ਜਲੰਧਰ (ਵਰੁਣ)–ਭਾਰਗੋ ਕੈਂਪ ਵਿਚ 30 ਅਕਤੂਬਰ ਨੂੰ ਦਿਨ-ਦਿਹਾੜੇ ਵਿਜੇ ਜਿਊਲਰਸ ਵਿਚ ਗੰਨ ਪੁਆਇੰਟ ’ਤੇ ਲੁੱਟਖੋਹ ਕਰਨ ਦੇ ਮਾਮਲੇ ਵਿਚ ਪੁਲਸ ਨੇ ਮੋਬਾਇਲ ਅਸੈੱਸਰੀ ਦੀ ਦੁਕਾਨ ਚਲਾਉਣ ਵਾਲੇ ਵਿਅਕਤੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ ਹੈ ਕਿ ਇਸੇ ਦੁਕਾਨਦਾਰ ਨੂੰ ਲੁਟੇਰਿਆਂ ਨੇ ਅਜਮੇਰ ਭੱਜਣ ਤੋਂ ਪਹਿਲਾਂ ਵਾਰਦਾਤ ਵਿਚ ਵਰਤੀ ਪਿਸਤੌਲ ਦਿੱਤੀ ਸੀ। ਪੁਲਸ ਨੇ ਉਕਤ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸ ਤੋਂ ਪਿਸਤੌਲ ਵੀ ਬਰਾਮਦ ਕਰ ਲਈ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਰੂਹ ਕੰਬਾਊ ਘਟਨਾ! ਨਾਜਾਇਜ਼ ਸੰਬੰਧਾਂ ਨੇ ਉਜਾੜ 'ਤਾ ਘਰ, NRI ਕੁੱਟ-ਕੁੱਟ ਕੇ ਮਾਰ ਦਿੱਤੀ ਪਤਨੀ
ਗ੍ਰਿਫ਼ਤਾਰ ਕੀਤੇ ਮੋਬਾਇਲ ਅਸੈੱਸਰੀ ਕਾਰੋਬਾਰੀ ਦੀ ਪਛਾਣ ਮਨਬੀਰ ਸਿੰਘ ਨਿਵਾਸੀ ਏਕਤਾ ਨਗਰ, ਰਾਮਾ ਮੰਡੀ ਦੇ ਰੂਪ ਵਿਚ ਹੋਈ ਹੈ। ਜਾਣਕਾਰੀ ਅਨੁਸਾਰ ਮਨਬੀਰ ਕੁਸ਼ਲ ਦਾ ਕਾਫ਼ੀ ਪੁਰਾਣਾ ਜਾਣਕਾਰ ਸੀ। ਕੁਝ ਸਮਾਂ ਪਹਿਲਾਂ ਭਾਰਗੋ ਕੈਂਪ ਦੇ ਕੁਸ਼ਲ ਅਤੇ ਹੋਰ ਨੌਜਵਾਨਾਂ ਦਾ ਦਕੋਹਾ ਦੇ ਕੁਝ ਨੌਜਵਾਨਾਂ ਨਾਲ ਝਗੜਾ ਹੋਇਆ ਸੀ। ਇਸ ਝਗੜੇ ਵਿਚ ਰਾਜ਼ੀਨਾਮਾ ਕਰਨ ਲਈ ਦਕੋਹਾ ਦੇ ਨੌਜਵਾਨਾਂ ਨੇ ਢਾਈ ਲੱਖ ਰੁਪਏ ਦੀ ਮੰਗ ਕੀਤੀ ਪਰ ਮਨਬੀਰ ਨੇ ਵਿਚਾਲੇ ਪੈ ਕੇ ਕੋਈ ਰਾਜ਼ੀਨਾਮਾ 50 ਹਜ਼ਾਰ ਰੁਪਏ ਵਿਚ ਕਰਵਾ ਦਿੱਤਾ। ਇਸ ਦੇ ਬਾਅਦ ਮਨਬੀਰ ਅਤੇ ਕੁਸ਼ਲ ਦੀ ਕਾਫ਼ੀ ਕਰੀਬੀ ਦੋਸਤੀ ਹੋ ਗਈ ਸੀ।
ਇਹ ਵੀ ਪੜ੍ਹੋ: ਸੇਵਾ ਕੇਂਦਰਾਂ 'ਚ ਜਾਣ ਵਾਲੇ ਦੇਣ ਧਿਆਨ! ਇਹ ਸੇਵਾਵਾਂ ਨਹੀਂ ਹੋ ਸਕੀਆਂ ਸ਼ੁਰੂ
