ਬਲਾਚੌਰ,(ਬ੍ਰਹਮਪੁਰੀ): ਕੋਰੋਨਾ ਵਾਇਰਸ ਕਾਰਨ ਜਿਥੇ ਲੋਕਾਂ ਨੂੰ ਕਾਫੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਹੀ ਇਸ ਕੁਦਰਤੀ ਆਫਤ ਦੇ ਨਾਲ-ਨਾਲ ਕਿਸਾਨਾਂ ਨੂੰ ਪ੍ਰਸ਼ਾਸਨ ਦੀ ਮਾਰ ਵੀ ਇਕ ਵੱਡੀ ਮੁਸ਼ਕੀਲ ਬਣੀ ਹੋਈ ਹੈ। ਬੂਥਗੜ੍ਹ ਬੇਟ ਦੇ ਕਿਸਾਨਾਂ ਨੇ 'ਜਗ ਬਾਣੀ' ਨੂੰ ਆਪਣਾ ਦਰਦ ਬਿਆਨਦਿਆਂ ਕਿਹਾ ਕਿ ਇਕ ਇਸ ਵਾਰ ਕੁਦਰਤੀ ਆਫ਼ਤਾਂ ਕਾਰਨ ਕਣਕ ਦੀ ਫ਼ਸਲ ਦਾ ਝਾੜ ਪਹਿਲਾਂ ਹੀ ਅੱਧਾ ਰਹਿ ਗਿਆ ਹੈ। ਦੂਜੇ ਪਾਸੇ 23ਅਪ੍ਰੈਲ ਤੋਂ ਬਾਅਦ ਪਿੰਡ ਦੇ ਇਕ ਨੌਜਵਾਨ ਦੇ ਕੋਰੋਨਾ ਪੀੜ੍ਹਤ ਹੋਣ ਦੇ ਬਾਅਦ ਪਿੰਡ ਸੀਲ ਕਰ ਦਿੱਤਾ ਗਿਆ, ਜਿਸ ਕਾਰਨ ਕੁਝ ਕਟਾਈ ਕੀਤੀ ਫ਼ਸਲ ਅਤੇ ਜ਼ਿਆਦਾ ਕੱਟਣ ਨੂੰ ਰਹਿੰਦੀ ਫ਼ਸਲ ਬਰਬਾਦ ਹੋ ਰਹੀ ਹੈ ਕਿਉਂਕਿ ਅਗੇਤੀ ਫ਼ਸਲ ਹੋਣ ਕਰਕੇ ਹੁਣ ਦਾਣੇ ਵੀ ਝੜਨ ਲੱਗ ਪਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਤੇ ਪ੍ਰਸ਼ਾਸਨ ਲੋਕਾਂ ਨੂੰ ਘਰੋਂ-ਘਰੀ ਬੰਦ ਰੱਖਿਆ ਹੋਣ ਦੇ ਬਾਵਜੂਦ ਫ਼ਸਲ ਦਾ ਕੋਈ ਹੱਲ ਨਹੀਂ ਕਰ ਸਕੇ।
ਪਸ਼ੂਆਂ ਦੀ ਬਹੁਤ ਮਾੜੀ ਹਾਲਾਤ
ਪਿੰਡ ਵਾਸੀਆਂ ਨੇ ਦੱਸਿਆ ਕਿ ਸਾਡੇ ਪਿੰਡ ਦੇ ਲੋਕਾਂ ਦਾ ਮੁੱਖ ਕਿੱਤਾ ਪਸ਼ੂ ਪਾਲਣ ਹੋਣ ਕਾਰਨ ਘਰ-ਘਰ ਡੰਗਰ ਹਰਾ ਤੇ ਸੁੱਕਾ ਚਾਰਾ ਨਾ ਮਿਲਣ ਕਾਰਨ ਬਿਮਾਰ ਹੋ ਰਹੇ ਹਨ। ਜਿਹੜੇ ਪਸ਼ੂ ਸੂਏ 'ਤੇ ਹਨ, ਉਨ੍ਹਾਂ ਨੂੰ ਫ਼ੀਡ ਨਹੀਂ ਮਿਲ ਰਹੀ, ਮਸਾਲੇ ਵੀ ਨਹੀਂ, ਕਿਉਂਕਿ ਪਿੰਡ ਤੋਂ ਬਾਹਰ ਜਾਣਾ ਮਨਾ ਹੈ। ਜਿਸ ਕਰਕੇ ਲੋਕਾਂ ਦੇ ਪਸ਼ੂ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ, ਜਦ ਕਿ ਲੋਕਾਂ ਤੇ ਬੇਜ਼ੁਬਾਨ ਜਾਨਵਰਾਂ ਨਾਲ ਵੱਡਾ ਧੱਕਾ ਹੈ, ਕੈਲਸ਼ੀਅਮ ਦੀ ਘਾਟ ਕਾਰਨ ਪਸ਼ੂਆਂ ਦਾ ਕੁਝ ਦਿਨਾਂ ਤੱਕ ਹਾਲਾਤਾਂ ਅਨੁਸਾਰ ਮਰਨਾ ਤਹਿ ਹੋ ਜਾਵੇਗਾ। ਜਿਸ ਕਾਰਨ ਲੋਕ ਮਾਨਸਿਕ ਪੱਖੋਂ ਪਰੇਸ਼ਾਨ ਹੋਣਗੇ, ਇਸ ਲਈ ਪਸ਼ੂਆਂ ਲਈ ਹਰਾ ਚਾਰਾ ਤੇ ਕਣਕ ਦੀ ਸਾਂਭ-ਸੰਭਾਲ ਦਾ ਜਿੰਮਾ ਸਰਕਾਰ ਨਿਭਾਵੇ ਨਹੀਂ ਤਾਂ ਲੋਕ ਦੁਖੀ ਹੋ ਕੇ ਇਕਾਂਤਵਾਸ ਤੋੜਨਗੇ ਅਤੇ ਭੁੱਖ ਨਾਲੋਂ ਮਰਨ ਤੋਂ ਬਿਮਾਰੀ ਨਾਲ ਝੂਜਣਾ ਚੰਗਾ ਸਮਝਣਗੇ।
ਸੂਬੇ ਤੋਂ ਬਾਹਰੀ ਵਿਅਕਤੀਆਂ ਨੂੰ ਜਲੰਧਰ ਸੈਂਟਰ 'ਚ ਭੇਜਿਆ
NEXT STORY