ਲੋਹੀਆਂ ਖ਼ਾਸ,(ਮਨਜੀਤ) : ਸਥਾਨਕ ਵਾਰਡ ਨੰਬਰ 12 ਦੀ ਅਮਰ ਬਸਤੀ ਦੇ ਵਸਨੀਕ ਐੱਨ. ਆਰ. ਆਈ ਮਾਸਟਰ ਸੰਤੋਖ ਸਿੰਘ (ਅਮਰੀਕਾ) ਤੇ ਸਮੂਹ ਪਰਿਵਾਰ ਵਲੋਂ ਕੋਰੋਨਾ ਨਾਮਕ ਫੈਲੀ ਮਹਾਂਮਾਰੀ ਦੇ ਚੱਲਦਿਆਂ ਮਾਰਚ ਮਹੀਨੇ ਤੋਂ ਕੰਮ ਕਾਰ ਛੱਡ ਕੇ ਘਰ ਬੈਠੇ ਆਪਣੇ ਮੁਹੱਲਾ ਵਾਸੀਆਂ ਦੀ ਮਦਦ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਲੋੜਵੰਦ 50 ਦੇ ਕਰੀਬ ਪਰਿਵਾਰਾਂ ਲਈ ਰਾਸ਼ਨ ਮੁਹੱਈਆ ਕਰਵਾਇਆ, ਜਿਸ ਨੂੰ ਮਨਜੀਤ ਸਿੰਘ ਪੱਤਰ ਪ੍ਰੇਰਕ, ਕੌਂਸਲਰ ਹੀਰਾ ਲਾਲ, ਕਮਲੇਸ਼ ਮਹੰਤ ਤੇ ਰਾਜ ਕੁਮਾਰ ਰਾਜੀ ਸਾਬਕਾ ਪ੍ਰਧਾਨ ਵੱਲੋਂ ਤਕਸੀਮ ਕੀਤਾ ਗਿਆ। ਇਸ ਮੌਕੇ ਉਕਤ ਮੋਹਤਬਾਰ ਸੱਜਣਾਂ ਵੱਲੋਂ ਵਿਦੇਸ਼ ਬੈਠੇ ਮਾਸਟਰ ਸੰਤੋਖ ਸਿੰਘ ਤੇ ਸਮੂਹ ਪਰਿਵਾਰ ਦਾ ਧੰਨਵਾਦ ਕੀਤਾ ਗਿਆ, ਜਿਨ੍ਹਾਂ ਨੇ ਸੱਤ ਸਮੁੰਦਰ ਪਾਰ ਬੈਠਿਆਂ ਵੀ ਆਪਣੇ ਮੁਹੱਲਾ ਵਾਸੀਆਂ ਲਈ ਇਸ ਮੁਸ਼ਕਲ ਘੜੀ ਵਿੱਚ ਨੇਕ ਉਪਰਾਲਾ ਕੀਤਾ। ਇਸ ਮੌਕੇ ਕਸ਼ਮੀਰੀ ਲਾਲ ਗੁੱਡਾ, ਗਗਨ ਢੰਡ, ਅਜੇ ਕੁਮਾਰ, ਰਾਹੀ, ਚੰਨੀ, ਸੀਪਾ, ਮੱਖਣ, ਸੋਢੀ, ਸ਼ਿੰਦਾ, ਮੇਸ਼ੀ, ਕਾਲਾ, ਰੂੜਾ, ਨਿੰਦਰ, ਮੋਹਣੀ,ਸੋਨੂੰ, ਗਗਨ, ਗੱਜਣ ਆਦਿ ਮੌਜ਼ੂਦ ਸਨ।
ਰੋਜ਼ਾਨਾ ਟੁੱਟ ਰਹੇ ਨਿਯਮ, ਦਿਲਕੁਸ਼ਾ ਮਾਰਕੀਟ 'ਚ ਪ੍ਰਸ਼ਾਸਨ ਨੂੰ ਕਰਨੀ ਹੋਵੇਗੀ ਸਖਤੀ
NEXT STORY