ਜਲੰਧਰ (ਸੋਨੂੰ)— ਜਲੰਧਰ ਦੇ ਗੋਪਾਲ ਨਗਰ 'ਚ ਸਥਿਤ ਐੱਸ. ਏ. ਮੋਬਾਇਲ ਹਾਊਸ 'ਚ ਚੋਰਾਂ ਨੇ ਦੁਕਾਨ ਦੇ ਤਾਲੇ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਸਤਿੰਦਰ ਸ਼ਰਮਾ ਪੁੱਤਰ ਹਰਮੇਸ਼ ਸ਼ਰਮਾ ਵਾਸੀ ਲਾਂਬੜਾ ਨੇ ਦੱਸਿਆ ਕਿ ਉਹ ਰੋਜ਼ਾਨਾ ਵਾਂਗ ਰਾਤ 8 ਵਜੇ ਦੁਕਾਨ ਬੰਦ ਕਰਕੇ ਘਰ ਗਿਆ ਸੀ।
ਸਵੇਰੇ ਜਦੋਂ ਉਹ ਦੁਕਾਨ 'ਤੇ ਆਇਆ ਤਾਂ ਉਸ ਨੇ ਦੇਖਿਆ ਕਿ ਸ਼ਟਰ ਦੇ ਤਾਲੇ ਟੁੱਟੇ ਹੋਏ ਸਨ। ਦੁਕਾਨ ਦੇ ਅੰਦਰ ਜਾ ਕੇ ਦੇਖਿਆ ਤਾਂ ਸਾਰਾ ਸਾਮਾਨ ਬਿਖਰਿਆ ਪਿਆ ਸੀ ਅਤੇ ਗੱਲੇ 'ਚੋਂ 80 ਹਜ਼ਾਰ ਦੀ ਨਕਦੀ, 200 ਆਮ ਫੋਨ, 40 ਸਮਾਰਟ ਫੋਨ ਅਤੇ ਲੈਪਟਾਪ ਚੋਰੀ ਹੋਇਆ ਪਿਆ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਨੰਬਰ-2 ਦੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਅਗਲੇਰੀ ਜਾਂਚ ਸ਼ੁਰੂ ਕੀਤੀ।
ਇਟਲੀ 'ਚ ਪੰਜਾਬੀ ਨੌਜਵਾਨ ਦੀ ਹੋਈ ਮੌਤ ਦੇ ਮਾਮਲੇ 'ਚ ਪਰਿਵਾਰ ਨੇ ਲਗਾਈ ਇਹ ਗੁਹਾਰ
NEXT STORY