ਗੜ੍ਹਸ਼ੰਕਰ (ਸ਼ੋਰੀ)— ਪਿੰਡ ਘਾਗੋ ਰੋੜਾਂਵਾਲੀ 'ਚ ਬੀਤੇ ਦਿਨੀਂ ਰਾਤ ਸਮੇਂ ਇਕ ਨੌਜਵਾਨ ਨੂੰ ਕਤਲ ਕਰ ਦਿੱਤਾ ਗਿਆ ਸੀ। ਇਸ ਸਬੰਧੀ ਪੁਲਸ ਵੱਲੋਂ 6 ਲੋਕਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ ਪਰ ਇਨ੍ਹਾਂ ਵਿਚੋਂ ਇਕ ਵੀ ਦੋਸ਼ੀ ਨੂੰ ਅੱਜ ਤੱਕ ਗ੍ਰਿਫਤਾਰ ਨਾ ਕਰ ਸਕਣ ਅਤੇ ਇਕ ਦੋਸ਼ੀ ਵੱਲੋਂ ਪੀੜਤ ਪਰਿਵਾਰ ਦੇ ਘਰ ਅੱਗੇ ਵਾਰ-ਵਾਰ ਚੱਕਰ ਮਾਰਨ ਦਾ ਹਵਾਲਾ ਦੇ ਕੇ ਪੀੜਤ ਪਰਿਵਾਰ ਵੱਲੋਂ ਅੱਜ ਗੜ੍ਹਸ਼ੰਕਰ ਪੁਲਸ ਥਾਣੇ ਸਾਹਮਣੇ ਧਰਨਾ ਦਿੱਤਾ ਗਿਆ। ਧਰਨਾਕਾਰੀਆਂ ਨੇ ਕਰੀਬ ਅੱਧਾ ਘੰਟਾ ਚੰਡੀਗੜ੍ਹ-ਪਠਾਨਕੋਟ ਮਾਰਗ 'ਤੇ ਆਵਾਜਾਈ ਠੱਪ ਕਰਕੇ ਰੱਖ ਦਿੱਤੀ। ਪੁਲਸ ਵੱਲੋਂ ਧਰਨਾਕਾਰੀਆਂ ਨੂੰ ਸ਼ਾਂਤ ਕਰਨ ਦੀਆਂ ਕੀਤੀਆਂ ਕੋਸ਼ਿਸ਼ਾਂ ਆਖਿਰ ਤੱਕ ਨਾਕਾਮ ਸਾਬਤ ਹੋਈਆਂ ਅਤੇ ਉਨ੍ਹਾਂ ਪੁਲਸ ਖਿਲਾਫ ਰੱਜ ਕੇ ਨਾਅਰੇਬਾਜ਼ੀ ਕੀਤੀ।
ਪੁਲਸ ਅਧਿਕਾਰੀਆਂ ਨੇ ਕਾਫੀ ਜੱਦੋ-ਜਹਿਦ ਨਾਲ ਧਰਨਾਕਾਰੀਆਂ ਨੂੰ ਸ਼ਾਂਤ ਕਰਕੇ ਗੱਲਬਾਤ ਲਈ ਮਨਾਇਆ। ਡੀ. ਐੱਸ. ਪੀ. ਸਤੀਸ਼ ਕੁਮਾਰ ਅਤੇ ਐੱਸ. ਐੱਚ. ਓ. ਗਗਨਦੀਪ ਸਿੰਘ ਘੁੰਮਣ ਨੇ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦਾ ਭਰੋਸਾ ਦਿੱਤਾ। ਪੁਲਸ ਨੇ ਆਪਣੀ ਜਾਂਚ ਦੇ ਕੁਝ ਪਹਿਲੂ ਪੀੜਤ ਪਰਿਵਾਰ ਨੂੰ ਦੱਸੇ, ਜਿਸ ਉਪਰੰਤ ਪੀੜਤ ਪਰਿਵਾਰ ਨੂੰ ਹੋਰ ਸੁਰੱਖਿਆ ਦੇਣ ਦਾ ਵਾਅਦਾ ਵੀ ਕੀਤਾ ਗਿਆ। ਦੂਜੇ ਪਾਸੇ ਪੀੜਤ ਪਰਿਵਾਰ ਨੇ ਕਿਹਾ ਕਿ ਜੇਕਰ ਪੁਲਸ ਨੇ ਜਲਦ ਗ੍ਰਿਫ਼ਤਾਰੀਆਂ ਨਾ ਕੀਤੀਆਂ ਤਾਂ ਮੁੜ ਧਰਨਾ ਲਾਇਆ ਜਾਵੇਗਾ।
Punjab wrap up: ਪੜ੍ਹੋ 22 ਮਈ ਦੀਆਂ ਪੰਜਾਬ ਦੀਆਂ ਖ਼ਾਸ ਖ਼ਬਰਾਂ
NEXT STORY