ਬੇਗੋਵਾਲ, (ਰਜਿੰਦਰ)- ਬੀਤੀ ਰਾਤ ਮਕਸੂਦਪੁਰ ਨੇੜੇ ਮੋਟਰਸਾਈਕਲ ਦੇ ਸੜਕ ਕਿਨਾਰੇ ਦਰੱਖਤ ਵਿਚ ਵੱਜਣ ਕਾਰਨ ਮੋਟਰਸਾਈਕਲ ਚਾਲਕ ਦੀ ਮੌਕੇ 'ਤੇ ਮੌਤ ਹੋ ਗਈ। ਜਦਕਿ ਉਸਦੇ ਪਿਛੇ ਬੈਠਾ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਇਸ ਹਾਦਸੇ ਦਾ ਸਵੇਰੇ ਤੜਕਸਾਰ ਗੁਰਦੁਆਰਾ ਸਾਹਿਬ ਜਾਂਦੀ ਸੰਗਤ ਨੂੰ ਪਤਾ ਲੱਗਾ ਤਾਂ ਥਾਣਾ ਬੇਗੋਵਾਲ ਨੂੰ ਸੂਚਿਤ ਕੀਤਾ। ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਣ ਤੇ ਥਾਣਾ ਬੇਗੋਵਾਲ ਦੇ ਏ. ਐੱਸ. ਆਈ. ਬੇਅੰਤ ਸਿੰਘ ਮੌਕੇ ’ਤੇ ਪੁੱਜੇ, ਜਿਨ੍ਹਾਂ ਲਾਸ਼ ਨੂੰ ਕਬਜੇ ਵਿਚ ਲੈ ਕੇ ਅਗਲੇਰੀ ਕਾਰਵਾਈ ਅਰੰਭ ਦਿੱਤੀ।
ਇਸ ਸਬੰਧੀ ਏ. ਐੱਸ. ਆਈ. ਬੇਅੰਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਰਣਜੀਤ ਸਿੰਘ ਵਾਸੀ ਮਾਧੋਪੁਰ ਜੱਲੋਵਾਲ,ਥਾਣਾ ਸਦਰ ਕਪੂਰਥਲਾ ਵਜੋਂ ਹੋਈ ਹੈ। ਜਦਕਿ ਜ਼ਖਮੀ ਹੋਇਆ ਵਿਅਕਤੀ ਮੰਗਾ ਪੁੱਤਰ ਬਾਵਾ ਵਾਸੀ ਰਾਏਪੁਰ ਅਰਾਈਆਂ, ਥਾਣਾ ਢਿਲਵਾਂ ਰਿਸ਼ਤੇ ਵਿਚ ਮ੍ਰਿਤਕ ਦਾ ਸਹੁਰਾ ਲਗਦਾ ਹੈ। ਇਸ ਮਾਮਲੇ ਵਿਚ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ।
ਸਡ਼ਕ ਦੁਰਘਟਨਾ ’ਚ ਨੌਜਵਾਨ ਦੀ ਮੌਤ
NEXT STORY