ਦੂਜੇ ਪਾਸ ਮਨਬੀਰ ਨੇ ਪੁਲਸ ਦੇ ਸਾਹਮਣੇ ਕਿਹਾ ਕਿ ਕੁਸ਼ਲ ਉਸ ਨੂੰ ਪਿਸਤੌਲ ਜ਼ਰੂਰ ਦੇ ਗਿਆ ਸੀ ਪਰ ਉਸ ਨੇ ਉਸ ਨੂੰ ਕਿਸੇ ਵੀ ਵਾਰਦਾਤ ਬਾਰੇ ਨਹੀਂ ਦੱਸਿਆ। ਅਗਲੇ ਦਿਨ ਉਸ ਨੂੰ ਪਤਾ ਲੱਗਾ ਕਿ ਉਕਤ ਪਿਸਤੌਲ ਉਹੀ ਹੈ। ਹਾਲਾਂਕਿ ਮਨਬੀਰ ਨੇ ਇਸ ਦੇ ਬਾਵਜੂਦ ਪੁਲਸ ਨੂੰ ਪਿਸਟਲ ਬਾਰੇ ਨਹੀਂ ਦੱਸਿਆ।
ਮਨਬੀਰ ਨੇ ਕਿਹਾ ਕਿ ਉਕਤ ਪਿਸਤੌਲ ਕੁਸ਼ਲ ਉਸ ਕੋਲੋਂ ਨਹੀਂ, ਸਗੋਂ ਕਿਸੇ ਹੋਰ ਤੋਂ ਲੈ ਕੇ ਆਇਆ ਸੀ। ਹਾਲਾਂਕਿ ਪੁਲਸ ਨੇ ਮਨਬੀਰ ਨੂੰ ਨਾਮਜ਼ਦ ਕਰਕੇ ਉਸ ਨੂੰ ਰਿਮਾਂਡ ’ਤੇ ਲੈਣ ਤੋਂ ਬਾਅਦ ਪੁੱਛਗਿੱਛ ਉਪਰੰਤ ਜੇਲ੍ਹ ਭੇਜ ਦਿੱਤਾ ਹੈ। ਇਸ ਕੇਸ ਵਿਚ ਮਨਬੀਰ ਦੀ 6ਵੀਂ ਗ੍ਰਿਫ਼ਤਾਰੀ ਹੈ। ਪੁਲਸ 3 ਲੁਟੇਰਿਆਂ ਕੁਸ਼ਲ, ਗਗਨ ਅਤੇ ਕਰਨ ਦੇ ਨਾਲ-ਨਾਲ ਅਜਮੇਰ ਵਿਚ ਤਿੰਨਾਂ ਨੂੰ ਪਨਾਹ ਦੇਣ ਵਾਲਿਆਂ ਦੇ ਇਲਾਵਾ ਰੇਕੀ ਕਰਨ ਵਾਲੇ ਨੌਜਵਾਨ ਨੂੰ ਵੀ ਗ੍ਰਿਫ਼ਤਾਰ ਕਰ ਚੁੱਕੀ ਹੈ। ਮੁਲਜ਼ਮਾਂ ਕੋਲੋਂ ਵਿਜੇ ਜਿਊਲਰਸ ਤੋਂ ਲੁੱਟਿਆ ਸਾਰਾ ਸੋਨਾ ਵੀ ਬਰਾਮਦ ਹੋ ਚੁੱਕਾ ਹੈ। ਦੱਸਣਯੋਗ ਹੈ ਕਿ 30 ਅਕਤੂਬਰ ਨੂੰ 3 ਲੁਟੇਰਿਆਂ ਨੇ ਗੰਨ ਪੁਆਇੰਟ ’ਤੇ ਵਿਜੇ ਜਿਊਲਰਸ ਤੋਂ ਸੋਨਾ ਲੁੱਟ ਲਿਆ ਸੀ ਪਰ 72 ਘੰਟਿਆਂ ਵਿਚ ਹੀ ਕਮਿਸ਼ਨਰੇਟ ਪੁਲਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਸਾਰੀ ਰਿਕਵਰੀ ਕਰ ਲਈ ਸੀ।
ਇਹ ਵੀ ਪੜ੍ਹੋ: ਜਲੰਧਰ ਵਾਸੀ ਦੇਣ ਧਿਆਨ! ਨਾ ਕਰਿਓ ਹੁਣ ਇਹ ਗਲਤੀ, ਗਲੀ-ਮੁਹੱਲਿਆਂ 'ਚ ਵੀ ਹੋਵੇਗਾ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲੰਧਰ 'ਚ ਰੂਹ ਕੰਬਾਊ ਘਟਨਾ! ਨਾਜਾਇਜ਼ ਸੰਬੰਧਾਂ ਨੇ ਉਜਾੜ 'ਤਾ ਘਰ, NRI ਕੁੱਟ-ਕੁੱਟ ਕੇ ਮਾਰ ਦਿੱਤੀ ਪਤਨੀ
NEXT STORY