ਮੁਕੇਰੀਆਂ, (ਬਲਬੀਰ)- ਬੀਤੀ ਰਾਤ ਰੇਲ ਗੱਡੀ ਦੀ ਲਪੇਟ ’ਚ ਆਉਣ ਕਾਰਨ ਇਕ ਬਜ਼ੁਰਗ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰੇਲਵੇ ਪੁਲਸ ਮੁਕੇਰੀਆਂ ਦੇ ਏ. ਐੱਸ. ਆਈ. ਨਰਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਮੁਕੇਰੀਆਂ-ਭੰਗਾਲਾ ਦਰਮਿਆਨ ਰੇਲਵੇ ਟਰੈਕ ’ਤੇ ਅਚਾਨਕ ਰੇਲ ਗੱਡੀ ਦੀ ਲਪੇਟ ’ਚ ਆਉਣ ਕਰਕੇ ਇਕ ਬਜ਼ੁਰਗ ਦੀ ਮੌਤ ਹੋ ਗਈ ਜਿਸ ਦੀ ਹੁਣ ਤੱਕ ਪਛਾਣ ਨਹੀਂ ਹੋ ਸਕੀ। ਉਨ੍ਹਾਂ ਦੱਸਿਆ ਕਿ ਇਸ ਬਜ਼ੁਰਗ ਦੀ ਉਮਰ ਲਗਭਗ 70 ਸਾਲ ਹੈ। ਉਸ ਦੀ ਪਛਾਣ ਲਈ ਲਾਸ਼ ਨੂੰ 72 ਘੰਟਿਆਂ ਲਈ ਸਰਕਾਰੀ ਹਸਪਤਾਲ ਮੁਕੇਰੀਆਂ ਦੇ ਮੁਰਦਾਘਰ ’ਚ ਰੱਖਵਾ ਦਿੱਤਾ ਹੈ ਤੇ ਉਸ ਦੀ ਪਛਾਣ ਹੁੰਦਿਆਂ ਹੀ ਅਗਲੇਰੀ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਬਜ਼ੁਰਗ ਕੋਲੋਂ ਮਿਲੇ ਸਾਮਾਨ ’ਚੋਂ ਉਸ ਦੀ ਇਕ ਫੋਟੋ ਵੀ ਮਿਲੀ ਹੈ।
ਬਾਂਸਾ ਬਾਲੇ ਬਾਜ਼ਾਰ 'ਚੋਂ 25 ਕੁਇੰਟਲ ਪਲਾਸਟਿਕ ਦੇ ਲਿਫਾਫੇ ਜ਼ਬਤ
NEXT STORY