ਜਲੰਧਰ, (ਵਰੁਣ)- ਸੀ. ਆਈ. ਏ. ਸਟਾਫ -1 ਦੀ ਟੀਮ ਨੇ ਦਿੱਲੀ ਤੋਂ ਹੈਰੋਇਨ ਵੇਚਣ ਜਲੰਧਰ ਆਏ ਨਾਈਜੀਰੀਅਨ ਸਮੱਗਲਰ ਨੂੰ ਕਾਬੂ ਕੀਤਾ ਹੈ। ਮੁਲਜ਼ਮ ਕੋਲੋਂ 100 ਗਰਾਮ ਹੈਰੋਇਨ ਬਰਾਮਦ ਹੋਈ ਹੈ। ਫੜਿਆ ਗਿਆ ਨਾਈਜੀਰੀਅਨ ਵਰਕ ਪਰਮਿਟ ’ਤੇ ਭਾਰਤ ਵਿਚ ਆ ਕੇ ਕੱਪੜਿਆਂ ਦੀ ਫੜ੍ਹੀ ਲਾਉਂਦੇ-ਲਾਉਂਦੇ ਨਸ਼ਾ ਸਮੱਗਲਰਾਂ ਨਾਲ ਮਿਲ ਕੇ ਹੈਰੋਇਨ ਸਮੱਗਲਿੰਗ ਦਾ ਕੰਮ ਕਰਨ ਲੱਗਾ।
ਏ. ਡੀ. ਸੀ. ਪੀ. ਗੁਰਮੇਲ ਸਿੰਘ ਨੇ ਦੱਸਿਆ ਕਿ ਨਨਮਦੀ ਵਾਸੀ ਨਾਈਜੀਰੀਅਾ ਸਤੰਬਰ 2014 ਵਿਚ ਵਰਕ ਪਰਮਿਟ ’ਤੇ ਭਾਰਤ ਆਇਆ ਸੀ। ਉਸ ਨੇ ਦਿੱਲੀ ਵਿਚ ਦੁਆਰਕਾ ਵਿਚ ਕਿਰਾਏ ’ਤੇ ਕਮਰਾ ਲਿਆ ਹੋਇਆ ਸੀ। ਦਿੱਲੀ ਆ ਕੇ ਨਨਮਦੀ ਕੱਪੜਿਆਂ ਦੀ ਫੜ੍ਹੀ ਲਾਉਣ ਲੱਗਾ ਪਰ ਉਸ ਦੌਰਾਨ ਉਸਦੀ ਪਛਾਣ ਨਾਈਜੀਰੀਅਨ ਸਮੱਗਲਰਾਂ ਨਾਲ ਹੋ ਗਈ। ਇਸ ਵਾਰ ਉਹ ਜਲੰਧਰ ਵਿਚ ਆਪਣੇ ਕਿਸੇ ਜਾਣਕਾਰ ਨੂੰ ਹੈਰੋਇਨ ਵੇਚਣ ਆਇਆ ਸੀ ਪਰ ਜਿਵੇਂ ਹੀ ਜਲੰਧਰ ਰੇਲਵੇ ਸਟੇਸ਼ਨ ਤੋਂ ਨਿਕਲ ਕੇ ਦਮੋਰੀਆ ਪੁਲ ਵਲ ਜਾਣ ਲੱਗਾ ਤਾਂ ਦਮੋਰੀਆ ਪੁਲ ਕੋਲ ਸੀ. ਆਈ. ਏ. ਸਟਾਫ-1 ਦੇ ਏ. ਐੱਸ. ਆਈ. ਜਸਵਿੰਦਰ ਸਿੰਘ ਨੇ ਆਪਣੀ ਟੀਮ ਨਾਲ ਉਸਨੂੰ ਕਾਬੂ ਕਰ ਲਿਆ। ਏ. ਐੈੱਸ. ਆਈ. ਜਸਵਿੰਦਰ ਸਿੰਘ ਨੇ ਦੱਸਿਆ ਕਿ ਨਾਈਜੀਰੀਅਨ ਨੌਜਵਾਨ ਦਾ ਪਾਸਪੋਰਟ ਨਹੀਂ ਮਿਲਿਆ, ਕਿਉਂਕਿ ਕੁਝ ਸਮਾਂ ਪਹਿਲਾਂ ਉਸ ਦਾ ਪਾਸਪੋਰਟ ਗੁਆਚ ਗਿਆ ਸੀ ਪਰ ਉਸਨੇ ਪੁਲਸ ਵਿਚ ਵੀ ਸ਼ਿਕਾਇਤ ਨਹੀਂ ਦਿੱਤੀ ਤੇ ਹੁਣ ਓਵਰ ਸਟੇਅ ਦਿੱਲੀ ਵਿਚ ਰਹਿ ਰਿਹਾ ਸੀ। ਮੁਲਜ਼ਮ ਖਿਲਾਫ ਕੇਸ ਦਰਜ ਕਰ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ। ਸ਼ੁੱਕਰਵਾਰ ਨੂੰ ਸੀ. ਆਈ. ਏ. ਦੀ ਟੀਮ ਮੁਲਜ਼ਮ ਨੂੰ ਕੋਰਟ ਵਿਚ ਪੇਸ਼ ਕਰੇਗੀ।
ਰਾਸ਼ਨ ਵੰਡ ਸਮਾਰੋਹ 16 ਨੂੰ
ਆਦਮਪੁਰ, 13 ਦਸੰਬਰ (ਦਿਲਬਾਗੀ, ਚਾਂਦ, ਕਮਲਜੀਤ)- ਧਾਰਮਕ ਉਤਸਵ ਸੰਮਤੀ ਆਦਮਪੁਰ ਵਲੋਂ 160ਵਾਂ ਰਾਸ਼ਨ ਵੰਡ ਸਮਾਰੋਹ ਸੰਮਤੀ ਦੇ ਚੇਅਰਮੈਨ ਸੁਆਮੀ ਰਾਮ ਭਾਰਤੀ ਦੀ ਅਗਵਾਈ ਹੇਠ 16 ਦਸੰਬਰ ਨੂੰ ਸਵੇਰੇ 11 ਵਜੇ ਪ੍ਰਾਚੀਨ ਸ਼ਿਵ ਮੰਦਰ ਅਲਾਵਲਪੁਰ ਰੋਡ (ਐੱਸ. ਡੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ) ਆਦਮਪੁਰ ਵਿਖੇ ਕਰਵਾਇਆ ਜਾ ਰਿਹਾ ਹੈ। ਸਮਾਰੋਹ ਸਬੰਧੀ ਜਾਣਕਾਰੀ ਦਿੰਦੇ ਹੋਏ ਸੈਕਟਰੀ ਅਨਿਲ ਕੁਮਾਰ ਸ਼ਰਮਾ ਅਤੇ ਕੁਲਦੀਪ ਦੁੱਗਲ ਨੇ ਦੱਸਿਆ ਕਿ ਸਮਾਰੋਹ ਦੇ ਮੁੱਖ ਮਹਿਮਾਨ ਸਮਾਜ ਸੇਵਕ ਬਲਰਾਮ ਵਰਮਾ ਹੋਣਗੇ। ਸਮਾਰੋਹ ਦੌਰਾਨ ਸੰਮਤੀ ਵਲੋਂ 31 ਬੇਸਹਾਰਾ ਅਤੇ ਲੋਡ਼ਵੰਦ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਦਿੱਤਾ ਜਾਵੇਗਾ।
ਕਾਰ ਅੱਗੇ ਪਸ਼ੂ ਆਉਣ ਨਾਲ ਐਡਵੋਕੇਟ ਝਾਂਜੀ ਦੀ ਗੱਡੀ ਡਿਵਾਈਡਰ ਨਾਲ ਟਕਰਾਈ, ਮੌਤ
NEXT STORY