ਆਦਮਪੁਰ (ਦਿਲਬਾਗੀ, ਚਾਂਦ)-ਰੇਲਵੇ ਰੋਡ 'ਤੇ ਸਥਿਤ ਇਕ ਦੁਕਾਨ ਜੈਨ ਡਿਸਪੋਜ਼ੇਬਲ ਐਂਡ ਕਰਾਕਰੀ ਹਾਊਸ ਦਾ ਬਨੇਰਾ ਡਿੱਗ ਜਾਣ ਨਾਲ ਕੈਨੇਡਾ ਤੋਂ ਆਈ ਲੜਕੀ ਦੀ ਮੌਤ ਹੋ ਗਈ। ਘਟਨਾ ਸਥਲ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸ਼ਾਮ ਆਈ ਹਨੇਰੀ ਕਾਰਨ ਦੁਕਾਨ ਦਾ ਬਨੇਰਾ ਡਿੱਗ ਗਿਆ। ਦੀਪਾਸ਼ੀ ਜੈਨ ਜੋ ਕਿ ਦੁਕਾਨ ਦਾ ਸਾਮਾਨ ਅੰਦਰ ਰੱਖ ਰਹੀ ਸੀ , ਉਪਰ ਬਨੇਰਾ ਡਿੱਗ ਗਿਆ। ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਈ। ਜਿਸ ਨੂੰ ਆਦਮਪੁਰ ਦੇ ਇਕ ਨਿੱਜੀ ਹਸਪਤਾਲ ਲੈ ਕੇ ਗਏ। ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਦੀਪਾਸ਼ੀ ਜੈਨ (27) ਕੈਨੇਡਾ ਪੜ੍ਹਨ ਗਈ ਸੀ ਤੇ ਆਪਣੇ ਪਿਤਾ ਦੀ ਮੌਤ ਕਾਰਨ ਉਹ ਕੁਝ ਦਿਨਾਂ ਲਈ ਆਦਮਪੁਰ ਆਈ ਸੀ। ਹੁਣ ਉਸ ਨੇ 24 ਜੂਨ ਨੂੰ ਵਾਪਸ ਕੈਨੇਡਾ ਜਾ ਕੇ ਪੜ੍ਹਾਈ ਜਾਰੀ ਕਰਨੀ ਸੀ।
ਚੱਲਦੇ ਮੋਟਰਸਾਈਕਲ 'ਤੇ ਦਰੱਖਤ ਡਿੱਗਣ ਕਾਰਨ ਵਿਅਕਤੀ ਦੀ ਮੌਤ
NEXT STORY