ਸ੍ਰੀ ਕੀਰਤਪੁਰ ਸਾਹਿਬ (ਬਾਲੀ)- ਸੂਬਾ ਚੋਣ ਕਮਿਸ਼ਨਰ ਪੰਜਾਬ ਜਗਪਾਲ ਸਿੰਘ ਸੰਧੂ ਵੱਲੋਂ ਨਗਰ ਨਿਗਮਾਂ, ਨਗਰ ਕੌਸ਼ਲਾਂ ਅਤੇ ਨਗਰ ਪੰਚਾਇਤਾਂ ਦੀਆਂ ਆਮ ਚੋਣਾਂ ਦਾ ਐਲਾਨ ਕਰਦੇ ਹੋਏ ਮਿਤੀ ਨਿਰਧਾਰਿਤ ਕਰਨ ਉਪਰੰਤ ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਦੇ ਵੱਖ ਵੱਖ ਵਾਰਡਾਂ ਤੋਂ ਚੋਣ ਲੜਨ ਦੀ ਤਿਆਰੀ ਕਰੀ ਬੈਠੇ ਵੱਖ-ਵੱਖ ਪਾਰਟੀ ਦੇ ਉਮੀਦਵਾਰਾਂ ਤੋਂ ਇਲਾਵਾ ਅਜਾਦ ਤੌਰ ਉਤੇ ਚੋਣ ਲੜਨ ਵਾਲੇ ਉਮੀਦਵਾਰਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਵੱਲੋਂ ਆਪਣੇ-ਆਪਣੇ ਵਾਰਡਾਂ ਵਿਚ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ।
ਸੰਨ 2013 ਨੂੰ ਪੰਜ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਨੂੰ ਭੰਗ ਕਰਕੇ ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਨੂੰ ਬਣਾਇਆ ਗਿਆ ਸੀ, ਪਹਿਲਾਂ ਨਗਰ ਨਿਗਮਾਂ, ਨਗਰ ਕੌਸ਼ਲਾਂ ਅਤੇ ਨਗਰ ਪੰਚਾਇਤਾਂ ਚੋਣਾਂ ਦੌਰਾਨ ਮੌਕੇ ਉਤੇ ਹੀ ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਦੀਆਂ ਦੋ ਵਾਰ ਚੋਣਾਂ ਕੈਂਸਲ ਕੀਤੇ ਜਾਣ ਕਾਰਨ ਚੋਣਾਂ ਲੜਨ ਵਾਲੇ ਲੋਕਾਂ ਨੂੰ ਕਾਫ਼ੀ ਮਾਯੂਸੀ ਹੋਈ ਸੀ, ਇਸ ਵਾਰ ਵੀ ਉਹ ਇਥੇ ਚੋਣਾਂ ਨਾ ਹੋਣ ਦੀ ਸੋਚ ਰਹੇ ਸਨ ਪਰ ਲਿਸਟ ਵਿਚ ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਦਾ ਨਾਮ ਆ ਜਾਣ ਕਾਰਨ ਚੋਣ ਲੜਨ ਦੇ ਚਾਹਵਾਨ ਸਰਗਰਮ ਹੋ ਗਏ ਹਨ। ਅੱਠ ਸਾਲ ਬਾਅਦ ਪਹਿਲੀ ਵਾਰ ਐੱਮ. ਸੀ. ਦੀਆਂ ਚੋਣਾਂ ਹੋਣ ਜਾ ਰਹੀਆਂ ਹਨ, ਜਿਸ ਕਾਰਨ ਵੋਟਰਾਂ ਵਿਚ ਵੀ ਭਾਰੀ ਉਤਸ਼ਾਹ ਹੈ।
ਇਹ ਵੀ ਪੜ੍ਹੋ : ਕਿਸਾਨ ਸੰਘਰਸ਼ ਦੀ ਹਮਾਇਤ ਕਰਨ ਵਾਲਿਆਂ ’ਤੇ UAPA ਲਾ ਕੇ ਭਾਜਪਾ ਫੈਲਾਅ ਰਹੀ ਹੈ ਰਾਜਨੀਤਿਕ ਅੱਤਵਾਦ : ਖਹਿਰਾ
ਸਥਾਨਕ ਸਰਕਾਰਾਂ ਵਿਭਾਗ ਪੰਜਾਬ ਵੱਲੋਂ ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਨੂੰ 11 ਵਾਰਡਾਂ ਵਿਚ ਵੰਡਿਆਂ ਗਿਆ ਹੈ। ਜਿੰਨਾਂ ਵਿਚ ਵਾਰਡ ਨੰਬਰ ਇਕ ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ, ਵਾਰਡ ਨੰਬਰ ਤਿੰਨ, ਪੰਜ, ਸੱਤ ਅਤੇ ਵਾਰਡ ਨੰਬਰ ਨੋ ਇਸਤਰੀ ਮੈਂਬਰਾਂ ਲਈ ਰਾਖਵਾਂ ਰਖਿਆ ਗਿਆ ਹੈ। ਵਾਰਡ ਨੰਬਰ ਚਾਰ ਅਤੇ ਵਾਰਡ ਨੰਬਰ ਛੇ ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ ਰੱਖਿਆ ਗਿਆ ਹੈ। ਵਾਰਡ ਨੰਬਰ 11 ਪਛੜੀਆਂ ਸ਼੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬਾਕੀ ਦੇ ਤਿੰਨ ਵਾਰਡ ਜਨਰਲ ਵਰਗ ਵਿਚ ਆਉਂਦੇ ਹਨ, ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਦੀ 4500 ਦੇ ਕਰੀਬ ਵੋਟ ਹੈ। ਨਗਰ ਪੰਚਾਇਤ ਦੀ ਚੋਣ ਲਡ਼ਨ ਲਈ ਕਾਂਗਰਸ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਭਾਜਪਾ ਵੱਲੋਂ ਮੀਟਿੰਗਾਂ ਕਰਕੇ ਮਜ਼ਬੂਤ ਉਮੀਦਵਾਰ ਮੈਦਾਨ ਵਿਚ ਉਤਾਰੇ ਜਾ ਰਹੇ ਹਨ।
ਇਹ ਵੀ ਪੜ੍ਹੋ : ਸ਼ਰਮਸਾਰ: ਮੋਗਾ ’ਚ 2 ਬੱਚਿਆਂ ਦੇ ਪਿਓ ਵੱਲੋਂ ਤੀਜੀ ਜਮਾਤ ’ਚ ਪੜ੍ਹਦੀ ਬੱਚੀ ਨਾਲ ਜਬਰ-ਜ਼ਿਨਾਹ
ਕੁਝ ਪਾਰਟੀਆਂ ਦੇ ਉਮੀਦਵਾਰ ਆਪਣੀ ਪਾਰਟੀ ਦੀ ਬਜਾਏ ਅਜ਼ਾਦ ਤੌਰ ਉਤੇ ਚੋਣ ਲਡ਼ਨ ਦੇ ਚਾਹਵਾਨ ਹਨ, ਜਿਸ ਤੋਂ ਉਨ੍ਹਾਂ ਦੀ ਪਾਰਟੀ ਪ੍ਰਤੀ ਵਫ਼ਾਦਾਰੀ ਦਾ ਲੋਕਾਂ ਨੂੰ ਵੀ ਪਤਾ ਲੱਗ ਰਿਹਾ ਹੈ। ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਸਾਰੀਆਂ ਪਾਰਟੀਆਂ ਨੇ ਹਰੇਕ ਵਾਰਡ ਤੋਂ ਆਪਣੇ ਆਪਣੇ ਉਮੀਦਵਾਰ ਚੋਣ ਮੈਦਾਨ ਵਿਚ ਉਤਾਰ ਦਿੱਤੇ ਹਨ ਪਰ ਜਨਤਕ ਤੌਰ ਤੇ ਅਜੇ ਤੱਕ ਇਹਨਾਂ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਗਿਆ। ਦੂਸਰੇ ਪਾਸੇ ਕਾਂਗਰਸ ਪਾਰਟੀ ਦੇ ਉਮੀਦਵਾਰ ਹਲਕਾ ਵਿਧਾਇਕ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਦੀ ਅਗਵਾਈ ਹੇਠ ਨਗਰ ਪੰਚਾਇਤ ਕੀਰਤਪੁਰ ਸਾਹਿਬ ਵਿਚ ਕੀਤੇ ਵਿਕਾਸ ਕਾਰਜਾਂ ਦੇ ਅਧਾਰ ਉਪਰ ਵੋਟਰਾਂ ਪਾਸ ਵੋਟਾਂ ਮੰਗਣ ਜਾਣਗੇ। ਇਸ ਤੋਂ ਇਲਾਵਾ ਉਮੀਦਵਾਰਾਂ ਦਾ ਲੋਕਾਂ ਵਿਚ ਆਪਣਾ ਅਸਰ ਰਸੂਖ ਵੀ ਉਹਨਾਂ ਦੀ ਜਿਤ ਹਾਰ ਦਾ ਫੈਸਲਾ ਕਰੇਗਾ।
ਦੂਜੇ ਪਾਸੇ ਕੁਝ ਉਮੀਦਵਾਰਾਂ ਅਤੇ ਵੋਟਰਾਂ ਨੇ ਕਿਹਾ ਕਿ ਭੂਗੋਲਿਕ ਸਥਿਤੀ ਅਨੁਸਾਰ ਵਾਰਡ ਬੰਦੀ ਨਹੀਂ ਕੀਤੀ ਗਈ ਅਤੇ ਨਕਸ਼ੇ ਅਨੁਸਾਰ ਉਹਨਾਂ ਦੇ ਘਰ ਕਿਸੀ ਹੋਰ ਵਾਰਡ ਵਿਚ ਹਨ ਅਤੇ ਵੋਟਾਂ ਕਿਸੀ ਹੋਰ ਵਾਰਡ ਵਿਚ ਹਨ। ਕਈ ਪਰਿਵਾਰਾਂ ਦੀਆਂ ਵੋਟਾਂ ਵੱਖ ਵੱਖ ਵਾਰਡਾਂ ਵਿਚ ਵੰਡ ਹੋ ਗਈਆਂ ਹਨ। ਇੱਕ ਗਲੀ ਮਹੱਲੇ ਵਾਲੇ ਘਰ ਵੀ ਕਈ ਵਾਰਡਾਂ ਵਿਚ ਵੰਡ ਹੋ ਗਏ ਹਨ। ਕੁਝ ਵੋਟਰਾਂ ਨੇ ਐੱਸ. ਡੀ. ਐੱਮ ਦਫ਼ਤਰ ਆਪਣੇ ਇਤਰਾਜ਼ ਦੇ ਕੇ ਆਪਣੀਆਂ ਵੋਟਾਂ ਸਹੀ ਵਾਰਡ ਦੀ ਲਿਸਟ ਵਿਚ ਪਾਉਣ ਦੀ ਬੇਨਤੀ ਕੀਤੀ ਹੋਈ ਹੈ, ਕੁਝ ਲੋਕਾਂ ਦੀਆਂ ਵੋਟਾਂ ਠੀਕ ਵੀ ਹੋ ਗਈਆਂ ਹਨ ਅਤੇ ਕੁਝ ਦੀਆਂ ਰਹਿੰਦੀਆਂ ਹਨ। ਜਿਨ੍ਹਾਂ ਨੇ ਪਹਿਲਾਂ ਵੋਟਾਂ ਠੀਕ ਕਰਵਾਉਣ ਸਬੰਧੀ ਇਤਰਾਜ਼ ਨਹੀਂ ਦਿੱਤੇ ਉਹਨਾਂ ਦੀਆਂ ਹੁਣ ਵੋਟਾਂ ਠੀਕ ਹੋਣ ਦੀ ਸੰਭਾਵਨਾ ਨਹੀਂ ਹੈ।
ਇਹ ਵੀ ਪੜ੍ਹੋ : ਠੰਡ ਤੋਂ ਬਚਣ ਲਈ ਬਾਲ਼ੀ ਅੰਗੀਠੀ, ਦਮ ਘੁਟਣ ਕਾਰਨ ਮਾਂ ਸਣੇ ਦੋ ਬਚਿਆਂ ਦੀ ਮੌਤ
ਕੇਂਦਰ ਸਰਕਾਰ ਵੱਲੋਂ ਕਿਸਾਨ ਨੇਤਾਵਾਂ ਖ਼ਿਲਾਫ਼ NIA ਦੀ ਵਰਤੋਂ ਕਰਨਾ ਬੁਖਲਾਹਟ ਦਾ ਨਤੀਜਾ
NEXT STORY