾ 'ਚ ਇਸ਼ਨਾਨ ਕਰਨ ਤੋਂ ਬਾਅਦ ਘਰ ਲਈ ਭਰਿਆ ਜਲ
ਸ਼ੁਭਮ ਨੇ ਦੱਸਿਆ ਕਿ ਟੀ. ਵੀ. ਅਤੇ ਫੋਟੋਆਂ 'ਚ ਉਸ ਨੇ ਹਰਿਦੁਆਰ ਦੇਖਿਆ ਸੀ। ਹਰਿਦੁਆਰ 'ਚ ਜਦੋਂ ਉਸ ਨੇ ਗੰਗਾ ਨਦੀ ਵੇਖੀ ਤਾਂ ਐਤਵਾਰ ਸਵੇਰੇ ਗੰਗਾ 'ਚ ਇਸ਼ਨਾਨ ਕਰਨ ਤੋਂ ਬਾਅਦ ਬੋਤਲ ਖਰੀਦ ਕੇ ਘਰ ਲਈ ਗੰਗਾਜਲ ਵੀ ਭਰ ਲਿਆ। ਦੁਪਹਿਰ 2 ਵਜੇ ਦੇ ਕਰੀਬ ਉਹ ਬੱਸ ਸਟੈਂਡ ਉੱਤੇ ਪਹੁੰਚਿਆ ਹੀ ਸੀ ਕਿ ਪੁਲਸ ਉਸ ਨੂੰ ਫੜ ਕੇ ਅੱਜ ਹੁਸ਼ਿਆਰਪੁਰ ਲੈ ਆਈ। ਉਸ ਨੂੰ ਕਿਸੇ ਨੇ ਨਹੀਂ ਵਰਗਲਾਇਆ ਸੀ। ਸਿਰਫ 1 ਦਿਨ ਘਰੋਂ ਬਾਹਰ ਰਹਿਣ ਦੌਰਾਨ ਉਸ ਨੂੰ ਅਹਿਸਾਸ ਹੋ ਗਿਆ ਹੈ ਕਿ ਆਪਣਾ ਘਰ ਅਤੇ ਮਾਤਾ-ਪਿਤਾ ਹੀ ਬੱਚਿਆਂ ਲਈ ਸਭ ਕੁਝ ਹਨ। ਉਹ ਹੁਣ ਕਦੇ ਵੀ ਬਿਨਾਂ ਘਰ ਦੱਸੇ ਬਾਹਰ ਘੁੰਮਣ ਨਹੀਂ ਜਾਵੇਗਾ। ਸ਼ੁਭਮ ਦੀ ਇਹ ਗੱਲ ਸੁਣ ਕੇ ਉਸ ਦੇ ਪਿਤਾ ਕਮਲੇਸ਼ ਦੀਆਂ ਅੱਖਾਂ ਭਰ ਆਈਆਂ।
'ਸਾਈਬਰ ਬ੍ਰਾਂਚ ਵੱਲੋਂ ਸਾਨੂੰ ਲਗਾਤਾਰ ਮਿਲ ਰਹੀ ਸੀ ਲੋਕੇਸ਼ਨ'
ਐੱਸ. ਐੱਚ. ਓ. ਸਬ-ਇੰਸਪੈਕਟਰ ਬ੍ਰਿਜ ਮੋਹਨ ਨੇ ਦੱਸਿਆ ਕਿ ਸਾਨੂੰ ਸਾਈਬਰ ਕ੍ਰਾਈਮ ਤੋਂ ਸ਼ੁਭਮ ਦੇ ਮੋਬਾਇਲ ਦੀ ਲੋਕੇਸ਼ਨ ਲਗਾਤਾਰ ਮਿਲ ਰਹੀ ਸੀ। ਹੁਸ਼ਿਆਰਪੁਰ ਬੈਠੇ-ਬੈਠੇ ਅਸੀਂ ਹਰਿਦੁਆਰ ਗਈ ਪੁਲਸ ਟੀਮ 'ਚ ਸ਼ਾਮਲ ਏ. ਐੱਸ. ਆਈ. ਕਿਰਣ ਸਿੰਘ ਨੂੰ ਲੋਕੇਸ਼ਨ ਦੱਸ ਰਹੇ ਸੀ। ਐਤਵਾਰ ਦੁਪਹਿਰੇ 2 ਵਜੇ ਦੇ ਕਰੀਬ ਅਸੀਂ ਲੋਕੇਸ਼ਨ ਦੀ ਸਹਾਇਤਾ ਨਾਲ ਸ਼ੁਭਮ ਨੂੰ ਹਰਿਦੁਆਰ ਦੇ ਬੱਸ ਸਟੈਂਡ ਤੋਂ ਬਰਾਮਦ ਕਰ ਲਿਆ।
ਸੁਲਤਾਨਪੁਰ ਲੋਧੀ ਵਿਖੇ ਸਰਕਾਰੀ ਸਮਾਗਮ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਪ੍ਰੋਗਰਾਮ 'ਚ ਪੁੱਜੇ ਰਾਸ਼ਟਰਪਤੀ
NEXT STORY