ਗੜ੍ਹਸ਼ੰਕਰ— ਪਿੰਡ ਬੀਰਮਪੁਰ ਵਿਚ ਕੁਝ ਦਿਨਾਂ ਤੋਂ ਬਾਬਾ ਬਾਲਕ ਨਾਥ ਮੰਦਿਰ ਅਤੇ ਕੋਈ ਪੰਜ ਦਰਜਨ ਤੋਂ ਵਧੇਰੇ ਘਰਾਂ ’ਚ ਛੱਪੜ ਦਾ ਗੰਦਾ ਪਾਣੀ ਪੈਣ ਦਾ ਮਸਲਾ ਲੋਕਾਂ ਲਈ ਵੱਡੀ ਸਮੱਸਿਆ ਬਣਿਆ ਹੋਇਆ ਸੀ, ਜਿਸ ਦਾ ਹੱਲ ਕਾਂਗਰਸੀ ਆਗੂ ਨਿਮਿਸ਼ਾ ਦੇ ਯਤਨਾ ਸਦਕਾ ਹੋਇਆ। ਨਿਮਿਸ਼ਾ ਮਹਿਤਾ ਨੇ ਪੁਲਸ ਪ੍ਰਸ਼ਾਸਨ ਐੱਸ. ਡੀ. ਐੱਮ. ਅਤੇ ਬੀ. ਡੀ. ਪੀ. ਓ. ਗੜ੍ਹਸ਼ੰਕਰ ਨਾਲ ਰਾਬਤਾ ਕਰਕੇ ਇਸ ਦੀ ਸਮੱਸਿਆ ਦਾ ਹੱਲ ਕੱਢਵਾਇਆ। ਬੇਸ਼ੱਕ ਇਹ ਸਮੱਸਿਆ ਪਿੰਡ ’ਚ ਪਿਛਲੇ ਕੁਝ ਮਹੀਨਿਆਂ ਤੋਂ ਚੱਲ ਰਹੀ ਸੀ ਪਰ ਹੁਣ ਬਰਸਾਤਾਂ ਸ਼ੁਰੂ ਹੋਣ ਨਾਲ ਪਿੰਡ ਦਾ ਛੱਪੜ ਭਰ ਕੇ ਓਵਰਫਲੋਅ ਹੋ ਰਿਹਾ ਸੀ। ਜਿਸ ਨਾਲ ਪਿੰਡ ਦੀਆਂ ਗਲੀਆਂ ’ਚ ਪਾਣੀ ਇਸ ਹੱਦ ਤੱਕ ਭਰ ਗਿਆ ਕਿ ਰੋਜ਼ੇ ਵਾਲੇ ਮੁਹੱਲੇ ’ਚ ਲੋਕਾਂ ਦੇ ਘਰਾਂ ’ਚ ਵੀ ਦੋ-ਦੋ, ਤਿੰਨ-ਤਿੰਨ ਫੁੱਟ ਪਾਣੀ ਪਹੁੰਚ ਗਿਆ ਸੀ।
ਇਹ ਵੀ ਪੜ੍ਹੋ: ਜਲੰਧਰ ਪਹੁੰਚੇ ਨਵਜੋਤ ਸਿੱਧੂ ਨੇ ਘੇਰੇ ਬਾਦਲ ਤੇ ਮਜੀਠੀਆ, ਸਾਧੇ ਤਿੱਖੇ ਨਿਸ਼ਾਨੇ (ਵੀਡੀਓ)
ਛੱਪੜ ਦਾ ਗੰਦਾ ਪਾਣੀ ਸ਼ਿਵ ਮੰਦਰ ਬਾਬਾ ਬਾਲਕ ਨਾਥ ਵਿਚ ਵੀ ਭਰ ਗਿਆ, ਜਿਸ ਤੋਂ ਸਮੂਚੇ ਪਿੰਡ ਦੇ ਮੰਦਿਰ ਜਾਣ ਵਾਲੇ ਲੋਕ ਪਰੇਸ਼ਾਨ ਸਨ ਕਿਉਂਕਿ ਮੰਦਿਰ ’ਚ ਗੰਦਗੀ ਭਰਿਆ ਪਾਣੀ ਕਰੀਬ ਦੋ-ਦੋ ਢਾਈ-ਢਾਈ ਫੁੱਟ ਸੀ। ਇਸ ਮਸਲੇ ’ਤੇ ਪਿੰਡ ਦੀ ਸਰਪੰਚ ਅਤੇ ਪਿੰਡ ਵਾਸੀਆਂ ਨੇ ਨਿਸ਼ਿਮਾ ਨਾਲ ਪਹਿਲਾਂ 19 ਜੁਲਾਈ ਨੂੰ ਸੰਪਰਕ ਕੀਤਾ, ਜਿਸ ’ਤੇ ਨਿਮਿਸ਼ਾ ਮਹਿਤਾ ਥਾਣਾ ਮਖੀ ਗੜ੍ਹਸ਼ੰਕਰ ਇਕਬਾਲ ਸਿੰਘ ਅਤੇ ਨਾਇਬ ਤਹਿਸੀਲਦਾਰ ਨੂੰ ਨਾਲ ਲੈ ਕੇ ਪਿੰਡ ਪਹੰੁਚੀ ਪਰ ਉਸ ਦਿਨ ਐੱਸ. ਐੱਚ. ਓ. ਦੀ ਕੋਰਟ ’ਚ ਪੇਸ਼ੀ ਹੋਣ ਕਰਕੇ ਮਸਲਾ ਕੁਝ ਢਿੱਲਾ ਪੈ ਗਿਆ ਹੁਣ 28 ਜੁਲਾਈ ਨੂੰ ਬਾਰਿਸ਼ਾਂ ਹੋਣ ਕਰਕੇ ਦੋਬਾਰਾ ਪਿੰਡ ਵਾਸੀਆਂ ਨੇ ਨਿਮਿਸ਼ਾ ਮਹਿਤਾ ਕੋਲ ਸਮੱਸਿਆ ਹਲ ਕਰਵਾਉਣ ਦੀ ਮੰਗ ਕੀਤੀ, ਜਿਸ ’ਤੇ ਕਾਰਵਾਈ ਕਰਦਿਆਂ ਉਨ੍ਹਾਂ ਗੜ੍ਹਸ਼ੰਕਰ ਪ੍ਰਸ਼ਾਸਨ ਨਾਲ ਗੱਲਬਾਤ ਕਰਕੇ ਸਮੱਸਿਆ ਦਾ ਹੱਲ ਕੱਢਵਾਇਆ।
ਇਹ ਵੀ ਪੜ੍ਹੋ: ਜਲੰਧਰ ਪਹੁੰਚੇ ਨਵਜੋਤ ਸਿੱਧੂ ਦੇ ਬੇਬਾਕ ਬੋਲ, ਖੇਤੀ ਕਾਨੂੰਨਾਂ ਸਣੇ ਕਈ ਮੁੱਦਿਆਂ 'ਤੇ ਕੀਤੀ ਖੁੱਲ੍ਹ ਕੇ ਚਰਚਾ
ਐੱਸ. ਡੀ. ਐੱਮ. ਹਗੜਸ਼ੰਕਰ, ਬੀ. ਡੀ. ਪੀ. ਓ. ਅਤੇ ਡੀ. ਐੱਸ. ਪੀ. ਪ੍ਰੇਮ ਨੇ ਆਪ ਪਿੰਡ ਮੌਕੇ ਦਾ ਜਾਇਜ਼ਾ ਲਿਆ ਅਤੇ ਛੱਪੜ ’ਤੇ ਲਾਇਆ ਨਾਜਾਇਜ਼ ਬੰਨ੍ਹ ਜੇ. ਸੀ. ਬੀ. ਨਾਲ ਖੋਲ੍ਹ ਦਿੱਤਾ ਗਿਆ। ਜਿਸ ਕਾਰਨ ਕਰੀਬ 60 ਤੋਂ ਵਧੇਰੇ ਘਰਾਂ ਨੂੰ ਲਗਾਤਾਰ ਪਰੇਸ਼ਾਨੀ ਝੱਲਣੀ ਪੈ ਰਹੀ ਸੀ। ਇਸ ਪਰੇਸ਼ਾਨੀ ਨੂੰ ਹੱਲ ਕਰਵਾਉਣ ਲਈ ਨਿਮਿਸ਼ਾ ਦੀ ਟੀਮ ਅਤੇ ਇਲਾਕੇ ਦੀਆਂ ਕੁਝ ਹਿੰਦੂ ਜਥੇਬੰਦੀਆਂ ਵੱਲੋਂ ਵੀ ਫੇਰਾ ਮਾਰਿਆ ਗਿਆ ਜਿਨ੍ਹਾਂ ’ਚ ਸ਼੍ਰੀ ਕ੍ਰਿਸ਼ਨ ਗਊਸ਼ਾਲਾ ਗੜਸ਼ੰਕਰ ਦੇ ਪ੍ਰਧਾਨ ਅਤੇ ਮੈਂਬਰ ਅਤੇ ਕੀਰਤਨ ਕਮੇਟੀ ਗੜਸ਼ੰਕਰ ਦੇ ਪ੍ਰਧਾਨ ਤੇ ਮੈਂਬਰ ਵਿਸ਼ੇਸ਼ ਤੌਰ ’ਤੇ ਮੌਜੂਦ ਸੀ। ਸ਼ਾਮ ਨੂੰ ਪਿੰਡ ਵਾਸੀਆਂ ਨੇ ਨਿਮਿਸ਼ਾ ਨੂੰ ਬੁਾ ਕੇ ਉਨ੍ਹਾਂ ਦਾ ਵਿਸ਼ੇਸ਼ ਧੰਨਵਾਦ ਕੀਤਾ।
ਇਹ ਵੀ ਪੜ੍ਹੋ: ਜਲੰਧਰ ਪਹੁੰਚੇ ਨਵਜੋਤ ਸਿੰਘ ਸਿੱਧੂ, ਬੇਕਾਬੂ ਹੋਈ ਭੀੜ ਨੇ ਤੋੜਿਆ ਕਾਂਗਰਸ ਭਵਨ ਦਾ ਦਰਵਾਜ਼ਾ (ਤਸਵੀਰਾਂ)
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਜਲੰਧਰ ਪਹੁੰਚੇ ਨਵਜੋਤ ਸਿੱਧੂ ਨੇ ਘੇਰੇ ਬਾਦਲ ਤੇ ਮਜੀਠੀਆ, ਸਾਧੇ ਤਿੱਖੇ ਨਿਸ਼ਾਨੇ (ਵੀਡੀਓ)
NEXT STORY