ਲੋਹੀਆਂ ਖਾਸ (ਮਨਜੀਤ)— ਬੀਤੇ ਦਿਨੀਂ 10 ਸਤੰਬਰ ਦੀ ਸਵੇਰ ਨੂੰ ਪਿੰਡ ਗੱਟੀ ਪੀਰਬਖਸ਼ ਤੋਂ ਸਰਕਾਰੀ ਹਾਈ ਸਕੂਲ ਪਿੰਡ ਫਤਿਹਪੁਰ ਭਗਵਾਂ ਵਿਖੇ ਰੋਜ਼ਾਨਾ ਵਾਂਗ ਪੜ੍ਹਨ ਆਉਂਦੀ ਕਰੀਬ 15 ਸਾਲਾ 9ਵੀਂ ਕਲਾਸ ਦੀ ਵਿਦਿਆਰਥਣ ਲਾਪਤਾ ਹੋ ਗਈ ਸੀ। ਵਿਦਿਆਰਥਣ ਨੂੰ ਗਵਾਚਿਆਂ 6 ਦਿਨ ਬੀਤ ਚੁੱਕੇ ਸਨ ਪਰ ਪੁਲਸ ਹੱਥ ਕੋਈ ਸੁਰਾਗ ਨਹੀਂ ਲੱਗਾ। ਜਦੋਂ 'ਜਗ ਬਾਣੀ' ਵੱਲੋਂ ਉਕਤ ਵਾਪਰੀ ਘਟਨਾ ਸਬੰਧੀ ਖ਼ਬਰ ਪ੍ਰਕਾਸ਼ਤ ਕਰ ਕੇ ਸਾਰਾ ਮਾਮਲਾ ਲੋਕਾਂ ਦੇ ਸਾਹਮਣੇ ਲਿਆਂਦਾ ਤਾਂ ਪੁਲਸ ਵੱਲੋਂ ਕੀਤੀ ਜਾ ਰਹੀ ਤਫਤੀਸ਼ ਵਿਚ ਤੇਜ਼ੀ ਲਿਆਂਦੀ ਗਈ, ਜਿਸ ਕਾਰਣ ਲੋਹੀਆਂ ਪੁਲਸ ਵੱਲੋਂ ਚੰਦ ਘੰਟਿਆਂ 'ਚ ਹੀ ਮਾਮਲਾ ਟਰੇਸ ਕਰ ਲਿਆ ਕਿ ਲਾਪਤਾ ਲੜਕੀ ਗੰਗਾ ਨਗਰ (ਰਾਜਸਥਾਨ) ਹੈ, ਜਿਸ 'ਤੇ ਥਾਣਾ ਮੁਖੀ ਦਲਬੀਰ ਸਿੰਘ ਨੇ ਇਕ ਪੁਲਸ ਪਾਰਟੀ ਨੂੰ ਗੰਗਾ ਨਗਰ ਭੇਜ ਕੇ ਲੜਕੀ ਨੂੰ ਲੋਹੀਆਂ ਲਿਆਂਦਾ ਅਤੇ ਉਸ ਦੀ ਮਾਤਾ ਹਵਾਲੇ ਕਰ ਦਿੱਤਾ।
ਸਰਹੱਦੀ ਇਲਾਕਿਆਂ 'ਚ ਡਾਕਟਰਾਂ ਦੀ ਘਾਟ ਦੂਰ ਕਰਨ ਲਈ ਕੀਤੀ ਜਾਵੇਗੀ ਭਰਤੀ : ਬਲਬੀਰ ਸਿੱਧੂ
NEXT STORY