ਅਲਾਵਲਪੁਰ/ਕਿਸ਼ਨਗੜ੍ਹ ( ਬੰਗੜ, ਜ.ਬ.)— ਅੱਡਾ ਬਿਆਸ ਪਿੰਡ ਵਿਖੇ ਮੋਟਰ ਗੈਰੇਜ 'ਚ ਰਾਤ ਸਮੇਂ ਅੱਗ ਲੱਗਣ ਨਾਲ ਉਥੇ ਖੜ੍ਹੀ ਮਾਰੂਤੀ ਕਾਰ ਅਤੇ ਦੁਕਾਨ ਦਾ ਸਾਰਾ ਸਪੇਅਰ ਪਾਰਟ ਸੜ ਕੇ ਸੁਆਹ ਹੋ ਗਏ। ਜਾਣਕਾਰੀ ਦਿੰਦੇ ਹੋਏ ਮੋਟਰ ਗੈਰੇਜ ਅਤੇ ਮਾਲਕ ਸਤਿੰਦਰ ਸਿੰਘ ਸੋਨੀ ਨਿਵਾਸੀ ਗੜੀ ਬਖਸ਼ਾ ਨੇ ਦੱਸਿਆ ਕਿ ਉਥੇ ਹੀ ਉਨ੍ਹਾਂ ਦੀ ਮੋਟਰ ਗੈਰੇਜ ਹੈ। ਦੀਵਾਲੀ ਵਾਲੇ ਦਿਨ ਉਹ ਆਪਣੇ ਔਜ਼ਾਰਾਂ ਦੀ ਅਤੇ ਦੁਕਾਨ ਦੀ ਸਾਫ਼-ਸਫ਼ਾਈ ਕਰਕੇ ਆਪਣੇ ਪਿੰਡ ਚਲਾ ਗਿਆ।
ਸਵੇਰੇ ਕਰੀਬ 6 ਵਜੇ ਉਸ ਨੂੰ ਗੁਆਂਢੀ ਦੁਕਾਨਦਾਰ ਦਾ ਫੋਨ ਆਇਆ ਕਿ ਦੁਕਾਨ ਨੂੰ ਅੱਗ ਲੱਗੀ ਹੋਈ ਹੈ। ਉਸ ਨੇ ਜਦ ਆ ਕੇ ਵੇਖਿਆ ਤਾਂ ਦੁਕਾਨ ਨੂੰ ਅੱਗ ਲੱਗੀ ਦੇਖ ਉਸ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਜਦ ਤਕ ਫਾਇਰ ਬ੍ਰਿਗੇਡ ਦੀ ਇਕ ਗੱਡੀ ਵੱਲੋਂ ਅੱਗ 'ਤੇ ਕਾਬੂ ਪਾਇਆ ਗਿਆ ਉਦੋਂ ਤਕ ਸਾਰਾ ਸਪੇਅਰ ਪਾਰਟ ਅਤੇ ਅੰਦਰ ਖੜ੍ਹੀ ਇਕ ਮਾਰੂਤੀ ਕਾਰ ਸੜ ਗਈ ਸੀ। ਦੁਕਾਨ ਦੀ ਛੱਤ ਵੀ ਡਿੱਗ ਗਈ । ਪੀੜਤ ਦੁਕਾਨਦਾਰ ਦਾ ਕਹਿਣਾ ਹੈ ਕਿ ਉਸ ਦਾ ਕਰੀਬ ਦੋ ਢਾਈ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।
ਸਤਿੰਦਰ ਸਿੰਘ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਅੱਗ ਅਚਾਨਕ ਨਹੀਂ ਲੱਗੀ ਸਗੋਂ ਰੰਜਿਸ਼ ਤਹਿਤ ਲਗਾਈ ਗਈ ਹੈ। ਇਸ ਸਬੰਧੀ ਪੁਲਸ ਚੌਕੀ ਅਲਾਵਲਪੁਰ ਨੂੰ ਸੂਚਿਤ ਕਰ ਦਿੱਤਾ ਗਿਆ। ਮੌਕੇ 'ਤੇ ਪਹੁੰਚੀ ਅਲਾਵਲਪੁਰ ਪੁਲਸ ਪਾਰਟੀ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਫਿਰ ਵਾਪਰੀ ਪਟਿਆਲਾ ਵਰਗੀ ਘਟਨਾ, ਵੱਢ ਕੇ ਜ਼ਮੀਨ 'ਤੇ ਸੁੱਟਿਆ ਨੌਜਵਾਨ ਦਾ ਹੱਥ, ਖੁਦ ਚੁੱਕ ਕੇ ਪੁੱਜਾ ਹਸਪਤਾਲ
NEXT STORY