ਜਲੰਧਰ,(ਸੋਨੂ)- ਪੰਜਾਬ ਦੇ ਨੌਜਵਾਨਾਂ 'ਚ ਵਿਦੇਸ਼ ਜਾ ਕੇ ਨੋਟ ਕਮਾਉਣ ਦਾ ਕਰੇਜ ਬਹੁਤ ਹੈ ਇਹ ਕਰੇਜ ਖਾਸ ਕਰ ਦੋਆਬੇ ਜ਼ਿਲੇ ਦੇ ਨੌਜਵਾਨਾਂ 'ਚ ਜਿਆਦਾ ਦੇਖਣ ਨੂੰ ਮਿਲਿਆ ਹੈ। ਜਿਸ ਕਾਰਨ ਉਹ ਫਰਜ਼ੀ ਏਜੰਟਾਂ ਦੇ ਚੱਕਰਾਂ 'ਚ ਫਸ ਜਾਂਦੇ ਹਨ ਤੇ ਆਪਣੇ ਜੀਵਨ ਭਰ ਦੀ ਪੁੰਜੀ ਗੁਆ ਬੈਠਦੇ ਹਨ। ਕਈ ਵਾਰ ਤਾਂ ਵਿਦੇਸ਼ਾਂ 'ਚ ਗਏ ਨੌਜਵਾਨਾਂ ਦੀ ਜਾਨ ਵੀ ਚਲੀ ਜਾਂਦੀ ਹੈ ਤੇ ਕਈ ਲਾਪਤਾ ਹੋ ਜਾਂਦੇ ਹਨ।
ਅਜਿਹਾ ਮਾਮਲਾ ਜਲੰਧਰ ਦੇ ਪ੍ਰੈਸ ਕਲੱਬ 'ਚ ਦੇਖਣ ਨੂੰ ਮਿਲਿਆ ਹੈ ਜਿਥੇ ਬ੍ਰਮੋਸ 'ਚ ਢਾਈ ਸਾਲ ਤੋਂ ਲਾਪਤਾ ਹੋਏ 6 ਨੌਜਵਾਨਾਂ ਦੇ ਪਰਿਵਾਰਾਂ ਨੇ ਭਾਰਤ ਤੇ ਸੂਬਾ ਸਰਕਾਰ ਤੋਂ ਨੌਜਵਾਨਾਂ ਨੂੰ ਲੱਭਣ ਦੀ ਗੁਹਾਰ ਲਾਈ ਹੈ।
ਏਜੰਟਾਂ ਦੇ ਹੱਥੇ ਚੜ੍ਹ ਕੇ ਪਿਛਲੇ ਢਾਈ ਸਾਲ ਤੋਂ ਲਾਪਤਾਂ ਹੋਏ 2 ਮੁਕੇਰਿਆਂ 1 ਗੁਰਦਾਸਪੁਰ 1 ਅੰਮ੍ਰਿਤਸਰ ਤੇ 2 ਕਪੂਰਥਲਾ ਦੇ ਪਰਿਵਾਰਾਂ ਨੇ ਨੌਜਵਾਨਾਂ ਦੀ ਸਹੀ ਸਲਾਮਤੀ ਲਈ ਵਾਪਸੀ ਦੀ ਗੁਹਾਰ ਲਾਈ ਹੈ। ਲਾਪਤਾਂ ਹੋਏ ਨੌਜਵਾਨਾਂ ਦੇ ਪਰਿਵਾਰਾਂ ਮੁਤਾਬਕ ਇਕ ਏਜੰਟ ਮੁਕੇਰਿਆਂ ਦਾ ਰਹਿਣ ਵਾਲਾ ਹੈ ਤੇ ਦੂਸਰਾ ਭੁਲੱਥ ਦਾ ਰਹਿਣ ਵਾਲਾ ਹੈ। ਉਸ ਨੇ ਉਨ੍ਹਾਂ ਦੇ ਬੱਚਿਆਂ ਨੂੰ ਅਮਰੀਕਾ ਭੇਜਣ ਦਾ ਵਾਅਦਾ ਕੀਤਾ ਸੀ ਪਰ ਉਨ੍ਹਾਂ ਨੂੰ ਬ੍ਰਮੋਸ ਦੀ ਮੁਫਤ ਪੋਰਟ 'ਤੇ ਛੱਡ ਦਿੱਤਾ ਤੇ 2 ਅਗਸਤ 2017 ਨੂੰ ਉਨ੍ਹਾਂ ਨਾਲ ਆਖਰੀ ਗੱਲ ਹੋਈ ਸੀ ਜਿਸ ਤੋਂ ਬਾਅਦ ਉਨ੍ਹਾਂ ਦੇ ਬੱਚੇ ਲਾਪਤਾ ਹਨ।
ਪੁਲਸ ਨੇ ਦੋਵੇਂ ਫਰਜੀ ਏਜੰਟਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਪਰਿਵਾਰ ਦੀ ਮੰਗ ਹੈ ਕਿ ਉਨ੍ਹਾਂ ਕੋਲੋਂ ਸਖਤੀ ਨਾਲ ਪੁੱਛ-ਗਿੱਛ ਕੀਤੀ ਜਾਵੇ ਤਾਂ ਕਿ ਉਨ੍ਹਾਂ ਦੇ ਬੱਚਿਆਂ ਬਾਰੇ ਕੁੱਝ ਪਤਾ ਕੀਤਾ ਜਾ ਸਕੇ ਤੇ ਉਨ੍ਹਾਂ ਨੇ ਸਰਕਾਰ ਦੇ ਵਿਦੇਸ਼ ਮੰਤਰਾਲੇ ਕੋਲੋਂ ਬੱੱੱੱਚਿਆਂ ਦੀ ਭਾਲ ਕਰਨ ਦੀ ਮੰਗ ਕੀਤੀ ਹੈ।
ਕਣਕ ਬੀਜਣ ਸਮੇਂ ਰੋਟਾਵੇਟਰ ਦੀ ਲਪੇਟ 'ਚ ਆਉਣ ਨਾਲ ਨੌਜਵਾਨ ਦੀ ਮੌਤ
NEXT STORY